ਕੀ ਹੋ ਗਿਆ ਦੁਨੀਆਂ ਨੂੰ, ਪਾਪੀਆਂ ਨੇ ਗਰੀਬ ਤੇ ਵੀ ਨਹੀਂ ਕੀਤਾ ਤਰਸ

ਜਲਾਲਾਬਾਦ ਦੇ ਪਿੰਡ ਮੌਲਵੀ ਦੀਨ ਵਿੱਚ ਇੱਕ ਘਰ ਵਿੱਚੋਂ ਸਮਾਨ ਚੁੱਕੇ ਜਾਣ ਦੇ ਸਬੰਧ ਵਿਚ ਪਰਿਵਾਰ ਕਾਰਵਾਈ ਦੀ ਮੰਗ ਕਰ ਰਿਹਾ ਹੈ। ਘਟਨਾ ਬੀਤੇ 3 ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ। ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦਾ ਵੀ ਪਤਾ ਲੱਗ ਚੁੱਕਾ ਹੈ ਪਰ ਫੇਰ ਵੀ ਅਜੇ ਤੱਕ ਇਹ ਵਿਅਕਤੀ ਫੜੇ ਨਹੀਂ ਗਏ। ਜਿਸ ਪਰਿਵਾਰ ਦਾ ਸਾਮਾਨ ਚੁੱਕਿਆ ਗਿਆ ਹੈ, ਉਹ ਬਹੁਤ ਹੀ ਗਰੀਬੀ ਵਿੱਚੋਂ ਲੰਘ ਰਿਹਾ ਹੈ। ਪਰਿਵਾਰ ਦਾ ਮਕਾਨ ਕੱਚਾ ਹੈ। ਛੱਤ ਨੂੰ ਥੰ ਮੀ ਆਂ ਦਾ ਸਹਾਰਾ ਦੇ ਕੇ ਖਡ਼ਾਇਆ ਹੋਇਆ ਹੈ।

ਪਰਿਵਾਰ ਦੀ ਇਸ ਹਾਲਤ ਨੂੰ ਦੇਖਦੇ ਹੋਏ ਵੀ ਸਾਮਾਨ ਚੁੱਕਣ ਵਾਲਿਆਂ ਨੇ ਸ਼ ਰ ਮ ਨਹੀਂ ਕੀਤੀ। ਘਟਨਾ ਜੂਨ ਮਹੀਨੇ ਦੀ ਹੈ। ਜਦੋਂ ਇਹ ਪਰਿਵਾਰ ਝੋਨਾ ਲਾਉਣ ਗਿਆ ਹੋਇਆ ਸੀ। ਕਿਸੇ ਗੁਆਂਢੀਆਂ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦਾ ਸਾਮਾਨ ਖਿੱਲਰਿਆ ਪਿਆ ਹੈ। ਜਦੋਂ ਉਨ੍ਹਾਂ ਨੇ ਖੇਤਾਂ ਵਿੱਚੋਂ ਘਰ ਆ ਕੇ ਦੇਖਿਆ ਤਾਂ ਘਰ ਵਿੱਚੋਂ ਐੱਲ.ਈ.ਡੀ, ਮੋਬਾਈਲ ਅਤੇ 6300 ਰੁਪਏ ਲਾਪਤਾ ਸਨ। ਜਿਹੜੀ ਔਰਤ ਕਿਸੇ ਦੁਕਾਨ ਤੇ ਸਾਮਾਨ ਵੇਚਣ ਗਈ ਸੀ

ਉਸ ਦਾ ਵੀ ਪਤਾ ਲੱਗ ਚੁੱਕਾ ਹੈ। ਪਰਿਵਾਰ ਦਾ ਸ਼ਿਕਵਾ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ 3 ਬੰਦਿਆਂ ਦੇ ਨਾਮ ਤਾਂ ਪਾ ਦਿੱਤੇ ਪਰ 2 ਦੇ ਨਾਮ ਕੱਢ ਦਿੱਤੇ ਹਨ। ਇਹ ਪਰਿਵਾਰ ਇਨਸਾਫ਼ ਲੈਣ ਲਈ ਸੀਨੀਅਰ ਪੁਲਿਸ ਅਧਿਕਾਰੀਆਂ ਕੋਲ ਵੀ ਚੱਕਰ ਲਗਾ ਰਿਹਾ ਹੈ ਪਰ 3 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਇਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ।

Leave a Reply

Your email address will not be published. Required fields are marked *