ਖੇਡਦੇ ਖੇਡਦੇ ਪਾਣੀ ਵਾਲੀ ਬਾਲਟੀ ਚ ਡਿੱਗੀ ਬੱਚੀ, ਪਾਣੀ ਚ ਡੁੱਬਣ ਨਾਲ 15 ਮਹੀਨੇ ਦੀ ਮਾਸੂਮ ਦੀ ਹੋਈ ਮੋਤ

ਰਾਜਸਥਾਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਹਰ ਇੱਕ ਮਨ ਨੂੰ ਝੰ ਜੋ ੜ ਕੇ ਰੱਖ ਦਿੱਤਾ ਹੈ। ਇਹ ਮਾਮਲਾ ਰਾਜਸਥਾਨ ਦੇ ਖਰਗੋਨ ਜ਼ਿਲੇ ਦੇ ਬਰੂਡ ਥਾਣਾ ਖੇਤਰ ਦੇ ਪਿੰਡ ਬੇਜਾਪੁਰ ਦਾ ਹੈ। ਜਿੱਥੇ ਇੱਕ 15 ਮਹੀਨਿਆਂ ਦੀ ਮਾਸੂਮ ਬੱਚੀ ਖੇਡਦੇ ਹੋਏ ਪਾਣੀ ਦੀ ਬਾਲਟੀ ਵਿੱਚ ਡਿੱਗ ਗਈ। ਪਾਣੀ ਵਿੱਚ ਡੁੱਬਣ ਕਾਰਨ ਬੱਚੀ ਦੀ ਜਾਨ ਚਲੀ ਗਈ। ਇਹ ਖ਼ਬਰ ਸੁਣ ਕੇ ਪਰਿਵਾਰ ਦੇ ਨਾਲ ਨਾਲ ਪੂਰੇ ਮੁਹੱਲੇ ਵਿਚ ਸੋਗ ਦਾ ਮਾਹੌਲ ਬਣ ਗਿਆ।

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਰਿਵਾਰ ਦਾ ਕੋਈ ਵੀ ਮੈਂਬਰ ਘਰ ਵਿਚ ਮੌਜੂਦ ਨਹੀਂ ਸੀ। ਪਰਿਵਾਰਿਕ ਮੈਂਬਰ ਕੰਮ ਲਈ ਘਰ ਤੋਂ ਗਏ ਹੋਏ ਸਨ। ਮ੍ਰਿਤਕਾ ਦੇ ਪਿਤਾ ਅਨੁਸਾਰ ਜਦੋਂ ਸਾਰੇ ਮੈਂਬਰ ਕੰਮ ਤੇ ਗਏ ਹੋਏ ਸੀ। ਉਸ ਸਮੇਂ ਘਰ ਵਿਚ ਇੱਕ 5 ਸਾਲਾ ਲੜਕਾ ਅਤੇ ਇੱਕ 15 ਮਹੀਨੇ ਦੀ ਬੱਚੀ ਸੀ। ਜਦੋਂ ਪਰਿਵਾਰਿਕ ਮੈਂਬਰ ਕੰਮ ਤੋਂ ਵਾਪਸ ਘਰ ਆਏ ਤਾਂ ਬੱਚੀ ਨੂੰ ਪਾਣੀ ਦੀ ਬਾਲਟੀ ਵਿੱਚ ਵੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ।

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਮੁਤਾਬਿਕ ਮ੍ਰਿਤਕਾ ਦੇ ਪਿਤਾ ਰਾਕੇਸ਼ ਨੇ ਬੱਚੀ ਨੂੰ ਮ੍ਰਿਤਕ ਹਾਲਤ ਵਿੱਚ ਖਰਗੋਨ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਸੀ। ਪੁਲਿਸ ਵੱਲੋਂ ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਉਣ ਤੋਂ ਬਾਅਦ ਦੇਹ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ। ਜ਼ਿਲਾ ਹਸਪਤਾਲ ਵਿਚ ਮੌਜੂਦ ਡਾਕਟਰ ਰਵਿੰਦਰ ਗੁਪਤਾ ਨੇ ਦੱਸਿਆ ਕਿ ਉਹਨਾਂ ਕੋਲ ਬੱਚੀ ਮ੍ਰਿਤਕ ਹਾਲਤ ਵਿਚ ਹੀ ਲਿਆਂਦੀ ਗਈ ਸੀ। ਜਿਸ ਤੋਂ ਬਾਅਦ ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਗਿਆ।

Leave a Reply

Your email address will not be published. Required fields are marked *