ਘਰ ਦੀ ਕੰਧ ਦੇ ਰੌਲੇ ਦੇ ਚੱਲਦੇ ਪੂਰੀ ਤਿਆਰੀ ਨਾਲ ਆ ਗਏ ਮੁੰਡੇ, ਔਰਤਾਂ ਨੇ ਦੇਖਿਆ ਤਾਂ ਪਾ ਦਿੱਤਾ ਰੌਲਾ

ਤਰਨਤਾਰਨ ਦੇ ਪਿੰਡ ਕਲਸੀਆਂ ਕਲਾਂ ਵਿੱਚ ਇੱਕ ਕੰਧ ਨੂੰ ਲੈ ਕੇ 2 ਧਿਰਾਂ ਵਿਚਕਾਰ ਟਕਰਾਅ ਹੋਇਆ ਹੈ। ਜਿਸ ਵਿੱਚ ਇੱਕ ਔਰਤ ਅਤੇ ਇਕ ਵਿਅਕਤੀ ਦੇ ਸਿਰ ਵਿੱਚ ਸੱ ਟ ਲੱਗੀ ਹੈ। ਇਹ ਵਿਅਕਤੀ ਸੁਰਸਿੰਘ ਵਿਖੇ ਭਰਤੀ ਹੈ। ਮਾਮਲਾ ਪੁਲਿਸ ਦੇ ਵਿਚਾਰ ਅਧੀਨ ਹੈ। ਇਕ ਔਰਤ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਘਰ ਤੇ ਵਾਰ ਕਰਨ ਲਈ 100-150 ਆਦਮੀ ਆ ਗਏ। ਇਨ੍ਹਾਂ ਨੂੰ ਦੇਖ ਕੇ ਉਹ ਪਿੰਡ ਦੇ ਛੱਪੜ ਕੋਲੋਂ ਭੱਜੀ ਆਈ ਅਤੇ ਇਨ੍ਹਾਂ ਨੂੰ ਰੋਕਣ ਲਈ ਹੱਥ ਖੜ੍ਹਾ ਕੀਤਾ ਪਰ ਇਨ੍ਹਾਂ ਨੇ ਤਿੱਖੀ ਚੀਜ਼ ਨਾਲ ਉਸ ਦੇ ਹੱਥ ਤੇ ਵਾਰ ਕਰ ਦਿੱਤਾ।

ਪਰਮਜੀਤ ਕੌਰ ਪਤਨੀ ਬਲਦੇਵ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਕੱਚੀ ਕੰਧ ਨੂੰ ਲੈ ਕੇ ਰੌ ਲਾ ਹੈ। ਇਸ ਕੰਧ ਨੂੰ ਡਿੱਗੇ ਇਕ ਸਾਲ ਹੋ ਚੁੱਕਾ ਹੈ। ਪਰਮਜੀਤ ਕੌਰ ਦਾ ਕਹਿਣਾ ਹੈ ਕਿ ਉਹ ਮੱਝ ਦੀ ਧਾਰ ਚੋਅ ਰਹੀ ਸੀ। ਦੂਜੀ ਧਿਰ ਨੇ ਉਨ੍ਹਾਂ ਦੇ ਘਰ ਇੱ ਟਾਂ ਵੱ ਟੇ ਚਲਾਏ। ਕਾਫੀ ਬੰਦੇ ਉਨ੍ਹਾਂ ਦੇ ਘਰ ਆ ਵੜੇ। ਉਨ੍ਹਾਂ ਦੀ ਨਣਦ ਦੇ ਹੱਥ ਤੇ ਤਿੱ ਖੀ ਚੀਜ਼ ਨਾਲ ਵਾਰ ਕੀਤਾ। ਉਨ੍ਹਾਂ ਦੇ ਦਰਵਾਜ਼ੇ ਭੰ ਨੇ। ਉਨ੍ਹਾਂ ਦੇ ਪਰਿਵਾਰਕ ਜੀਆਂ ਦੀ ਖਿੱਚ ਧੂਹ ਕਰਕੇ ਉਨ੍ਹਾਂ ਨੂੰ ਹੀ ਥਾਣੇ ਫੜਾ ਦਿੱਤਾ। ਪਰਮਜੀਤ ਕੌਰ ਨੇ ਦੱਸਿਆ

ਕਿ ਦੂਜੀ ਧਿਰ ਵਾਲੇ ਪਿਛਲੀ ਸਰਕਾਰ ਵੇਲੇ ਉਸ ਸਮੇਂ ਦੀ ਹੁਕਮਰਾਨ ਧਿਰ ਨਾਲ ਸਨ ਅਤੇ ਇਸ ਵਾਰ ਪਾਰਟੀ ਬਦਲ ਕੇ ਮੌਜੂਦਾ ਹੁਕਮਰਾਨ ਧਿਰ ਨਾਲ ਜੁੜ ਗਏ ਹਨ। ਦੂਜੀ ਧਿਰ ਦੀ ਕਸ਼ਮੀਰੋ ਨਾਮ ਦੀ ਬਜ਼ੁਰਗ ਔਰਤ ਦੇ ਦੱਸਣ ਮੁਤਾਬਕ ਪਹਿਲਾਂ ਦੂਜੀ ਧਿਰ ਦੇ 5-6 ਵਿਅਕਤੀ ਉਨ੍ਹਾਂ ਦੇ ਘਰ ਆਏ। ਉਨ੍ਹਾਂ ਦੇ ਪਰਿਵਾਰ ਵਿੱਚ 4 ਮੈਂਬਰ ਸਨ। ਇੱਕ ਮੰਜੇ ਤੋਂ ਕਹਾਣੀ ਸ਼ੁਰੂ ਹੋਈ ਹੈ। ਬਜ਼ੁਰਗ ਹਰਬੰਸ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਕੰਧ ਕਰਨ ਲੱਗੇ ਸਨ। ਦੂਜੀ ਧਿਰ ਵਾਲੇ ਕਹਿਣ ਲੱਗੇ

ਕਿ ਕੰਧ 6 ਇੰਚ ਬਾਹਰ ਹੈ ਅਤੇ ਉਨ੍ਹਾਂ ਨੇ 4 ਗ ਲੀ ਆਂ ਚਲਾ ਦਿੱਤੀਆਂ। ਜਿਸ ਦੇ 2 ਖੋਲ ਮਿਲ ਗਏ ਹਨ ਅਤੇ 2 ਦਾ ਪਤਾ ਨਹੀਂ ਲੱਗਾ। ਹਰਬੰਸ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਬਲਦੇਵ ਸਿੰਘ ਨੇ ਉਨ੍ਹਾਂ ਦੇ ਪੁੱਤਰ ਦੇ ਸਿਰ ਵਿਚ ਤਿੱ ਖੀ ਚੀਜ਼ ਨਾਲ ਵਾਰ ਕੀਤਾ ਹੈ। ਜੋ ਕਿ ਸੁਰਸਿੰਘ ਵਿਖੇ ਹਸਪਤਾਲ ਵਿਚ ਭਰਤੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਪ੍ਰਿਤਪਾਲ ਸਿੰਘ ਪੁੱਤਰ ਹਰਬੰਸ ਸਿੰਘ ਅਤੇ ਜਸਪਾਲ ਸਿੰਘ ਪੁੱਤਰ ਹਰਬੰਸ ਸਿੰਘ ਦਾ ਪਿਆਰਾ ਸਿੰਘ ਅਤੇ ਬਲਦੇਵ ਸਿੰਘ

ਨਾਲ ਟਕਰਾਅ ਹੋਇਆ ਹੈ। ਟਕਰਾਅ ਦੀ ਵਜ੍ਹਾ ਗਲੀ ਵਿੱਚ ਦਰਵਾਜ਼ਾ ਲਗਾਉਣਾ ਦੱਸੀ ਜਾ ਰਹੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਪੰਚਾਇਤ ਨੇ ਇਨ੍ਹਾਂ ਦਾ ਆਪਸ ਵਿੱਚ ਰਾਜ਼ੀਨਾਮਾ ਕਰਵਾ ਦਿੱਤਾ ਸੀ ਪਰ ਹੁਣ ਫੇਰ ਇਨ੍ਹਾਂ ਦਾ ਟਕਰਾਅ ਹੋ ਗਿਆ। ਕਿਹਾ ਜਾ ਰਿਹਾ ਹੈ ਕਿ ਪਿਆਰਾ ਸਿੰਘ ਨੇ 2 ਹਵਾਈ ਗ ਲੀ ਆਂ ਚਲਾਈਆਂ ਹਨ ਪਰ ਇਹ ਤਸਦੀਕ ਨਹੀਂ ਹੋਇਆ। ਤਸਦੀਕ ਹੋਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *