ਪ੍ਰੇਮੀ ਨਾਲ ਭੱਜੀ 3 ਬੱਚਿਆਂ ਦੀ ਮਾਂ, ਭੱਜਣ ਤੋਂ ਪਹਿਲਾਂ ਸਹੁਰੇ ਪਰਿਵਾਰ ਨਾਲ ਕਰ ਗਈ ਕਾਂਡ

ਜਲਾਲਾਬਾਦ ਦੇ ਇਕ ਪਿੰਡ ਤੋਂ ਇਕ ਵਿਆਹੁਤਾ ਔਰਤ ਦੇ ਆਪਣੇ ਪ੍ਰੇਮੀ ਪ੍ਰੇਮ ਸਿੰਘ ਨਾਮ ਦੇ ਵਿਅਕਤੀ ਨਾਲ ਦੌੜ ਜਾਣ ਦਾ ਪਤਾ ਲੱਗਾ ਹੈ। ਇਹ ਔਰਤ 3 ਧੀਆਂ ਦੀ ਮਾਂ ਹੈ ਅਤੇ ਉਸ ਦੇ ਵਿਆਹ ਨੂੰ 13 ਸਾਲ ਬੀਤ ਚੁੱਕੇ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਔਰਤ ਆਪਣੀਆਂ 2 ਛੋਟੀਆਂ ਧੀਆਂ ਨੂੰ ਆਪਣੇ ਨਾਲ ਲੈ ਗਈ ਹੈ ਜਦਕਿ ਵੱਡੀ ਧੀ ਨੂੰ ਆਪਣੇ ਸਹੁਰੇ ਘਰ ਹੀ ਛੱਡ ਗਈ ਹੈ। ਇਸ ਔਰਤ ਦੇ ਕਈ ਸਾਲਾਂ ਤੋਂ ਪ੍ਰੇਮ ਸਿੰਘ ਨਾਲ ਪ੍ਰੇਮ ਸਬੰਧ ਸਨ। ਔਰਤ ਨੇ ਛੁਪਾ ਕੇ ਇਕ ਮੋਬਾਈਲ ਫੋਨ ਵੀ ਰੱਖਿਆ ਹੋਇਆ ਸੀ।

ਜਿਸ ਰਾਹੀਂ ਉਹ ਆਪਣੇ ਪ੍ਰੇਮੀ ਨਾਲ ਗੱਲ ਕਰਦੀ ਸੀ। ਇੱਕ ਵਾਰ ਪਰਿਵਾਰ ਨੂੰ ਇਸ ਮੋਬਾਇਲ ਬਾਰੇ ਪਤਾ ਲੱਗ ਗਿਆ ਅਤੇ ਉਸ ਤੋਂ ਮੋਬਾਈਲ ਲੈ ਲਿਆ ਗਿਆ ਪਰ ਉਸ ਨੇ ਤਰਲੇ ਮਿੰਨਤਾਂ ਕਰ ਕੇ ਆਪਣੀ ਸੱਸ ਤੋਂ ਫੇਰ ਇਹ ਮੋਬਾਈਲ ਹਾਸਲ ਕਰ ਲਿਆ। ਇਸ ਔਰਤ ਦਾ ਸਹੁਰਾ ਪਰਿਵਾਰ ਕਿਸੇ ਦੀ ਜ਼ਮੀਨ ਵਾਹੁੰਦਾ ਸੀ ਅਤੇ ਪ੍ਰੇਮ ਸਿੰਘ ਜ਼ਮੀਨ ਮਾਲਕਾਂ ਕੋਲ ਡਰਾਈਵਰ ਲੱਗਾ ਸੀ। ਇਹ ਔਰਤ ਜ਼ਮੀਨ ਮਾਲਕਾਂ ਕੋਲ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੇ ਕੰਮ ਧੰ ਦਾ ਵੀ ਕਰਦੀ ਸੀ।

ਉਥੇ ਹੀ ਉਸ ਦੀ ਪ੍ਰੇਮ ਸਿੰਘ ਨਾਲ ਗੱਲਬਾਤ ਹੋ ਗਈ। ਇਹ ਔਰਤ ਆਪਣੇ ਕਮਾਏ ਹੋਏ ਪੈਸੇ ਆਪਣੇ ਕੋਲ ਰੱਖਦੀ ਸੀ। ਉਸ ਦੇ ਪ੍ਰੇਮ ਸਬੰਧਾਂ ਬਾਰੇ ਉਸ ਦੇ ਸਹੁਰੇ ਪਰਿਵਾਰ ਨੂੰ ਪਤਾ ਸੀ। ਜਿਸ ਕਰਕੇ ਸਹੁਰੇ ਪਰਿਵਾਰ ਨੇ ਆਪਣੀ ਨੂੰਹ ਦੇ ਪੇਕੇ ਪਰਿਵਾਰ ਨਾਲ ਗੱਲ ਕਰਕੇ ਉਸ ਨੂੰ ਕੰਮ ਤੋਂ ਹਟਾਉਣਾ ਚਾਹਿਆ ਪਰ ਪੇਕਾ ਪਰਿਵਾਰ ਵੀ ਆਪਣੀ ਧੀ ਦਾ ਪੱਖ ਲੈਂਦਾ ਸੀ। ਕਈ ਵਾਰ ਇਹ ਔਰਤ ਨ ਰਾ ਜ਼ ਹੋ ਕੇ ਆਪਣੇ ਪੇਕੇ ਜਾ ਬੈਠਦੀ ਸੀ ਅਤੇ ਫਿਰ ਸਹੁਰਾ ਪਰਿਵਾਰ ਉਸ ਨੂੰ ਪੰਚਾਇਤ ਰਾਹੀਂ ਲਿਆਉਂਦਾ ਸੀ।

ਇਨ੍ਹਾਂ ਹਾਲਾਤਾਂ ਦੇ ਚੱਲਦੇ ਇਸ ਔਰਤ ਨੇ ਆਪਣੇ ਪ੍ਰੇਮੀ ਨਾਲ ਭੱਜ ਜਾਣ ਦਾ ਪ੍ਰੋਗਰਾਮ ਬਣਾ ਲਿਆ। ਉਸ ਨੇ ਆਪਣੇ ਸਹੁਰੇ ਪਰਿਵਾਰ ਨੂੰ ਚਾਹ ਵਿਚ ਕੁਝ ਪਾ ਕੇ ਪਿਆ ਦਿੱਤਾ। ਜਿਸ ਨਾਲ ਸਾਰੇ ਪਰਿਵਾਰ ਨੂੰ ਨੀਂਦ ਆ ਗਈ ਅਤੇ ਇਹ ਔਰਤ ਆਪਣੀਆਂ 2 ਧੀਆਂ ਨੂੰ ਨਾਲ ਲੈ ਕੇ ਆਪਣੇ ਪ੍ਰੇਮੀ ਨਾਲ ਦੌੜ ਗਈ। ਇਸ ਪਰਿਵਾਰ ਦੇ ਗੁਆਂਢੀਆਂ ਦੇ ਇੱਕ ਲੜਕੇ ਨੇ ਇਨ੍ਹਾਂ ਨੂੰ ਜਾਂਦੇ ਹੋਏ ਦੇਖ ਲਿਆ। ਉਸ ਨੇ ਘਰ ਆ ਕੇ ਇਹ ਗੱਲ ਇਸ ਔਰਤ ਦੇ ਸਹੁਰਾ ਪਰਿਵਾਰ ਨੂੰ ਦੱਸੀ। ਜਿਸ ਤੋਂ ਬਾਅਦ ਮਾਮਲਾ ਪੁਲਿਸ ਤੱਕ ਪਹੁੰਚ ਗਿਆ। ਪੁਲਿਸ ਇਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।

Leave a Reply

Your email address will not be published. Required fields are marked *