ਆਰ ਓ ਠੀਕ ਕਰਨ ਬਹਾਨੇ ਘਰ ਚ ਵੜ੍ਹ ਗਏ ਮੁੰਡੇ, ਫ਼ਿਲਮੀ ਸਟਾਈਲ ਚ ਕਰ ਗਏ ਵੱਡਾ ਕਾਂਡ

ਸੂਬੇ ਵਿੱਚ ਹਾਲਾਤ ਅਜਿਹੇ ਬਣਦੇ ਜਾ ਰਹੇ ਹਨ ਕਿ ਕੋਈ ਪਤਾ ਨਹੀਂ ਕਦੋਂ ਕਿਸੇ ਨੇ ਘਰ ਵਿੱਚੋਂ ਹੀ ਕੀਮਤੀ ਸਾਮਾਨ ਲੈ ਕੇ ਦੌੜ ਜਾਣਾ ਹੈ। ਇਹ ਵੀ ਹੋ ਸਕਦਾ ਹੈ ਕਿ ਕੋਈ ਜਾਨੀ ਨੁ ਕ ਸਾ ਨ ਪੁਚਾਉਣ ਦੀ ਵੀ ਕੋਸ਼ਿਸ਼ ਕੀਤੀ ਜਾਵੇ। ਅੰਮ੍ਰਿਤਸਰ ਦੇ ਮਜੀਠਾ ਰੋਡ ਸਥਿਤ ਰਿਸ਼ੀ ਵਿਹਾਰ ਦੇ ਇੱਕ ਘਰ ਵਿੱਚੋਂ 2 ਨੌਜਵਾਨ ਸੰਗੀਤਾ ਮਲਹੋਤਰਾ ਨਾਮ ਦੀ ਔਰਤ ਦੀ ਖਿੱਚ ਧੂਹ ਕਰ ਕੇ ਘਰ ਦੇ ਤਾਲੇ ਤੋ ੜ ਕੇ ਗਹਿਣੇ ਅਤੇ ਨਕਦੀ ਲੈ ਗਏ ਹਨ। ਇਹ ਨੌਜਵਾਨ ਆਰ ਓ ਦੀ ਸਰਵਿਸ ਕਰਨ ਦੇ ਬਹਾਨੇ ਘਰ ਵਿੱਚ ਆਏ

ਅਤੇ ਇਹ ਕੰਮ ਕਰ ਗਏ। ਘਰ ਦੀ ਬਜ਼ੁਰਗ ਔਰਤ ਸੰਗੀਤਾ ਮਲਹੋਤਰਾ ਨੇ ਦੱਸਿਆ ਹੈ ਕਿ ਘਰ ਵਿੱਚ ਉਹ ਆਪਣੇ 8 ਸਾਲ ਦੇ ਪੋਤੇ ਨਾਲ ਮੌਜੂਦ ਸੀ। ਕਿਸੇ ਨੇ ਉਨ੍ਹਾਂ ਦੇ ਘਰ ਦੀ ਬੈੱਲ ਵਜਾਈ। ਉਨ੍ਹਾਂ ਨੇ ਸਾਈਡ ਤੇ ਹੋ ਕੇ ਦੇਖਿਆ ਤਾਂ 2 ਨੌਜਵਾਨ ਖੜ੍ਹੇ ਸਨ। ਪੁੱਛਣ ਤੇ ਉਨ੍ਹਾਂ ਨੇ ਦੱਸਿਆ ਕਿ ਉਹ ਆਰ ਓ ਦੀ ਸਰਵਿਸ ਕਰਨ ਆਏ ਹਨ। ਸੰਗੀਤਾ ਮਲਹੋਤਰਾ ਦੇ ਦੱਸਣ ਮੁਤਾਬਕ ਇਨ੍ਹਾਂ ਨੌਜਵਾਨਾਂ ਨੇ ਉਨ੍ਹਾਂ ਦੇ ਪੁੱਤਰ ਸੰਦੀਪ ਦਾ ਨਾਮ ਲੈ ਕੇ ਕਿਹਾ ਕਿ ਉਨ੍ਹਾਂ ਨੂੰ ਸੰਦੀਪ ਨੇ ਭੇਜਿਆ ਹੈ। ਇਸ ਤੋਂ ਬਾਅਦ ਸੰਗੀਤਾ ਨੇ ਦਰਵਾਜ਼ਾ ਖੋਲ੍ਹ ਦਿੱਤਾ।

ਸੰਗੀਤਾ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੇ ਅੰਦਰ ਆ ਕੇ ਪਹਿਲਾਂ ਉਸ ਦੀ ਖਿੱਚ ਧੂਹ ਕੀਤੀ। ਉਸ ਦੀਆਂ ਬਾਲੀਆਂ ਅਤੇ ਮੁੰਦਰੀਆਂ ਉਤਾਰ ਲਈਆਂ। ਇਕ ਨੌਜਵਾਨ ਉਸ ਨੂੰ ਫੜ ਕੇ ਬੈਠ ਗਿਆ ਅਤੇ ਦੂਸਰੇ ਨੇ ਤਾਲੇ ਤੋੜ ਕੇ ਗਹਿਣੇ ਅਤੇ ਨਕਦੀ ਚੁੱਕ ਲਈ। ਸੰਗੀਤਾ ਦਾ ਕਹਿਣਾ ਹੈ ਕਿ ਇਹ ਨੌਜਵਾਨ 12-14 ਲੱਖ ਰੁਪਏ ਦਾ ਸੋਨਾ ਅਤੇ 4-5 ਲੱਖ ਰੁਪਏ ਨਕਦੀ ਲੈ ਗਏ। ਇਹ ਉਨ੍ਹਾਂ ਦੇ ਪੋਤੇ ਦੀ ਜਾਨ ਲੈਣ ਦੀਆਂ ਗੱਲਾਂ ਵੀ ਕਰਦੇ ਸਨ। ਇੱਕ ਵਿਅਕਤੀ ਨੇ ਦੱਸਿਆ ਹੈ

ਕਿ ਰਿਸ਼ੀ ਵਿਹਾਰ ਵਿਚ ਦਿਨ ਦਿਹਾੜੇ ਇਹ ਘਟਨਾ ਵਾਪਰੀ ਹੈ। ਜਿੱਥੇ 2 ਨੌਜਵਾਨ ਇੱਕ ਘਰ ਵਿੱਚ ਬਜ਼ੁਰਗ ਔਰਤ ਦੀ ਖਿੱਚ ਧੂਹ ਕਰਕੇ 20-25 ਲੱਖ ਰੁਪਏ ਦਾ ਚੂਨਾ ਲਾ ਗਏ ਹਨ। ਮਾਮਲਾ ਹਲਕਾ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਨੇ ਪੁਲਿਸ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ। ਇਸ ਵਿਅਕਤੀ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਟਰੇਸ ਕਰ ਕੇ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਜਲਦੀ ਕਾਬੂ ਕੀਤਾ ਜਾਵੇ। ਪੁਲਿਸ ਅਧਿਕਾਰੀ ਨੇ ਦੱਸਿਆ ਹੈ

ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਮਜੀਠਾ ਰੋਡ ਸਥਿਤ ਰਿਸ਼ੀ ਵਿਹਾਰ ਦੇ ਇੱਕ ਘਰ ਵਿੱਚ 2 ਨੌਜਵਾਨ ਆਰ ਓ ਠੀਕ ਕਰਨ ਦੇ ਬਹਾਨੇ ਬਜ਼ੁਰਗ ਔਰਤ ਤੋਂ ਗੇਟ ਖੁੱਲ੍ਹਵਾ ਕੇ ਅੰਦਰ ਆਏ। ਇਹ ਔਰਤ ਨੂੰ ਕਮਰੇ ਵਿੱਚ ਬੰਦ ਕਰਕੇ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਗਏ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਇੱਥੇ ਕੋਈ ਸੀ.ਸੀ.ਟੀ.ਵੀ ਨਹੀਂ ਹੈ ਅਤੇ ਔਰਤ ਨੂੰ ਇਨ੍ਹਾਂ ਨੌਜਵਾਨਾਂ ਦੀ ਪਛਾਣ ਵੀ ਨਹੀਂ ਹੈ। ਔਰਤ ਦੀ ਕੁਝ ਖਿੱ ਚ ਧੂ ਹ ਵੀ ਕੀਤੀ ਗਈ ਹੈ। ਉਸ ਸਮੇਂ ਇਹ ਔਰਤ ਆਪਣੇ 8 ਸਾਲ ਦੇ ਪੋਤੇ ਸਮੇਤ ਘਰ ਵਿੱਚ ਸੀ। ਪੁਲਿਸ ਵੱਲੋਂ ਮਾਮਲਾ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *