ਅਮਰੀਕਾ ਜਾਣ ਦੇ ਚਾਹਵਾਨਾਂ ਲਈ ਚੰਗੀ ਖਬਰ, ਜਹਾਜ ਚੜ੍ਹਨ ਦੀਆਂ ਕਰ ਲਓ ਤਿਆਰੀਆਂ

ਅਮਰੀਕਾ ਜਾਣ ਦੇ ਚਾਹਵਾਨਾਂ ਲਈ ਇਹ ਖੁਸ਼ਖਬਰੀ ਕਹੀ ਜਾ ਸਕਦੀ ਹੈ ਕਿ ਅਮਰੀਕਾ ਸਰਕਾਰ ਵੱਲੋਂ ਇੱਕ ਲੱਖ ਵਿਅਕਤੀਆਂ ਨੂੰ ਵਰਕ ਪਰਮਿਟ ਦਿੱਤੇ ਜਾਣਗੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਪ੍ਰਕਿਰਿਆ ਵਿਚ ਤੇਜ਼ੀ ਲਿਆਂਦੀ ਜਾਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਨਵਾਂ ਸਾਲ ਸ਼ੁਰੂ ਹੋਣ ਤੱਕ ਇਸ ਪ੍ਰਕਿਰਿਆ ਨੂੰ ਪੂਰਾ ਕਰ ਲਿਆ ਜਾਵੇਗਾ। ਕੋ ਰੋ ਨਾ ਕਾਲ ਤੋਂ ਇਸ ਕੰਮ ਵਿਚ ਇਕ ਤਰ੍ਹਾਂ ਨਾਲ ਖੜੋਤ ਹੀ ਆ ਗਈ ਸੀ। ਜਿਸ ਦਾ ਕਾਰਨ ਇਹ ਸੀ ਕਿ ਕੋ ਰੋ ਨਾ

ਦੇ ਚੱਲਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਦਫਤਰਾਂ ਵਿਚ ਸਰਕਾਰੀ ਕਰਮਚਾਰੀਆਂ ਦੀ ਗਿਣਤੀ ਬਹੁਤ ਜ਼ਿਆਦਾ ਘਟਾ ਦਿੱਤੀ ਗਈ ਸੀ। ਜਿਸ ਕਾਰਨ ਫ਼ਾਈਲਾਂ ਪ੍ਰੋਸੈੱਸ ਵਿਚ ਲੱਗੀਆਂ ਰਹਿੰਦੀਆਂ ਸਨ ਅਤੇ ਅਰਜ਼ੀ ਧਾਰਕ ਵੀਜ਼ੇ ਦੀ ਉਡੀਕ ਕਰਦੇ ਰਹਿੰਦੇ ਸਨ। ਉਮੀਦ ਕੀਤੀ ਜਾ ਰਹੀ ਹੈ ਕਿ ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ ਅਮਰੀਕਾ ਵੱਲੋਂ ਆਪਣੇ ਦਫ਼ਤਰਾਂ ਵਿੱਚ ਕਰਮਚਾਰੀਆਂ ਦੀ ਗਿਣਤੀ 100 ਫ਼ੀਸਦੀ ਕੀਤੀ ਜਾ ਰਹੀ ਹੈ। ਜਿਸ ਨਾਲ ਕੰਮ ਵਿੱਚ ਤੇਜ਼ੀ ਆਵੇਗੀ।

ਇਹ ਮਾਮਲਾ ਅਕਸਰ ਹੀ ਭਾਰਤੀ ਅੰਬੈਸੀ ਵੱਲੋਂ ਚੁੱਕਿਆ ਜਾਂਦਾ ਸੀ। ਜਿਸ ਤੋਂ ਬਾਅਦ ਅਮਰੀਕਾ ਵੱਲੋਂ ਆਪਣੇ ਦਫ਼ਤਰਾਂ ਵਿੱਚ ਸਟਾਫ਼ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਹੈ। ਜਿਸ ਦਾ ਸਿੱਧਾ ਲਾਭ ਵਰਕ ਪਰਮਿਟ ਲੈਣ ਦੇ ਚਾਹਵਾਨ ਭਾਰਤੀ ਵਿਅਕਤੀਆਂ ਨੂੰ ਹੋਵੇਗਾ। ਹੁਣ ਫਾਈਲ ਲਗਾਉਣ ਤੋਂ ਬਾਅਦ ਉਨ੍ਹਾਂ ਨੂੰ ਲੰਬਾ ਸਮਾਂ ਉਡੀਕ ਨਹੀਂ ਕਰਨੀ ਪਵੇਗੀ। ਸਟਾਫ ਦੀ ਗਿਣਤੀ ਵਧਣ ਨਾਲ ਵਿਜ਼ਿਟਰ ਵੀਜ਼ੇ ਵੀ ਜ਼ਿਆਦਾ ਗਿਣਤੀ ਵਿੱਚ ਲੱਗਣਗੇ।

ਦੂਜੇ ਪਾਸੇ ਕੈਨੇਡਾ ਵੱਲੋਂ ਵੀ 1 ਅਕਤੂਬਰ ਤੋਂ ਕੋ ਰੋ ਨਾ ਪਾ ਬੰ ਦੀ ਆਂ ਹਟਾਈਆਂ ਜਾ ਰਹੀਆਂ ਹਨ। ਅਗਲੇ ਦਿਨਾਂ ਵਿੱਚ ਕੈਨੇਡਾ ਅਤੇ ਅਮਰੀਕਾ ਦੇ ਹਵਾਈ ਅੱਡਿਆਂ ਤੇ ਚਹਿਲ ਪਹਿਲ ਦੇਖੀ ਜਾਵੇਗੀ। ਇਨ੍ਹਾਂ ਯਾਤਰੀਆਂ ਵਿੱਚ ਭਾਰਤੀ ਯਾਤਰੀ ਵੀ ਦਿਖਾਈ ਦੇਣਗੇ। ਕੈਨੇਡਾ ਸਰਕਾਰ ਨੇ ਜੋ ਪਾ ਬੰ ਦੀ ਆਂ ਲਗਾਈਆਂ ਹੋਈਆਂ ਸਨ, ਉਨ੍ਹਾਂ ਦੀ ਮਿਆਦ 30 ਸਤੰਬਰ ਤੱਕ ਹੀ ਸੀ।

Leave a Reply

Your email address will not be published. Required fields are marked *