25 ਕਰੋੜ ਦੀ ਲਾਟਰੀ ਜਿੱਤਣ ਵਾਲਾ ਰਿਸ਼ਤੇਦਾਰਾਂ ਤੋਂ ਹੋਇਆ ਦੁਖੀ, ਛੱਡਣਾ ਪੈ ਗਿਆ ਘਰ ਬਾਰ

ਕੁਝ ਦਿਨ ਪਹਿਲਾਂ 18 ਸਿਤੰਬਰ ਨੂੰ ਕੇਰਲ ਦੇ ਵਾਰਾਹਮ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ 25 ਕਰੋੜ ਦੀ ਲਾਟਰੀ ਨਿਕਲੀ ਸੀ। ਵਿਅਕਤੀ ਦਾ ਨਾਮ ਅਨੁਪ ਹੈ ਅਤੇ ਉਹ ਇੱਕ ਆਟੋ ਚਾਲਕ ਹੈ। ਮਿਲੀ ਜਾਣਕਾਰੀ ਅਨੁਸਾਰ 25 ਕਰੋੜ ਰੁਪਏ ਦੀ ਲਾਟਰੀ ਜਿੱਤਣ ਤੋਂ ਬਾਅਦ ਵੀ ਆਟੋ ਚਾਲਕ ਸੁਖੀ ਨਹੀਂ ਹੈ। ਦਰਅਸਲ, ਲਾਟਰੀ ਜਿੱਤਣ ਤੋਂ ਬਾਅਦ ਕਈ ਲੋਕ ਦੂਰ ਦੂਰ ਤੋਂ ਮਦਦ ਦੇ ਲਈ ਅਨੂਪ ਦੇ ਕੋਲ ਆਉਂਦੇ ਰਹਿੰਦੇ ਹਨ। ਇਸ ਕਰਕੇ ਅਨੂਪ ਨੂੰ ਆਪਣਾ ਘਰ ਵੀ ਬਦਲਣਾ ਪਿਆ।

ਮਿਲੀ ਜਾਣਕਾਰੀ ਅਨੁਸਾਰ ਅਨੂਪ ਦਾ ਕਹਿਣਾ ਹੈ ਕਿ ਅਜੇ ਤੱਕ ਉਨ੍ਹਾਂ ਨੂੰ ਲਾਟਰੀ ਦਾ ਪੈਸਾ ਵੀ ਨਹੀਂ ਮਿਲਿਆ ਪਰ ਕੁਝ ਲੋਕ ਮਦਦ ਲਈ ਉਨ੍ਹਾਂ ਕੋਲ ਆਉਂਦੇ ਰਹਿੰਦੇ ਹਨ। ਜਿਸ ਕਰਕੇ ਉਹਨਾਂ ਦੀ ਸਾਰੀ ਸੁੱਖ ਸ਼ਾਂਤੀ ਹੀ ਚਲੀ ਗਈ ਹੈ। ਲੋਕਾਂ ਦੇ ਆਉਣ ਜਾਣ ਕਾਰਨ ਉਨ੍ਹਾਂ ਨੂੰ ਆਪਣਾ ਘਰ ਛੱਡ ਕੇ ਰਿਸ਼ਤੇਦਾਰ ਦੇ ਘਰ ਵਿਚ ਰਹਿਣਾ ਪੈ ਰਿਹਾ ਹੈ। ਅਨੂਪ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਹਿਲਾ ਇਨਾਮ ਜਿੱਤਣਾ ਹੀ ਨਹੀਂ ਸੀ ਚਾਹੀਦਾ, ਦੂਸਰਾ ਜਾਂ ਤੀਸਰਾ ਇਨਾਮ ਹੀ ਠੀਕ ਸੀ।

ਦੱਸ ਦੇਈਏ ਅਨੁਪ ਪਿਛਲੇ 22 ਸਾਲਾਂ ਤੋਂ ਲਗਾਤਾਰ ਲਾਟਰੀ ਦਾ ਟਿਕਟ ਖਰੀਦਦਾ ਆ ਰਿਹਾ ਹੈ। ਉਨ੍ਹਾਂ ਨੂੰ ਛੋਟੇ ਮੋਟੇ ਇਨਾਮ ਨਿਕਲ ਰਹੇ ਸਨ ਜੋ 5000 ਰੁਪਏ ਤੋਂ ਹੇਠਾਂ ਦੇ ਹੀ ਸਨ ਪਰ ਇਸ ਵਾਰ ਉਨ੍ਹਾਂ ਦੀ ਕਿਸਮਤ ਹੀ ਪਲਟ ਗਈ। ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਇੰਨਾ ਵੱਡਾ ਇਨਾਮ ਨਿਕਲੇਗਾ। ਉਨ੍ਹਾਂ ਨੇ ਰਿਜ਼ਲਟ ਵੀ ਚੈੱਕ ਨਹੀਂ ਸੀ ਕੀਤਾ ਪਰ ਜਦ ਉਨ੍ਹਾਂ ਨੂੰ ਮੋਬਾਈਲ ਤੇ ਮੈਸੇਜ ਆਇਆ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਲਾਟਰੀ ਲੱਗ ਚੁੱਕੀ ਹੈ।

Leave a Reply

Your email address will not be published. Required fields are marked *