ਚਿੱਟੇ ਨੇ ਖਾਧਾ 4 ਧੀਆਂ ਦਾ ਪਿਓ, ਲਾਸ਼ ਸਿਰਾਹਣੇ ਬੈਠੀਆਂ ਰੋਣ ਚਾਰੇ ਧੀਆਂ

ਸੂਬੇ ਵਿੱਚ ਅਮਲ ਪਦਾਰਥਾਂ ਦੀ ਵਰਤੋਂ ਕਾਰਨ ਜੋ ਹਾਲਾਤ ਬਣ ਚੁੱਕੇ ਹਨ ਉਨ੍ਹਾਂ ਦੀ ਤਸਵੀਰ ਫ਼ਰੀਦਕੋਟ ਦੇ ਇਸ ਪਰਿਵਾਰ ਦੇ ਹਾਲਾਤਾਂ ਤੋਂ ਦੇਖੀ ਜਾ ਸਕਦੀ ਹੈ। ਜਿਸ ਵਿੱਚ 2 ਸਕੇ ਭਰਾ ਅਮਲ ਦੀ ਵਰਤੋਂ ਦੇ ਆਦੀ ਹੋਣ ਕਾਰਨ ਆਪਣਾ ਘਰ ਉਜਾੜ ਬੈਠੇ। ਇਕ ਭਰਾ ਦੀ ਜਾਨ ਜਾ ਚੁੱਕੀ ਹੈ। ਉਸ ਦਾ 20 ਸਾਲਾ ਅਪਾਹਜ ਪੁੱਤਰ ਮੰਜੇ ਤੇ ਪਿਆ ਹੈ। ਜਿਸ ਨੂੰ ਕੋਈ ਵੀ ਸੁੱਧ ਬੁੱਧ ਨਹੀਂ। ਉਹ ਆਪਣੇ ਸਰੀਰ ਤੋਂ ਕੀੜੀਆਂ ਜਾਂ ਮੱਖੀਆਂ ਹਟਾਉਣ ਦੇ ਵੀ ਯੋਗ ਨਹੀਂ। ਉਸ ਦੀਆਂ 3 ਧੀਆਂ ਹਨ।

ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਪਰਿਵਾਰ ਲਈ ਖਾਣੇ ਦਾ ਪ੍ਰਬੰਧ ਕਰਦੀ ਹੈ ਪਰ ਇਹ ਕਿੰਨੀ ਦੇਰ ਚੱਲੇਗਾ? ਧੀਆਂ ਦੇ ਵਿਆਹ ਵੀ ਕਰਨੇ ਹਨ। ਮਕਾਨ ਦੀ ਛੱਤ ਡਿਗੂੰ ਡਿਗੂੰ ਕਰਦੀ ਹੈ। ਪਤਾ ਨਹੀਂ ਕਦੋਂ ਡਿੱਗ ਪਵੇ। ਮ੍ਰਿਤਕ ਦੀ ਪਤਨੀ ਜੋ ਕਮਾਉਂਦੀ ਹੈ ਆਪਣੇ ਪੁੱਤਰ ਦੀ ਦਵਾਈ ਉੱਤੇ ਖਰਚ ਦਿੰਦੀ ਹੈ। ਕੁਝ ਗਵਾਂਢੀ ਮੱਦਦ ਕਰਦੇ ਹਨ। ਮਿ੍ਤਕ ਦੇ ਦੂਜੇ ਭਰਾ ਦੇ ਘਰ ਦੇ ਹਾਲਾਤ ਵੀ ਚੰਗੇ ਨਹੀਂ ਹਨ। ਮ੍ਰਿਤਕ ਦਾ ਭਰਾ ਵੀ ਅਮਲ ਦੀ ਵਰਤੋਂ ਕਰਦਾ ਹੈ। ਉਸ ਨੇ ਆਪਣੀ ਪਤਨੀ ਦੇ ਵੀ ਸੱਟਾਂ ਲਗਾਈਆਂ ਹਨ।

15 ਸਾਲ ਤੋਂ ਪਤਨੀ ਕੰਮ ਕਰਕੇ ਘਰ ਦਾ ਖਰਚ ਚਲਾ ਰਹੀ ਹੈ। ਮ੍ਰਿਤਕ ਦੀ ਮਾਂ ਜਿਨ੍ਹਾਂ ਹਾਲਾਤਾਂ ਵਿੱਚੋਂ ਗੁਜ਼ਰ ਰਹੀ ਹੈ, ਉਹ ਬਿਆਨ ਕਰਨ ਤੋਂ ਪਰੇ ਹਨ। ਇਹ ਉਸ ਦੇ ਦੋਵੇਂ ਜੌੜੇ ਬੱਚੇ ਸਨ। ਮ੍ਰਿਤਕ ਦਾ ਅਮਲ ਦੀ ਵਰਤੋਂ ਕਾਰਨ ਲਿਵਰ ਖ਼ਰਾਬ ਹੋ ਗਿਆ। ਜਿਸ ਕਰਕੇ ਉਸ ਨੇ ਖਾਣਾ ਛੱਡ ਦਿੱਤਾ ਅਤੇ ਜਾਨ ਚਲੀ ਗਈ। ਮਾਤਾ ਦਾ ਦੂਜਾ ਪੁੱਤਰ ਬੰਨ੍ਹ ਕੇ ਰੱਖਣਾ ਪੈਂਦਾ ਹੈ। ਉਸ ਦੀ ਦਿਮਾਗੀ ਹਾਲਤ ਵੀ ਠੀਕ ਨਹੀਂ। ਕਦੇ ਉਹ ਕੱਪੜਿਆਂ ਸਮੇਤ ਨਹਾਉਣ ਲੱਗ ਪੈਂਦਾ ਹੈ। ਮਾਤਾ ਚਾਹੁੰਦੀ ਹੈ ਕਿ ਉਨ੍ਹਾਂ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ।

ਮੁਹੱਲੇ ਦੀ ਇਕ ਔਰਤ ਨੇ ਦੱਸਿਆ ਹੈ ਕਿ ਪਰਿਵਾਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਰਿਹਾ। ਦੋਵੇਂ ਨੂੰਹਾਂ ਕੰਮ ਕਰਦੀਆਂ ਹਨ। ਇਕ ਦਾ ਪਤੀ ਸਦੀਵੀ ਵਿਛੋਡ਼ਾ ਦੇ ਚੁੱਕਾ ਹੈ। ਉਸ ਦਾ 20 ਸਾਲ ਦਾ ਅਪਾਹਜ ਪੁੱਤਰ ਬੇਸੁਧ ਮੰਜੇ ਤੇ ਪਿਆ ਹੈ। 4 ਧੀਆਂ ਹਨ। ਘਰ ਦਾ ਖਰਚਾ ਨਹੀਂ ਚਲਦਾ। ਇਸ ਔਰਤ ਦੀ ਮੰਗ ਹੈ ਕਿ ਸਮਾਜ ਸੇਵਕ ਸੰਸਥਾਵਾਂ ਅਤੇ ਸਰਕਾਰ ਇਸ ਪਰਿਵਾਰ ਦੀ ਮਦਦ ਕਰਨ। ਪਰਿਵਾਰ ਦੇ ਹਾਲਾਤ ਇਹ ਹਨ ਕਿ 2 ਡੰਗ ਦੀ ਰੋਟੀ ਵੀ ਨਹੀਂ ਜੁੜਦੀ। ਇਨ੍ਹਾਂ ਦੇ ਮਕਾਨ ਦੀ ਹਾਲਤ ਬਹੁਤ ਖਸਤਾ ਹੈ। ਜੋ ਕਿ ਕਿਸੇ ਸਮੇਂ ਵੀ ਡਿੱਗ ਸਕਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *