ਕਾਰ ਚ ਆਏ ਬੰਦੇ ਕਬਾੜੀਏ ਨਾਲ ਕਰ ਗਏ ਸਾਢੇ 9 ਲੱਖ ਦਾ ਕਾਂਡ

ਗ ਲ ਤ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਅਜਿਹੇ ਤਰੀਕੇ ਨਾਲ ਕੰਮ ਕਰਦੇ ਹਨ ਕਿ ਦੂਜਾ ਵਿਅਕਤੀ ਇਨ੍ਹਾਂ ਦੀ ਸਕੀਮ ਨੂੰ ਸਮਝ ਹੀ ਨਹੀਂ ਸਕਦਾ। ਜਦੋਂ ਤਕ ਸਮਝ ਲੱਗਦੀ ਹੈ, ਤਦ ਤੱਕ ਦੇਰ ਹੋ ਚੁੱਕੀ ਹੁੰਦੀ ਹੈ। ਫੇਰ ਤਾਂ ਨੱਠ ਭੱਜ ਕੀਤੀ ਵੀ ਕਿਸੇ ਕੰਮ ਨਹੀਂ ਆਉਂਦੀ। ਮਾਮਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਸਥਿਤ ਅੰਮ੍ਰਿਤਸਰ ਬਾਈਪਾਸ ਰੋਡ ਦਾ ਹੈ। ਜਿੱਥੇ ਆਲਟੋ ਕਾਰ ਤੇ ਆਏ ਵਿਅਕਤੀ ਇਕ ਕਬਾੜ ਦੀ ਦੁਕਾਨ ਕਰਨ ਵਾਲੇ ਵਿਅਕਤੀ ਨੂੰ 9 ਲੱਖ 50 ਹਜ਼ਾਰ ਰੁਪਏ ਵਿੱਚ ਚੂਨਾ ਲਾ ਗਏ।

ਦੁਕਾਨਦਾਰ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ ਅਤੇ ਸਾਰੀ ਘਟਨਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ ਹੈ। ਪੁਲਿਸ ਮਾਮਲੇ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਜਦੋਂ ਦੁਕਾਨਦਾਰ ਆਪਣੇ ਘਰ ਤੋਂ 9 ਲੱਖ 50 ਪੰਜਾਹ ਹਜ਼ਾਰ ਰੁਪਏ ਲੈ ਕੇ ਦੁਕਾਨ ਤੇ ਪਹੁੰਚਿਆ ਤਾਂ ਦੁਕਾਨ ਦੀ ਇੱਕ ਸਾਈਡ ਤੇ ਦੋ ਵਿਅਕਤੀ ਖੜ੍ਹੇ ਸਨ ਦੁਕਾਨਦਾਰ ਨੇ ਨਕਦੀ ਵਾਲਾ ਲਿਫ਼ਾਫ਼ਾ ਜਾ ਕੇ ਦੁਕਾਨ ਅੰਦਰ ਪਈ ਅਲਮਾਰੀ ਵਿੱਚ ਰੱਖ ਕੇ ਲਾਕ ਲਗਾ ਦਿੱਤਾ।

ਇੰਨੇ ਵਿਚ ਇਕ ਵਿਅਕਤੀ ਦੁਕਾਨ ਦੇ ਅੰਦਰ ਆਇਆ ਅਤੇ ਉਸ ਨੇ ਪੁਰਾਣੇ ਗਾਡਰ ਦਿਖਾਉਣ ਦੀ ਮੰਗ ਕੀਤੀ। ਦੁਕਾਨਦਾਰ ਉਸ ਗਾਹਕ ਨੂੰ ਗਾਡਰ ਦਿਖਾਉਣ ਲਈ ਦੁਕਾਨ ਅੰਦਰ ਚਲਾ ਗਿਆ ਪਰ ਇਹ ਗਾਹਕ ਦੁਕਾਨਦਾਰ ਦੇ ਪਿੱਛੇ ਨਹੀਂ ਗਿਆ। ਜਦੋਂ ਦੁਕਾਨਦਾਰ ਵਾਪਸ ਆਇਆ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਅਲਮਾਰੀ ਆਪਣੀ ਥਾਂ ਤੋਂ ਹਿੱਲੀ ਹੋਈ ਹੈ। ਜਿਸ ਕਰਕੇ ਉਸ ਨੇ ਅਲਮਾਰੀ ਖੋਲ੍ਹ ਕੇ ਨਕਦੀ ਦੇਖੀ। ਅਲਮਾਰੀ ਦਾ ਲਾਕ ਟੁੱਟਾ ਹੋਇਆ ਸੀ

ਅਤੇ ਨਕਦੀ ਵਾਲਾ ਲਿਫ਼ਾਫ਼ਾ ਅਲਮਾਰੀ ਵਿਚ ਨਹੀਂ ਸੀ। ਦੁਕਾਨਦਾਰ ਨੇ ਸੀ.ਸੀ.ਟੀ.ਵੀ ਚੈੱਕ ਕੀਤਾ ਤਾਂ ਇਕ ਵਿਅਕਤੀ ਅਲਮਾਰੀ ਤੋੜਦਾ ਹੋਇਆ ਨਜ਼ਰ ਆਇਆ। ਜਿਸ ਤੋਂ ਬਾਅਦ ਪੁਲਿਸ ਨੂੰ ਦਰਖਾਸਤ ਦਿੱਤੀ ਗਈ। ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਸੀ.ਸੀ.ਟੀ.ਵੀ ਚੈੱਕ ਕੀਤਾ। ਪੁਲਿਸ ਵੱਲੋਂ ਮਾਮਲਾ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਦੁਕਾਨਦਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ।

Leave a Reply

Your email address will not be published. Required fields are marked *