ਦੇਸ਼ ਲਈ ਸ਼ਹੀਦ ਹੋਇਆ ਇਕ ਹੋਰ ਪੰਜਾਬ ਦਾ ਪੁੱਤ, ਸ਼ਹੀਦ ਭਰਾ ਦੀ ਮ੍ਰਿਤਕ ਦੇਹ ਦੇਖ ਭੁੱਬਾਂ ਮਾਰ ਮਾਰ ਰੋਵੇ ਭੈਣ

ਗੁਰਦਾਸਪੁਰ ਦੇ ਪਿੰਡ ਅਲੀ ਖ਼ਾਨ ਦੇ ਰਹਿਣ ਵਾਲੇ ਸੀ.ਆਰ.ਪੀ.ਐੱਫ ਦੇ ਜਵਾਨ ਸ਼ਿੰਗਾਰਾ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਮਿਲੀ ਹੈ। ਸ਼ਿੰਗਾਰਾ ਸਿੰਘ ਸੀ.ਆਰ.ਪੀ.ਐਫ ਦੀ 32 ਬਟਾਲੀਅਨ ਵਿੱਚ ਏ.ਐੱਸ.ਆਈ ਦੇ ਤੌਰ ਤੇ ਸੇਵਾ ਨਿਭਾ ਰਹੇ ਸੀ। ਅੱਜ ਕੱਲ੍ਹ ਉਨ੍ਹਾਂ ਦੀ ਡਿਊਟੀ ਮਿਆਂਮਾਰ ਸਰਹੱਦ ਤੇ ਇੰਫਾਲ ਵਿੱਚ ਸੀ। ਜਿੱਥੇ ਡਿਊਟੀ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਜਾਨ ਚਲੀ ਗਈ। ਉਨ੍ਹਾਂ ਦੇ ਪਿੰਡ ਵਿੱਚ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ ਹੈ।

ਇਸ ਸਮੇਂ ਵੱਡੀ ਗਿਣਤੀ ਵਿੱਚ ਪਿੰਡ ਵਾਸੀ, ਉਨ੍ਹਾਂ ਦੇ ਰਿਸ਼ਤੇਦਾਰ ਸਬੰਧੀ ਅਤੇ ਵਿਭਾਗ ਦੇ ਅਧਿਕਾਰੀ ਮੌਜੂਦ ਸਨ। ਮਾਹੌਲ ਬੜਾ ਗਮਗੀਨ ਸੀ। ਸ਼ਹੀਦ ਸ਼ਿੰਗਾਰਾ ਸਿੰਘ ਦੇ ਪੁੱਤਰ ਦੇ ਦੱਸਣ ਮੁਤਾਬਕ 20 ਤਾਰੀਖ ਨੂੰ ਉਹ ਆਪਣੇ ਪਿਤਾ ਨੂੰ ਰੇਲਵੇ ਸਟੇਸ਼ਨ ਤੇ ਛੱਡ ਕੇ ਆਇਆ ਸੀ। 25 ਤਾਰੀਖ ਨੂੰ ਉਨ੍ਹਾਂ ਨੂੰ ਫੋਨ ਤੇ ਦੱਸਿਆ ਗਿਆ ਕਿ ਉਨ੍ਹਾਂ ਦੇ ਪਿਤਾ ਇਸ ਦੁਨੀਆ ਵਿਚ ਨਹੀਂ ਰਹੇ। ਸ਼ਿੰਗਾਰਾ ਸਿੰਘ ਦੇ ਪੁੱਤਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪਿਤਾ ਦੀ ਸ਼ਹਾਦਤ ਤੇ ਮਾਣ ਹੈ

ਪਰ ਉਨ੍ਹਾਂ ਦੀ ਘਾਟ ਉਨ੍ਹਾਂ ਨੂੰ ਸਦਾ ਮਹਿਸੂਸ ਹੁੰਦੀ ਰਹੇਗੀ। ਇਕ ਅਧਿਕਾਰੀ ਦੇ ਦੱਸਣ ਮੁਤਾਬਕ ਸ਼ਿੰਗਾਰਾ ਸਿੰਘ ਸੀ.ਆਰ.ਪੀ.ਐੱਫ ਦੀ 32 ਬਟਾਲੀਅਨ ਵਿਚ ਏ.ਐੱਸ.ਆਈ ਵਜੋਂ ਮਿਆਂਮਾਰ ਸਰਹੱਦ ਤੇ ਇੰਫਾਲ ਵਿੱਚ ਤਾਇਨਾਤ ਸੀ। ਦਿਲ ਦਾ ਦੌਰਾ ਪੈਣ ਨਾਲ ਸ਼ਿੰਗਾਰਾ ਸਿੰਘ ਦੀ ਜਾਨ ਚਲੀ ਗਈ ਹੈ। ਉਹ ਕੁਝ ਦਿਨ ਪਹਿਲਾਂ ਹੀ ਛੁੱਟੀ ਬਿਤਾ ਕੇ ਗਏ ਸਨ। ਇਕ ਹੋਰ ਅਧਿਕਾਰੀ ਦੇ ਦੱਸਣ ਮੁਤਾਬਕ ਏ.ਐੱਸ.ਆਈ ਸ਼ਿੰਗਾਰਾ ਸਿੰਘ ਦੇ ਸ਼ਹੀਦ ਹੋ ਜਾਣ ਨਾਲ ਜਿੱਥੇ

ਸੀ.ਆਰ.ਪੀ.ਐਫ ਦੀ ਯੂਨਿਟ ਨੂੰ ਘਾਟਾ ਪਿਆ ਹੈ ਉੱਥੇ ਹੀ ਮੁਲਕ ਨੂੰ ਵੀ ਘਾਟਾ ਪਿਆ ਹੈ। ਉਨ੍ਹਾਂ ਦੇ ਹਿਸਾਬ ਮੁਤਾਬਕ ਸ਼ਿੰਗਾਰਾ ਸਿੰਘ ਬਹੁਤ ਹੀ ਮਿਲਣਸਾਰ ਸੁਭਾਅ ਦਾ ਇਨਸਾਨ ਸੀ। ਸ਼ਿੰਗਾਰਾ ਸਿੰਘ ਦੇ ਅੰਤਮ ਸੰਸਕਾਰ ਸਮੇਂ ਹਰ ਅੱਖ ਸਿੱਲੀ ਸੀ। ਹਰ ਕੋਈ ਉਨ੍ਹਾਂ ਦੇ ਚੰਗੇ ਸੁਭਾਅ ਦੀ ਸਿਫਤ ਕਰ ਰਿਹਾ ਸੀ ਅਤੇ ਉਨ੍ਹਾਂ ਦੇ ਬੇ ਵ ਕ ਤ ਤੁਰ ਜਾਣ ਤੇ ਪਰਿਵਾਰ ਨਾਲ ਅਫ਼ਸੋਸ ਜਤਾ ਰਿਹਾ ਸੀ। ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *