ਰੋਜ਼ੀ ਰੋਟੀ ਦੀ ਭਾਲ ਚ ਕਨੇਡਾ ਗਏ ਪੰਜਾਬੀ ਨੌਜਵਾਨ ਨਾਲ ਵੱਡੀ ਜੱਗੋ ਤੇਰਵੀ

ਵਿਦੇਸ਼ਾਂ ਤੋਂ ਪੰਜਾਬੀ ਨੌਜਵਾਨ ਨਾਲ ਮੰ ਦ ਭਾ ਗੀ ਆਂ ਘਟਨਾਵਾਂ ਵਾਪਰਨ ਦੀਆਂ ਲਗਾਤਾਰ ਖ਼ਬਰਾਂ ਆ ਰਹੀਆਂ ਹਨ। ਇਨ੍ਹਾਂ ਖਬਰਾਂ ਵਿੱਚ ਇਕ ਖਬਰ ਉਦੋਂ ਹੋਰ ਜੁੜ ਗਈ ਜਦੋਂ ਪਤਾ ਲੱਗਾ ਕਿ ਮੋਗਾ ਦੇ ਪਿੰਡ ਰੌਂਤਾ ਨਾਲ ਸੰਬੰਧਤ ਇਕ ਨੌਜਵਾਨ ਦੀ ਟ੍ਰੇਲਰ ਹੋਮ ਨੂੰ ਅੱਗ ਲੱਗਣ ਕਾਰਨ ਜਾਨ ਚਲੀ ਗਈ ਹੈ। ਇਸ ਨੌਜਵਾਨ ਦਾ ਨਾਮ ਸੁਖਮੰਦਰ ਸਿੰਘ ਮਿੰਦਾ ਦੱਸਿਆ ਜਾਂਦਾ ਹੈ ਉਸ ਦੀ ਉਮਰ 37 ਸਾਲ ਸੀ। ਕੁਝ ਸਮਾਂ ਪਹਿਲਾਂ ਇਹ ਨੌਜਵਾਨ ਰੋਜ਼ੀ ਰੋਟੀ ਕਮਾਉਣ ਲਈ ਕੈਨੇਡਾ ਚਲਾ ਗਿਆ ਸੀ। ਉਸ ਦੀ ਰਿਹਾਇਸ਼ ਵੈਨਕੂਵਰ ਵਿੱਚ ਹੈ।

ਉਸਦੇ ਮਾਤਾ ਪਿਤਾ ਵੀ ਉੱਥੇ ਹੀ ਰਹਿੰਦੇ ਹਨ। ਸੁਖਮੰਦਰ ਸਿੰਘ ਮਿੰਦਾ ਟ੍ਰੇਲਰ ਹੋਮ ਵਿੱਚ ਰਹਿੰਦਾ ਸੀ। ਕਿਸੇ ਤਰ੍ਹਾਂ ਗੈਸ ਲੀਕ ਹੋ ਜਾਣ ਕਾਰਨ ਟ੍ਰੇਲਰ ਹੋਮ ਨੂੰ ਅੱਗ ਲੱਗ ਗਈ। ਜਿਸ ਨਾਲ ਇਹ ਭਾਣਾ ਵਾਪਰ ਗਿਆ। ਸੁਖਮੰਦਰ ਸਿੰਘ ਮਿੰਦਾ ਦੇ ਤਾਏ ਦਾ ਪਰਿਵਾਰ ਪਿੰਡ ਰੌਂਤਾ ਵਿੱਚ ਰਹਿੰਦਾ ਹੈ। ਜਦੋਂ ਇਹ ਮੰਦਭਾਗੀ ਖ਼ਬਰ ਪਿੰਡ ਰੌਂਤਾ ਵਿੱਚ ਪਹੁੰਚੀ ਤਾਂ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਪਿੰਡ ਵਾਸੀ ਇਸ ਪਰਿਵਾਰ ਨਾਲ ਅ ਫ਼ ਸੋ ਸ ਜਤਾ ਰਹੇ ਹਨ। ਮ੍ਰਿਤਕ ਦਾ ਸਸਕਾਰ ਕੈਨੇਡਾ ਵਿਚ ਹੀ ਕੀਤਾ ਜਾਵੇਗਾ।

ਇੱਥੋਂ ਦੀ ਬੇਰੁਜ਼ਗਾਰੀ ਇਨ੍ਹਾਂ ਨੌਜਵਾਨਾਂ ਨੂੰ ਆਪਣੇ ਮੁਲਕ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਲੈ ਜਾਂਦੀ ਹੈ। ਚੰਗੇ ਭਵਿੱਖ ਦੀ ਉਮੀਦ ਵਿਚ ਉਹ ਵਿਦੇਸ਼ ਚਲੇ ਜਾਂਦੇ ਹਨ। ਉਸ ਮੁਲਕ ਵਿੱਚ ਜਿੱਥੇ ਕੋਈ ਆਪਣਾ ਨਹੀਂ ਹੁੰਦਾ ਪਰ ਕਈ ਵਾਰ ਰੋਸ਼ਨ ਭਵਿੱਖ ਦੀ ਉਮੀਦ ਲੈ ਕੇ ਗਏ ਇਹ ਨੌਜਵਾਨ ਵਾਪਸ ਆਪਣੇ ਵਤਨ ਪਰਤਦੇ ਹੀ ਨਹੀਂ। ਉਨ੍ਹਾਂ ਦੇ ਰਿਸ਼ਤੇਦਾਰ ਸਬੰਧੀ ਅਤੇ ਦੋਸਤ ਮਿੱਤਰ ਸਿਰਫ਼ ਉਨ੍ਹਾਂ ਦੀਆਂ ਗੱਲਾਂ ਕਰਨ ਜੋਗੇ ਰਹਿ ਜਾਂਦੇ ਹਨ।

Leave a Reply

Your email address will not be published. Required fields are marked *