ਇਹ ਬੰਦਾ ਤੇ ਔਰਤ ਚੁੱਕੀ ਫਿਰਦੇ ਸੀ ਪੰਜਾਬੀਆਂ ਦੀ ਮੋਤ ਦਾ ਸਮਾਨ, ਮੌਕੇ ਤੇ ਪੁਲਿਸ ਨੇ ਕਰ ਗਏ ਕਾਬੂ

ਸੂਬਾ ਸਰਕਾਰ ਦੀਆਂ ਹਦਾਇਤਾਂ ਤੇ ਪੰਜਾਬ ਪੁਲਿਸ ਨੇ ਅਮਲ ਦੀ ਵਿਕਰੀ ਕਰਨ ਵਾਲਿਆਂ ਪ੍ਰਤੀ ਇਕ ਮੁਹਿੰਮ ਛੇੜੀ ਹੋਈ ਹੈ। ਜਿਸ ਅਧੀਨ ਹਰ ਰੋਜ਼ ਅਮਲ ਦੀ ਵਿਕਰੀ ਕਰਨ ਵਾਲੇ ਵਿਅਕਤੀ ਫੜੇ ਜਾਂਦੇ ਹਨ। ਫਾਜ਼ਿਲਕਾ ਪੁਲਿਸ ਦੁਆਰਾ ਵੀ ਕਈ ਦਿਨਾਂ ਤੋਂ ਜ਼ਿਲ੍ਹੇ ਦੇ ਪਿੰਡਾਂ ਵਿੱਚ ਤ ਲਾ ਸ਼ੀ ਲਈ ਜਾ ਰਹੀ ਹੈ। ਜਿਸ ਦੇ ਚਲਦੇ ਪੁਲਿਸ ਨੇ ਇਕ ਜੋੜੇ ਨੂੰ ਕਾਬੂ ਕੀਤਾ ਹੈ। ਇਹ ਮਰਦ ਅਤੇ ਔਰਤ ਜ਼ਿਲ੍ਹੇ ਦੇ ਪਿੰਡ ਫਲੀਆਂਵਾਲਾ ਵਿਖੇ ਲਿਵਿੰਗ ਰਿਲੇਸ਼ਨ ਵਿੱਚ ਰਹਿ ਰਹੇ ਸਨ।

ਪੁਲਿਸ ਨੇ ਇਨ੍ਹਾਂ ਨੂੰ 10 ਗਰਾਮ ਅਮਲ ਪਦਾਰਥ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਦੇ ਨਾਮ ਪ੍ਰਦੀਪ ਅਤੇ ਮਨਜੀਤ ਉਰਫ਼ ਕੁਲਦੀਪ ਕੌਰ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਦਾ ਲੱਗਿਆ ਨਾਕਾ ਦੇਖ ਕੇ ਇਹ ਜੋੜਾ ਆਪਣੇ ਮੋਟਰਸਾਈਕਲ ਨੂੰ ਮੋੜਨ ਲੱਗਾ ਸੀ। ਜਿਸ ਕਰਕੇ ਪੁਲਿਸ ਨੇ ਇਨ੍ਹਾਂ ਨੂੰ ਰੋਕ ਲਿਆ। ਇਨ੍ਹਾਂ ਦੀ ਤ ਲਾ ਸ਼ੀ ਲਏ ਜਾਣ ਤੇ ਇਨ੍ਹਾਂ ਕੋਲੋਂ 10 ਗਰਾਮ ਅਮਲ ਪਦਾਰਥ ਬਰਾਮਦ ਹੋਇਆ। ਪਤਾ ਲੱਗਾ ਹੈ ਕਿ ਇਹ ਦੋਵੇਂ ਅਮਲ ਪਦਾਰਥ ਦਾ ਕਾਰੋਬਾਰ ਕਰਦੇ ਹਨ

ਅਤੇ ਖੁਦ ਵੀ ਇਸ ਦੀ ਵਰਤੋਂ ਕਰਦੇ ਹਨ। ਇਹ ਪਦਾਰਥ ਇਹ ਦੋਵੇਂ ਕਿਸੇ ਨੂੰ ਪਹੁੰਚਾਉਣ ਲਈ ਜਾ ਰਹੇ ਸਨ ਪਰ ਰਸਤੇ ਵਿੱਚ ਪੁਲਿਸ ਦੇ ਅੜਿੱਕੇ ਆ ਗਏ। ਉਸ ਨੇ ਇਨ੍ਹਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਉਮੀਦ ਹੈ ਕਿ ਰਿਮਾਂਡ ਦੌਰਾਨ ਪੁੱਛ ਗਿੱਛ ਕਰਨ ਤੇ ਇਨ੍ਹਾਂ ਤੋਂ ਹੋਰ ਵੀ ਜਾਣਕਾਰੀ ਮਿਲ ਸਕਦੀ ਹੈ। ਪੁਲਿਸ ਜਾਨਣਾ ਚਾਹੁੰਦੀ ਹੈ ਕਿ ਇਹ ਅਮਲ ਪਦਾਰਥ ਕਿੱਥੋਂ ਲਿਆਂਦਾ ਗਿਆ ਸੀ

ਅਤੇ ਅੱਗੇ ਕਿਥੇ ਸਪਲਾਈ ਕਰਨਾ ਸੀ? ਇਨ੍ਹਾਂ ਦੇ ਨਾਲ ਇਸ ਮਾਮਲੇ ਵਿੱਚ ਹੋਰ ਕੌਣ ਕੌਣ ਜੁੜਿਆ ਹੋਇਆ ਹੈ? ਅਜਿਹੇ ਵਿਅਕਤੀਆਂ ਦਾ ਨਾਮ ਸਾਹਮਣੇ ਆਉਣ ਤੇ ਉਨ੍ਹਾਂ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਜਾ ਸਕੇਗਾ। ਪੰਜਾਬ ਵਿੱਚ ਅਮਲ ਪਦਾਰਥ ਦੀ ਵਿਕਰੀ ਦਾ ਮਾਮਲਾ ਇਕ ਅਹਿਮ ਮੁੱਦਾ ਹੈ। ਹਰ ਪੰਜਾਬ ਵਾਸੀ ਇਸ ਮਸਲੇ ਦਾ ਹੱਲ ਚਾਹੁੰਦਾ ਹੈ ਪਰ ਸਰਕਾਰ ਅਤੇ ਪੁਲਿਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਅਮਲ ਪਦਾਰਥਾਂ ਦੀ ਵਿਕਰੀ ਸੂਬੇ ਵਿਚੋਂ ਬੰਦ ਨਹੀਂ ਹੋ ਰਹੀ।

Leave a Reply

Your email address will not be published. Required fields are marked *