ਕਨੇਡਾ ਚ ਡਾਲਰ ਕਮਾਉਣ ਦੀ ਥਾਂ ਆਹ ਕਿਹੜੇ ਪੁੱਠੇ ਚੱਕਰਾਂ ਚ ਪੈ ਗਏ ਪੰਜਾਬੀ ਮੁੰਡੇ

ਕਈ ਨੌਜਵਾਨ ਤਾਂ ਵਿਦੇਸ਼ਾਂ ਵਿੱਚ ਜਾ ਕੇ ਵੀ ਪੁੱਠੇ ਕੰਮ ਕਰਨ ਤੋਂ ਨਹੀਂ ਟਲਦੇ। ਉਨ੍ਹਾਂ ਦੀਆਂ ਅਜਿਹੀਆਂ ਕਰਤੂਤਾਂ ਨਾਲ ਪੂਰੇ ਭਾਈਚਾਰੇ ਨੂੰ ਨ ਮੋ ਸ਼ੀ ਮਹਿਸੂਸ ਹੁੰਦੀ ਹੈ। ਕਨੇਡਾ ਦੀ ਟੋਰਾਂਟੋ ਪੁਲਿਸ ਨੇ 2 ਪੰਜਾਬੀ ਨੌਜਵਾਨਾਂ ਅਰਸ਼ਦੀਪ ਬਾਈਨਰ ਅਤੇ ਹਿਰਾਸਤ ਸਿੰਘ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੋਵਾਂ ਦੀ ਉਮਰ 23 ਸਾਲ ਦੱਸੀ ਜਾਂਦੀ ਹੈ। ਇਨ੍ਹਾਂ ਤੇ ਇਕ ਔਰਤ ਨੂੰ ਲਾਪਤਾ ਕਰਨ, ਉਸ ਦੀ ਜਾਨ ਲੈਣ ਦੀ ਕੋਸ਼ਿਸ਼ ਕਰਨ ਅਤੇ ਉਸ ਨੂੰ 5000 ਦਾ ਚੂਨਾ ਲਾਉਣ ਦੇ ਦੋਸ਼ ਹਨ। ਇਹ ਘਟਨਾ ਅਪਰੈਲ 2021ਵਿੱਚ ਵਾਪਰੀ ਸੀ।

ਜਿਸ ਤੋਂ ਬਾਅਦ ਪੁਲਿਸ ਇਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ। ਅਪ੍ਰੈਲ 2022 ਵਿੱਚ ਹਿਰਾਸਤ ਸਿੰਘ ਨੂੰ ਕਾਬੂ ਕਰ ਲਿਆ ਗਿਆ ਸੀ ਅਤੇ ਅਰਸ਼ਦੀਪ ਬਾਈਨਰ ਹੁਣ ਪੁਲਿਸ ਦੇ ਧੱ ਕੇ ਚੜ੍ਹਿਆ ਹੈ। ਇਨ੍ਹਾਂ ਦੋਵੇਂ ਨੌਜਵਾਨਾਂ ਤੇ ਦੋਸ਼ ਹੈ ਕਿ ਇਨ੍ਹਾਂ ਨੇ ਰਿਚਮੰਡ ਹਿੱਲ ਏਰੀਏ ਵਿਚ ਇਲਨਾਜ਼ ਹਸਤਮੀਰੀ ਨਾਮ ਦੀ ਔਰਤ ਦੇ ਸਿਰ ਵਿਚ ਫਰਾਈ ਪੈਨ ਦੇ ਵਾਰ ਕਰਕੇ ਉਸ ਦਾ ਸਿਰ ਖੋਲ੍ਹ ਦਿੱਤਾ ਸੀ। ਉਸ ਸਮੇਂ ਇਨ੍ਹਾਂ ਨੌਜਵਾਨਾਂ ਨੇ ਮੂੰਹ ਤੇ ਮਾਸਕ ਲਗਾਏ ਹੋਏ ਸਨ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਕਿਸੇ ਦੀ ਕਾਰ ਲੈ ਕੇ ਉਸ ਵਿੱਚ ਦੌੜ ਗਏ ਸਨ।

ਕਿਸੇ ਨੇ ਇਲਨਾਜ਼ ਹਸਤਮੀਰੀ ਨੂੰ ਹਸਪਤਾਲ ਪਹੁੰਚਾ ਦਿੱਤਾ। ਜਿੱਥੇ ਡਾਕਟਰੀ ਸਹਾਇਤਾ ਦਿੱਤੇ ਜਾਣ ਤੇ ਕੁਝ ਸਮੇਂ ਬਾਅਦ ਉਹ ਤੰਦਰੁਸਤ ਹੋ ਗਈ ਪਰ ਇਨ੍ਹਾਂ ਨੌਜਵਾਨਾਂ ਨੇ ਇਲਨਾਜ਼ ਹਸਤਮੀਰੀ ਦਾ ਪਿੱਛਾ ਫੇਰ ਵੀ ਨਹੀਂ ਛੱਡਿਆ। ਇਨ੍ਹਾਂ ਨੇ ਵਸਾਗਾ ਬੀਚ ਤੋਂ ਇਸ ਔਰਤ ਨੂੰ ਲਾਪਤਾ ਕਰ ਦਿੱਤਾ। ਅਖ਼ੀਰ ਇਨ੍ਹਾਂ ਦੋਵਾਂ ਨੂੰ ਵਾਰੀ ਵਾਰੀ ਪੁਲਿਸ ਨੇ ਕਾਬੂ ਕਰ ਲਿਆ। ਅਰਸ਼ਦੀਪ ਦੀ ਤਾਂ ਪੂਰੇ ਮੁਲਕ ਵਿੱਚ ਭਾਲ ਕੀਤੀ ਜਾ ਰਹੀ ਸੀ ਜਦਕਿ ਹਿਰਾਸਤ ਸਿੰਘ ਪਹਿਲਾਂ ਹੀ ਕਾਬੂ ਆ ਚੁੱਕਾ ਸੀ। ਇਨ੍ਹਾਂ ਤੇ ਬਣਦੇ ਦੋਸ਼ ਲਗਾ ਕੇ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਅਗਲੀ ਕਾਰਵਾਈ ਜਾਰੀ ਹੈ।

Leave a Reply

Your email address will not be published. Required fields are marked *