2 ਬੱਚਿਆਂ ਦਾ ਪਿਤਾ ਖਾਵੇ ਪਤਨੀ ਲਈ ਦਰ ਦਰ ਦੀਆਂ ਠੋਕਰਾਂ, ਬੱਚੇ ਲੱਭਣ ਆਪਣੀ ਮੰਮੀ

ਥਾਣਾ ਮਿਹਰਬਾਨ ਅਧੀਨ ਪੈਂਦੇ ਪਿੰਡ ਕਨਿਜਾ ਦਾ ਇਕ ਨੌਜਵਾਨ ਜਸਵਿੰਦਰ ਸਿੰਘ ਆਪਣੀ ਪਤਨੀ ਦੀ ਭਾਲ ਵਿੱਚ ਥਾਂ ਥਾਂ ਧੱ ਕੇ ਖਾ ਰਿਹਾ ਹੈ। ਉਸ ਨੂੰ ਸ਼ਿਕਵਾ ਹੈ ਕਿ ਪੁਲਿਸ ਉਸ ਦੀ ਮਦਦ ਕਰਨ ਦੀ ਬਜਾਏ ਉਸ ਤੋਂ 60 ਹਜ਼ਾਰ ਰੁਪਏ ਦੀ ਮੰਗ ਕਰ ਰਹੀ ਹੈ। ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਸ ਦੇ 2 ਬੱਚੇ ਹਨ। ਵੱਡਾ ਪੁੱਤਰ 5 ਸਾਲ ਦਾ ਅਤੇ ਛੋਟਾ ਪੁੱਤਰ 3 ਸਾਲ ਦਾ। ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਪਤਨੀ 2 ਸਾਲ ਪਹਿਲਾਂ ਕਿਸੇ ਨਾਲ ਫੋਨ ਤੇ ਚੈਟਿੰਗ ਕਰਦੀ ਫੜੀ ਗਈ ਸੀ।

ਉਸ ਨੇ ਇਸ ਬਾਰੇ ਆਪਣੇ ਸਹੁਰੇ ਪਰਿਵਾਰ ਨੂੰ ਵੀ ਦੱਸਿਆ ਸੀ। ਇਹ ਮੁੰਡਾ ਹਰਿਆਣਾ ਦਾ ਹੈ। ਉਸ ਦੇ ਸਹੁਰੇ ਪਰਿਵਾਰ ਨੇ ਉਨ੍ਹਾਂ ਤੋਂ ਮੰਗ ਕੇ ਇੱਕ ਮੌਕਾ ਲਿਆ ਸੀ ਪਰ ਉਸ ਦੀ ਪਤਨੀ ਵਿੱਚ ਕੋਈ ਸੁਧਾਰ ਨਹੀਂ ਹੋਇਆ। ਉਸ ਨੇ ਉਹੀ ਕੰਮ ਜਾਰੀ ਰੱਖਿਆ। ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਪਿੰਡ ਦੇ ਕਿਸੇ ਸੀ.ਸੀ.ਟੀ.ਵੀ ਵਿੱਚ ਆਪਣੇ ਸਹੁਰੇ ਪਰਿਵਾਰ ਨੂੰ ਆਪਣੀ ਪਤਨੀ ਇਕੱਲੀ ਜਾਂਦੀ ਹੋਈ ਦਿਖਾ ਦਿੱਤੀ ਹੈ। ਉਹ ਬੱਚਿਆਂ ਨੂੰ ਛੱਡ ਗਈ ਹੈ। ਉਸ ਦਾ ਸਾਹੁਰਾ ਪਰਿਵਾਰ ਉਲਟਾ ਉਸ ਤੇ ਦੋਸ਼ ਲਗਾ ਰਿਹਾ ਹੈ

ਕਿ ਉਸ ਨੇ ਆਪਣੀ ਪਤਨੀ ਦੀ ਜਾਨ ਲੈ ਕੇ ਮਿ੍ਤਕ ਦੇਹ ਕਿਧਰੇ ਦਬਾ ਦਿੱਤੀ ਹੈ। ਕਦੇ ਉਸ ਦੀ ਸੱਸ ਕਹਿੰਦੀ ਹੈ ਕਿ ਉਸ ਦੀ ਧੀ ਨੇ ਨਹਿਰ ਵਿੱਚ ਛਾਲ ਲਗਾ ਦਿੱਤੀ ਹੈ ਅਤੇ ਉਸ ਦੀ ਮ੍ਰਿਤਕ ਦੇਹ ਇੱਕ ਮਹੀਨੇ ਬਾਅਦ ਹਰੀਕੇ ਪੱਤਣ ਤੋਂ ਮਿਲੇਗੀ। ਜਸਵਿੰਦਰ ਸਿੰਘ ਦੇ ਦੱਸਣ ਮੁਤਾਬਕ ਅਗਲੇ ਦਿਨ ਉਸ ਦੀ ਸੱਸ ਕਹਿੰਦੀ ਹੈ ਕਿ ਉਹ ਆਪਣੀ ਪਤਨੀ ਦੀਆਂ ਰਿਪੋਰਟਾਂ ਦੇਵੇ ਕਿਉਂਕਿ ਉਸ ਨੇ ਦਵਾਈ ਲੈਣ ਆਉਣਾ ਹੈ। ਦੋਵੇਂ ਪਰਿਵਾਰਾਂ ਨੇ ਥਾਣੇ ਦਰਖਾਸਤਾਂ ਦਿੱਤੀਆਂ ਹੋਈਆਂ ਹਨ। ਜਸਵਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਅਧਿਕਾਰੀ ਮੰਗ ਕਰ ਰਿਹਾ ਹੈ

ਕਿ 60 ਹਜ਼ਾਰ ਰੁਪਏ ਦਿਓ। ਉਸ ਦੀ ਪਤਨੀ ਸ਼ਾਮ ਤੱਕ ਘਰ ਆ ਜਾਵੇਗੀ। ਕਿਧਰੇ ਸੁਣਵਾਈ ਨਾ ਹੁੰਦੀ ਦੇਖ ਅੱਜ ਉਹ ਪੁਲਿਸ ਕਮਿਸ਼ਨਰ ਦੇ ਪੇਸ਼ ਹੋਣ ਆਇਆ ਹੈ। ਜਸਵਿੰਦਰ ਸਿੰਘ ਦੇ ਵੱਡੇ ਭਰਾ ਨੇ ਵੀ ਜਾਂਚ ਅਧਿਕਾਰੀ ਤੇ ਪੈਸੇ ਮੰਗਣ ਦੇ ਦੋਸ਼ ਲਗਾਏ ਹਨ। ਉਸ ਨੇ ਇਹ ਵੀ ਦੱਸਿਆ ਹੈ ਕਿ ਜਸਵਿੰਦਰ ਸਿੰਘ ਦੀ ਪਤਨੀ ਆਪਣੇ ਦੋਵੇਂ ਬੱਚੇ ਛੱਡ ਕੇ ਚਲੀ ਗਈ ਹੈ। 2 ਸਾਲ ਪਹਿਲਾਂ ਉਹ ਫੋਨ ਤੇ ਕਿਸੇ ਨਾਲ ਚੈਟਿੰਗ ਕਰਦੀ ਫੜੀ ਗਈ ਸੀ। ਇਸ ਸਮੇਂ ਜਸਵਿੰਦਰ ਸਿੰਘ ਦਾ ਸਹੁਰਾ ਪਰਿਵਾਰ ਉਸ ਨੂੰ ਮੰ ਦਾ ਬੋਲਦਾ ਹੈ ਅਤੇ ਧ ਮ ਕੀ ਆਂ ਦਿੰਦਾ ਹੈ। ਇਸ ਵਿਅਕਤੀ ਨੇ ਮੰਗ ਕੀਤੀ ਹੈ ਕਿ ਪੁਲੀਸ ਨੂੰ ਇਸ ਮਾਮਲੇ ਵਿਚ ਕਾਰਵਾਈ ਕਰਕੇ

ਜਸਵਿੰਦਰ ਸਿੰਘ ਨੂੰ ਇਨਸਾਫ਼ ਦੇਣਾ ਚਾਹੀਦਾ ਹੈ। ਪੁਲਿਸ ਉਲਟਾ ਜਸਵਿੰਦਰ ਸਿੰਘ ਤੇ ਪਰਚਾ ਕਰਨ ਦੀ ਗੱਲ ਆਖ ਰਹੀ ਹੈ ਉਸ ਦਾ ਇਹ ਵੀ ਸੁਝਾਅ ਹੈ ਕਿ ਮਾਵਾਂ ਨੂੰ ਚਾਹੀਦਾ ਹੈ ਕਿ ਆਪਣੀਆਂ ਧੀਆਂ ਨੂੰ ਸਮਝਾਇਆ ਜਾਵੇ। ਉਨ੍ਹਾਂ ਦਾ ਘਰ ਖ਼ ਰਾ ਬ ਨਾ ਕੀਤਾ ਜਾਵੇ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਪੁਲਿਸ ਵਲੋਂ ਦਰਖਾਸਤ ਤੇ ਕਾਰਵਾਈ ਕੀਤੀ ਜਾਵੇਗੀ। ਪੈਸੇ ਮੰਗਣ ਸਬੰਧੀ ਵੀ ਉਨ੍ਹਾ ਕੋਲ ਕੋਈ ਦਰਖਾਸਤ ਨਹੀਂ ਆਈ। ਜੇਕਰ ਕੋਈ ਦਰਖਾਸਤ ਆਉਂਦੀ ਹੈ ਤਾਂ ਇਸ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *