ਪਰਮੀਸ਼ ਵਰਮਾ ਦੇ ਘਰ ਆਈਆਂ ਖੁਸ਼ੀਆਂ, ਸਾਰੇ ਲੋਕ ਦੇ ਰਹੇ ਵਧਾਈਆਂ

ਇਹ ਖ਼ਬਰ ਪ੍ਰਸਿੱਧ ਪੰਜਾਬੀ ਗਾਇਕ ਅਤੇ ਫਿਲਮੀ ਕਲਾਕਾਰ ਪਰਮੀਸ਼ ਵਰਮਾ ਬਾਰੇ ਹੈ। ਜਿਨ੍ਹਾਂ ਨੂੰ ਇੱਕ ਧੀ ਦਾ ਪਿਤਾ ਬਣਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੇ ਘਰ ਇੱਕ ਨੰਨ੍ਹੀ ਪਰੀ ਨੇ ਜਨਮ ਲਿਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਜਿੱਥੇ ਇਸ ਨੰਨ੍ਹੀ ਪਰੀ ਦੀਆਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ, ਉੱਥੇ ਹੀ ਪਰਮੀਸ਼ ਵਰਮਾ ਨੂੰ ਵਧਾਈਆਂ ਵੀ ਮਿਲ ਰਹੀਆਂ ਹਨ। ਕਈ ਵਿਅਕਤੀ ਜਿੱਥੇ ਪਰਮੀਸ਼ ਵਰਮਾ ਨੂੰ ਵਧਾਈਆਂ ਦੇ ਰਹੇ ਹਨ

ਉਥੇ ਹੀ ਬੱਚੀ ਨੂੰ ਆਸ਼ੀਰਵਾਦ ਦੇ ਰਹੇ ਹਨ। ‘ਟੌਹਰ ਨਾਲ ਛੜਾ’ ਨਾਮ ਦੇ ਗਾਣੇ ਨਾਲ ਮਸ਼ਹੂਰ ਹੋਏ ਪਰਮੀਸ਼ ਵਰਮਾ ਅੱਜ ਕੱਲ੍ਹ ਗਾਇਕੀ ਦੇ ਨਾਲ ਨਾਲ ਫ਼ਿਲਮਾਂ ਵਿੱਚ ਵੀ ਕੰਮ ਕਰ ਰਹੇ ਹਨ। ਉਨ੍ਹਾਂ ਦਾ ਵਿਆਹ ਕੈਨੇਡਾ ਦੀ ਜੰਮਪਲ ਗੀਤ ਗਰੇਵਾਲ ਨਾਲ ਹੋਇਆ ਸੀ। ਗੀਤ ਗਰੇਵਾਲ ਨੇ ਕੈਨੇਡਾ ਦੀ ਲਿਬਰਲ ਪਾਰਟੀ ਵੱਲੋਂ ਚੋਣਾਂ ਵਿੱਚ ਹਿੱਸਾ ਲਿਆ ਸੀ। ਉਸ ਸਮੇਂ ਪਰਮੀਸ਼ ਵਰਮਾ ਵੀ ਗੀਤ ਗਰੇਵਾਲ ਦੀ ਚੋਣਾਂ ਵਿੱਚ ਸਪੋਰਟ ਕਰ ਰਹੇ ਸਨ। ਗੀਤ ਗਰੇਵਾਲ ਨੇ 13 ਸਾਲ ਦੀ ਉਮਰ

ਤੋਂ ਹੀ ਲਿਬਰਲ ਪਾਰਟੀ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦਾ ਸਾਰਾ ਪਰਿਵਾਰ ਇਸ ਪਾਰਟੀ ਨਾਲ ਜੁਡ਼ਿਆ ਹੋਇਆ ਹੈ। ਉਨ੍ਹਾਂ ਨੇ ਆਪਣੀ ਪੜ੍ਹਾਈ ਕੈਨੇਡਾ ਵਿਚ ਹੀ ਕੀਤੀ ਹੈ। ਉਸ ਤੋਂ ਬਾਅਦ ਉਹ ਪਰਮੀਸ਼ ਵਰਮਾ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ। ਹੁਣ ਉਨ੍ਹਾਂ ਦੇ ਘਰ ਇਕ ਬੱਚੀ ਨੇ ਜਨਮ ਲਿਆ। ਪਰਮੀਸ਼ ਵਰਮਾ ਦੇ ਦੋਸਤ ਅਤੇ ਪ੍ਰਸੰਸਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਬੱਚੀ ਨੂੰ ਅਸ਼ੀਰਵਾਦ ਦਿੱਤਾ ਜਾ ਰਿਹਾ ਹੈ।

Leave a Reply

Your email address will not be published. Required fields are marked *