ਪਹਿਲਾਂ ਪਿਓ ਨੇ ਦਿੱਤੀ ਜਾਨ, ਫੇਰ ਹੁਣ ਪੁੱਤ ਨੇ ਚੁੱਕ ਲਿਆ ਵੱਡਾ ਗਲਤ ਕਦਮ

ਸੰਗਰੂਰ ਤੋਂ 28 ਸਾਲਾ ਇਕ ਨੌਜਵਾਨ ਦੁਆਰਾ ਕੋਈ ਗ ਲ ਤ ਦਵਾਈ ਨਿਗਲ ਕੇ ਆਪਣੀ ਜਾਨ ਦੇ ਦੇਣ ਦੀ ਮੰ ਦ ਭਾ ਗੀ ਖ਼ਬਰ ਸੁਣਨ ਨੂੰ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਬਿਕਰਮਜੀਤ ਸਿੰਘ ਪੁੱਤਰ ਲੇਟ ਗੁਰਜੰਟ ਸਿੰਘ ਵਜੋਂ ਹੋਈ ਹੈ। ਨੌਜਵਾਨ ਵੱਲੋਂ ਜਾਨ ਦੇਣ ਦਾ ਕਾਰਨ ਕਰਜ਼ੇ ਨੂੰ ਸਮਝਿਆ ਜਾ ਰਿਹਾ ਹੈ। ਬਿਕਰਮਜੀਤ ਸਿੰਘ ਅਜੇ ਕੁਆਰਾ ਸੀ ਅਤੇ 8-10 ਹਜ਼ਾਰ ਰੁਪਏ ਤੇ ਪ੍ਰਾਈਵੇਟ ਨੌਕਰੀ ਕਰਦਾ ਸੀ। ਮਿ੍ਤਕ ਦੇ ਰਿਸ਼ਤੇ ਵਿਚੋਂ ਲਗਦੇ ਭਰਾ ਬਲਜੀਤ ਸਿੰਘ ਨੇ ਦੱਸਿਆ ਹੈ

ਕਿ ਬਿਕਰਮਜੀਤ ਸਿੰਘ ਉਸ ਦੇ ਚਾਚੇ ਦਾ ਪੁੱਤਰ ਸੀ। ਇਨ੍ਹਾਂ ਦੋਵੇਂ ਭਰਾਵਾਂ ਕੋਲ ਢਾਈ ਕਿੱਲੇ ਜ਼ਮੀਨ ਹੈ। ਇਨ੍ਹਾਂ ਦੇ ਸਿਰ ਲਗਭਗ 5 ਲੱਖ ਰੁਪਏ ਦਾ ਕਰਜ਼ਾ ਸੀ। ਜਿਸ ਵਿੱਚ 3 ਲੱਖ ਰੁਪਏ ਆੜ੍ਹਤੀਆਂ ਦਾ ਕਰਜ਼ਾ ਅਤੇ ਪੌਣੇ 2 ਲੱਖ ਰੁਪਏ ਦੇ ਕਰੀਬ ਸਰਕਾਰੀ ਕਰਜ਼ਾ ਹੈ। ਬਲਜੀਤ ਸਿੰਘ ਨੇ ਦੱਸਿਆ ਹੈ ਕਿ ਬਿਕਰਮਜੀਤ ਸਿੰਘ 8-10 ਹਜ਼ਾਰ ਰੁਪਏ ਤੇ ਪ੍ਰਾਈਵੇਟ ਨੌਕਰੀ ਕਰਦਾ ਸੀ। ਜਾਨ ਦੇਣ ਤੋਂ ਇਕ ਦਿਨ ਪਹਿਲਾਂ ਉਹ ਕਹਿੰਦਾ ਸੀ ਕਿ ਉਹ ਕੰਮ ਤੇ ਲੱਗ ਗਿਆ ਹੈ। ਕਰਜ਼ਾ ਉਤਰ ਜਾਵੇਗਾ।

ਬਲਜੀਤ ਸਿੰਘ ਨੇ ਮੰਗ ਕੀਤੀ ਹੈ ਕਿ ਪਰਿਵਾਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਦਰਸ਼ਨ ਸਿੰਘ ਨੇ ਦੱਸਿਆ ਹੈ ਕਿ ਬਿਕਰਮਜੀਤ ਸਿੰਘ ਨੇ ਕਰਜ਼ੇ ਕਾਰਨ ਇਹ ਕਦਮ ਚੁੱਕਿਆ ਹੈ। ਕੁਝ ਸਮਾਂ ਪਹਿਲਾਂ ਬਿਕਰਮਜੀਤ ਸਿੰਘ ਦਾ ਪਿਤਾ ਗੁਰਜੰਟ ਸਿੰਘ ਵੀ ਇਸ ਕਰਜ਼ੇ ਕਾਰਨ ਹੀ ਆਪਣੀ ਜਾਨ ਦੇ ਗਿਆ ਸੀ। ਦਰਸ਼ਨ ਸਿੰਘ ਨੇ ਦੱਸਿਆ ਹੈ ਕਿ ਬਿਕਰਮਜੀਤ ਸਿੰਘ ਅਤੇ ਉਸਦੇ ਭਰਾ ਕੋਲ ਢਾਈ ਕਿੱਲੇ ਜ਼ਮੀਨ ਹੈ। ਇਨ੍ਹਾਂ ਦੇ ਸਿਰ ਲਗਭਗ 5 ਲੱਖ ਰੁਪਏ ਕਰਜ਼ਾ ਹੈ।

ਦਰਸ਼ਨ ਸਿੰਘ ਨੇ ਮੰਗ ਕੀਤੀ ਹੈ ਕਿ ਸਰਕਾਰ ਇਸ ਪਰਿਵਾਰ ਦਾ ਕਰਜ਼ਾ ਮੁ ਆ ਫ਼ ਕਰੇ। ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਵੇ ਅਤੇ 10 ਲੱਖ ਰੁਪਏ ਮੁਆਵਜ਼ਾ ਦੇਵੇ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਬਿਕਰਮਜੀਤ ਸਿੰਘ ਪੁੱਤਰ ਗੁਰਜੰਟ ਸਿੰਘ ਦੀ ਕੋਈ ਗਲਤ ਦਵਾਈ ਨਿਗਲ ਲੈਣ ਨਾਲ ਜਾਨ ਚਲੀ ਗਈ ਹੈ। ਮ੍ਰਿਤਕ ਦੀ ਉਮਰ 28 ਸਾਲ ਸੀ। ਪੁਲਿਸ ਨੇ ਮ੍ਰਿਤਕ ਦੇ ਭਰਾ ਬਲਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕੀਤੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *