ਚਲਦੇ ਵਿਆਹ ਚ 3 ਬੰਦਿਆ ਨੇ ਕਰਤਾ ਵੱਡਾ ਕਾਂਡ , ਨਿੱਕੀ ਜਿਹੀ ਗੱਲ ਪਿੱਛੇ ਲੈ ਲਈ ਬੰਦੇ ਦੀ ਜਾਨ

ਸਮਰਾਲਾ ਦੇ ਹਰਨਾਮ ਨਗਰ ਵਿੱਚ ਦਾ ਰੂ ਦੀ ਲੋਰ ਵਿੱਚ 3 ਪਰਵਾਸੀਆਂ ਨੇ ਇਕ ਪਰਵਾਸੀ ਦੀ ਜਾਨ ਲੈ ਲਈ ਹੈ। ਇਨ੍ਹਾਂ ਤਿੰਨਾਂ ਵਿੱਚੋਂ 2 ਸ਼ਾਹਿਦ ਸ਼ੇਖ ਅਤੇ ਅਸਲਮ ਸ਼ੇਖ ਪੱਛਮੀ ਬੰਗਾਲ ਤੋਂ ਹਨ ਜਦਕਿ ਇਨ੍ਹਾਂ ਦਾ ਤੀਜਾ ਸਾਥੀ ਅੰਸ਼ੂ ਸ਼ੇਖ ਬਿਹਾਰ ਸੂਬੇ ਨਾਲ ਸਬੰਧਤ ਹੈ। ਮ੍ਰਿਤਕ ਦਾ ਨਾਮ ਮਿਕਾਇਲ ਸ਼ੇਖ ਹੈ। ਜਿਸ ਦੀ ਉਮਰ 42 ਸਾਲ ਹੈ। ਪੁਲਿਸ ਨੇ ਮ੍ਰਿਤਕ ਦੇ ਭਰਾ ਨਸੀਰ ਸ਼ੇਖ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ 3 ਬੰਦੇ ਕਾਬੂ ਕਰ ਲਏ ਹਨ। ਕਮਾਲ ਸ਼ੇਖ ਨੇ ਦੱਸਿਆ ਹੈ ਕਿ ਇਥੇ ਵਿਆਹ ਦਾ ਪ੍ਰੋਗਰਾਮ ਸੀ।

ਉਪਰੋਕਤ ਤਿੰਨੇ ਵਿਅਕਤੀ ਦਾ ਰੂ ਪੀ ਕੇ ਰੌਲਾ ਪਾ ਰਹੇ ਸੀ। ਉਨ੍ਹਾਂ ਦੇ ਭਰਾ ਮਿਕਾਇਲ ਸ਼ੇਖ ਨੇ ਇਨ੍ਹਾਂ ਨੂੰ ਆਪਣੇ ਆਪਣੇ ਘਰ ਜਾਣ ਲਈ ਕਿਹਾ। ਦਾ ਰੂ ਦੀ ਲੋਰ ਵਿੱਚ ਹੋਣ ਕਾਰਨ ਇਨ੍ਹਾਂ ਨੇ ਮਿਕਾਇਲ ਸ਼ੇਖ ਦੀ ਖਿੱਚ ਧੂਹ ਕਰਨੀ ਸ਼ੁਰੂ ਕਰ ਦਿੱਤੀ। ਇਨ੍ਹਾਂ ਤਿੰਨਾਂ ਨੇ ਇੱਟਾਂ, ਰੋੜੇ, ਘ ਸੁੰ ਨ ਅਤੇ ਡੰ ਡਿ ਆਂ ਦੀ ਵਰਤੋਂ ਕੀਤੀ। ਜਿਸ ਨਾਲ ਮਿਕਾਇਲ ਸ਼ੇਖ ਦੀ ਜਾਨ ਚਲੀ ਗਈ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਸਮਰਾਲਾ ਦੇ ਥਾਣਾ ਮੁਖੀ ਨੂੰ ਇਤਲਾਹ ਮਿਲੀ ਸੀ ਕਿ ਹਰਨਾਮ ਨਗਰ ਸਥਿਤ ਝੁੱਗੀਆਂ ਵਿੱਚ ਪਰਵਾਸੀ ਮਜ਼ਦੂਰਾਂ ਦਾ ਆਪਸ ਵਿਚ ਟਕਰਾਅ ਹੋਇਆ ਹੈ।

ਨਸੀਰ ਸ਼ੇਖ ਨੇ ਪੁਲਿਸ ਨੂੰ ਬਿਆਨ ਦਿੱਤੇ ਹਨ ਕਿ 3 ਵਿਅਕਤੀ ਅਮਲ ਦੀ ਲੋਰ ਵਿਚ ਰੌ ਲਾ ਰੱ ਪਾ ਕਰਦੇ ਸਨ। ਸਮਾਂ ਰਾਤ ਦੇ 10 ਵਜੇ ਦ‍ਾ ਸੀ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਨਸੀਰ ਸ਼ੇਖ ਦੇ ਦੱਸਣ ਮੁਤਾਬਕ ਇਸ ਦੌਰਾਨ ਅਸਲਮ ਸ਼ੇਖ ਤੇ ਸੱ ਟ ਲੱਗ ਗਈ ਅਤੇ ਉਹ ਸਿਵਲ ਹਸਪਤਾਲ ਚਲਾ ਗਿਆ। ਹਸਪਤਾਲ ਤੋਂ ਪੱਟੀ ਵਗੈਰਾ ਕਰਵਾ ਕੇ ਉਹ ਵਾਪਸ ਆ ਗਿਆ। 12-30 ਵਜੇ ਵਾਪਸ ਆ ਕੇ ਅਸਲਮ ਸ਼ੇਖ, ਅੰਸ਼ੂ ਸ਼ੇਖ ਅਤੇ ਸ਼ਾਹਿਦ ਸ਼ੇਖ ਨੇ ਨਸੀਰ ਸ਼ੇਖ ਦੇ ਭਰਾ ਮਿਕਾਇਲ ਸ਼ੇਖ ਦੀ ਖਿੱਚ ਧੂਹ ਕੀਤੀ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ

ਕਿ ਨਸੀਰ ਸ਼ੇਖ਼ ਦੇ ਬਿਆਨਾਂ ਮੁਤਾਬਕ ਮਿਕਾਇਲ ਸ਼ੇਖ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੇ ਪਰਿਵਾਰ ਦੇ ਜੀਆਂ ਦੀ ਸੂਹ ਦੇ ਆਧਾਰ ਤੇ ਘਟਨਾ ਲਈ ਜ਼ਿੰਮੇਵਾਰ ਤਿੰਨੇ ਵਿਅਕਤੀਆਂ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਜਾਂਦੇ ਹੋਏ ਰਸਤੇ ਵਿੱਚੋਂ ਕਾਬੂ ਕਰ ਲਿਆ ਗਿਆ। ਇਹ ਵਿਅਕਤੀ ਗਲੀਆਂ ਵਿੱਚੋਂ ਹੁੰਦੇ ਹੋਏ ਲੁਧਿਆਣਾ ਰੇਲਵੇ ਸਟੇਸ਼ਨ ਵੱਲ ਜਾ ਰਹੇ ਸਨ ਤਾਂ ਕਿ ਟ੍ਰੇਨ ਚੜ੍ਹਕੇ ਇੱਥੋਂ ਭੱਜ ਜਾਣ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਤਿੰਨੇ ਵਿਅਕਤੀਆਂ ਨੇ ਘਟਨਾ ਨੂੰ ਅੰਜਾਮ ਦੇਣਾ ਮੰਨ ਲਿਆ ਹੈ। ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *