ਸਾਰੀ ਰਾਤ ਮੁੰਡੇ ਨੂੰ ਭਾਲਦਾ ਰਿਹਾ ਪਰਿਵਾਰ, ਸਵੇਰੇ ਇਸ ਹਾਲਤ ਚ ਮਿਲੀ ਲਾਸ਼

ਸ੍ਰੀ ਮੁਕਤਸਰ ਸਾਹਿਬ ਤੋਂ ਇਕ ਨੌਜਵਾਨ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਨੂੰ ਉਸ ਦੀ ਮ੍ਰਿਤਕ ਦੇਹ ਮਿਲੀ ਹੈ। ਪਰਿਵਾਰ ਵੱਲੋਂ ਜਗਦੀਸ਼ ਕੁਮਾਰ, ਸੰਤ ਰਾਮ, ਮਨੀ ਅਤੇ ਅੰਕੁਸ਼ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਮ੍ਰਿਤਕ ਦਾ ਨਾਮ ਕੁਲਦੀਪ ਸਿੰਘ ਤਮੋਲੀ ਦੱਸਿਆ ਜਾ ਰਿਹਾ ਹੈ। ਸੂਰਜ ਭਾਨ ਨਾਮ ਦੇ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਮਿ੍ਤਕ ਉਨ੍ਹਾਂ ਦਾ ਭਤੀਜਾ ਸੀ। ਜਿਸ ਨੂੰ 11-12 ਵਜੇ ਤੋਂ ਲੱਭਿਆ ਜਾ ਰਿਹਾ ਸੀ।

ਸਵੇਰੇ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਕੋਈ ਮਿ੍ਤਕ ਉਲਟਾ ਪਿਆ ਹੈ। ਉਹ ਮੌਕੇ ਤੇ ਪਹੁੰਚੇ ਤਾਂ ਉਨ੍ਹਾਂ ਨੇ ਕੱਪੜਿਆਂ ਤੋਂ ਹੀ ਪਛਾਣ ਲਿਆ ਕਿ ਇਹ ਤਾਂ ਉਨ੍ਹਾਂ ਦਾ ਮੁੰਡਾ ਕੁਲਦੀਪ ਤਮੋਲੀ ਹੈ। ਸੂਰਜ ਭਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਜਗਦੀਸ਼ ਕੁਮਾਰ, ਸੰਤ ਰਾਮ, ਮਨੀ ਅਤੇ ਅੰਕੁਸ਼ ਇਸ ਲਈ ਜ਼ਿੰਮੇਵਾਰ ਹਨ। ਇਸ ਧਿਰ ਦੀ ਉਨ੍ਹਾਂ ਨਾਲ ਖੁੰ ਦ ਕ ਚੱਲ ਰਹੀ ਸੀ। ਇਸ ਧਿਰ ਦਾ ਉਨ੍ਹਾਂ ਨਾਲ 21 ਫਰਵਰੀ 2022 ਨੂੰ ਟਕਰਾਅ ਵੀ ਹੋਇਆ ਸੀ। ਜਿਸ ਦੇ ਚੱਲਦੇ ਉਨ੍ਹਾਂ ਨੇ ਹੀ ਕੁਲਦੀਪ ਤਮੋਲੀ ਦੀ ਜਾਨ ਲਈ ਹੈ ਕਿਉਂਕਿ ਜਗਦੀਸ਼ ਅਤੇ ਸੰਤ ਰਾਮ ਉਨ੍ਹਾਂ ਨੂੰ ਪਹਿਲਾਂ ਹੀ ਕਹਿ ਚੁੱਕੇ ਸਨ

ਕਿ ਉਹ ਇਕੱਲੇ ਇਕੱਲੇ ਦੀ ਜਾਨ ਲੈਣਗੇ। ਅੱਜ ਇਨ੍ਹਾਂ ਨੇ ਉਹ ਸੱਚ ਕਰ ਵਿਖਾਇਆ ਅਤੇ ਉਨ੍ਹਾਂ ਦੇ ਭਤੀਜੇ ਕੁਲਦੀਪ ਤਮੋਲੀ ਦੀ ਜਾਨ ਲੈ ਲਈ। ਉਨ੍ਹਾਂ ਦੀ ਮੰਗ ਹੈ ਕਿ ਇਨ੍ਹਾਂ ਵਿਅਕਤੀਆਂ ਤੇ ਕਾਰਵਾਈ ਕੀਤੀ ਜਾਵੇ। ਸੂਰਜ ਭਾਨ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਭਤੀਜਾ ਰਾਤ ਨੂੰ 9 ਵਜੇ ਮੰਡੀ ਵਿੱਚ ਲੱਗੀ ਹੋਈ ਅੱਗ ਦੇਖਣ ਗਿਆ ਸੀ। ਜੋ ਵਾਪਸ ਨਹੀਂ ਆਇਆ। 9-30 ਵਜੇ ਮਿ੍ਤਕ ਦੀ ਮਾਂ ਨੇ ਫੋਨ ਕੀਤਾ ਤਾਂ ਕੁਲਦੀਪ ਦਾ ਕਹਿਣਾ ਸੀ ਕੀ ਉਹ ਆ ਰਿਹਾ ਹੈ। ਇਸ ਤੋਂ ਬਾਅਦ ਉਸ ਦਾ ਮੋਬਾਈਲ ਫੋਨ ਬੰਦ ਹੋ ਗਿਆ। ਮ੍ਰਿਤਕ ਦੇ ਭਰਾ ਦਮਨਦੀਪ ਕੁਮਾਰ ਦੇ ਦੱਸਣ ਮੁਤਾਬਕ ਇਹ ਘਟਨਾ ਆਪਸੀ ਲਾ ਗ ਡਾ ਟ ਦਾ ਨਤੀਜਾ ਹੈ।

ਉਨ੍ਹਾਂ ਦਾ ਜਿਸ ਧਿਰ ਨਾਲ ਟਕਰਾਅ ਸੀ, ਉਹ ਉਨ੍ਹਾਂ ਨੂੰ ਜਾਨ ਲੈਣ ਦੀਆਂ ਗੱਲਾਂ ਕਹਿੰਦੇ ਸਨ। ਜਗਦੀਸ਼ ਕੁਮਾਰ ਅਤੇ ਸੰਤ ਰਾਮ ਨਾਲ ਉਨ੍ਹਾਂ ਦਾ ਅਦਾਲਤ ਵਿੱਚ ਕੇਸ ਚਲਦਾ ਹੈ। ਮਨੀ ਵੀ ਇਨ੍ਹਾਂ ਦੇ ਨਾਲ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਕੁਲਦੀਪ ਸਿੰਘ ਨਾਮ ਦਾ ਲੜਕਾ ਰਾਤ ਤੋਂ ਲਾਪਤਾ ਸੀ। ਸਵੇਰੇ ਉਸ ਦੀ ਮ੍ਰਿਤਕ ਦੇਹ ਖੇਤਾਂ ਵਿਚੋਂ ਮਿਲੀ ਹੈ। ਉਸ ਦੇ ਸਿਰ ਵਿਚ ਸੱ ਟ ਲੱਗੀ ਹੋਈ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਇਨ੍ਹਾਂ ਦੋਸਤਾਂ ਨੇ ਇਕੱਠੇ ਬੈਠ ਕੇ ਰਾਤ ਨੂੰ ਦਾ ਰੂ ਪੀਤੀ ਹੈ। ਇਸ ਤੋਂ ਅੱਗੇ ਦੀ ਘਟਨਾ ਜਾਂਚ ਦਾ ਵਿਸ਼ਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *