ਕਲਯੁੱਗੀ ਮਾਂ ਦੀ ਕਰਤੂਤ, ਬੋਰੀ ਚ ਪਾ ਕੇ ਸੁੱਟਿਆ ਬੱਚਾ

ਮੋਗਾ ਤੋਂ ਇਕ ਨਵ ਜਨਮੇ ਬੱਚੇ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਇਹ ਬੱਚਾ ਇੱਕ ਲੜਕਾ ਹੈ। ਜਿਸ ਨੂੰ ਇਕ ਬੋਰੀ ਵਿਚ ਪਾ ਕੇ ਨਾਲੇ ਵਿੱਚ ਸੁੱ ਟਿ ਆ ਗਿਆ ਸੀ। ਨਾਲੇ ਦੀ ਸਫਾਈ ਕਰ ਰਹੇ ਇਕ ਵਿਅਕਤੀ ਨੂੰ ਪਤਾ ਲੱਗਣ ਤੇ ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ। ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਇਕ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਕਿਸੇ ਦੇ ਸਸਕਾਰ ਤੇ ਸ਼ ਮ ਸ਼ਾ ਨ ਘਾ ਟ ਗਏ ਸੀ। ਉਨ੍ਹਾਂ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਨਾਲੀ ਵਿਚ ਇਕ ਬੱਚੇ ਦੀ ਮਿ੍ਤਕ ਦੇਹ ਪਈ ਹੈ।

ਜਿਸ ਕਰਕੇ ਉਹ ਉੱਥੇ ਪਹੁੰਚੇ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਥਾਣਾ ਮੁਖੀ ਅਤੇ ਪ੍ਰਸ਼ਾਸਨ ਨੂੰ ਫੋਨ ਕੀਤੇ ਪਰ 20-25 ਮਿੰਟ ਤੱਕ ਕੋਈ ਵੀ ਪੁਲਿਸ ਅਧਿਕਾਰੀ ਉੱਥੇ ਨਹੀ ਪਹੁੰਚਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਫੋਨ ਕੀਤਾ। ਇਸ ਵਿਅਕਤੀ ਨੇ ਦੱਸਿਆ ਹੈ ਕਿ ਮ੍ਰਿਤਕ ਲੜਕੇ ਨੂੰ ਬੋਰੀ ਵਿਚ ਪਾ ਕੇ ਸੁੱ ਟਿ ਆ ਗਿਆ ਸੀ। ਇਸ ਤਰ੍ਹਾਂ ਜਾਪਦਾ ਸੀ ਕਿ ਇਹ ਬੱਚਾ 24 ਤੋਂ 48 ਘੰਟੇ ਦਾ ਹੋਵੇ। ਮਿ੍ਤਕ ਦੇਹ ਫੁੱਲੀ ਹੋਈ ਸੀ। ਜਿਸ ਨੂੰ ਦੇਖ ਕੇ ਕਈ ਔਰਤਾਂ ਤਾਂ ਡਿੱਗ ਹੀ ਪਈਆਂ।

ਇਸ ਵਿਅਕਤੀ ਨੇ ਮੰਗ ਕੀਤੀ ਹੈ ਕਿ ਸੀ.ਸੀ.ਟੀ.ਵੀ ਵਗੈਰਾ ਚੈੱਕ ਕਰਕੇ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਦਾ ਪਤਾ ਲਗਾਇਆ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਅੰਗਦਪੁਰਾ ਮੁਹੱਲੇ ਵਿੱਚ ਕੋਈ ਨਵ-ਜਨਮੇਂ ਮਿ੍ਤਕ ਲੜਕੇ ਨੂੰ ਬੋਰੀ ਵਿਚ ਪਾ ਕੇ ਨਾਲੇ ਵਿੱਚ ਸੁੱ ਟ ਗਿਆ ਹੈ। ਨਾਲੇ ਦੀ ਸਫਾਈ ਕਰ ਰਹੇ ਵਿਅਕਤੀ ਨੂੰ ਇਹ ਬੋ ਰਾ ਮਿਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਹੈ

ਕਿ ਉਨ੍ਹਾਂ ਨੇ ਮ੍ਰਿਤਕ ਬੱਚੇ ਨੂੰ ਮੋ ਰ ਚ ਰੀ ਵਿਚ ਜਮ੍ਹਾਂ ਕਰਵਾ ਦਿੱਤਾ ਹੈ। ਉਨ੍ਹਾਂ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ। ਉਹ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਇੱਥੇ ਦੱਸਣਾ ਬਣਦਾ ਹੈ ਕਿ ਹਰ ਵਿਅਕਤੀ ਇਸ ਘਟਨਾ ਦੀ ਨਿਖੇਧੀ ਕਰ ਰਿਹਾ ਹੈ।

Leave a Reply

Your email address will not be published. Required fields are marked *