ਫ਼ਿਲਮੀ ਅੰਦਾਜ ਚ ਔਰਤ ਨਾਲ ਕੀਤਾ ਵੱਡਾ ਕਾਂਡ, ਪੁਲਿਸ ਵਾਲੇ ਵੀ ਹੋਏ ਹੈਰਾਨ

ਚ ਲਾ ਕ ਲੋਕ ਅਜਿਹੇ ਤਰੀਕੇ ਨਾਲ ਭੋਲੇ ਭਾਲੇ ਲੋਕਾਂ ਨੂੰ ਚੂਨਾ ਲਾਉਂਦੇ ਹਨ ਕਿ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਦਾ। ਜਦੋਂ ਤਕ ਇਨ੍ਹਾਂ ਭੋਲੇ ਭਾਲੇ ਲੋਕਾਂ ਨੂੰ ਸਮਝ ਲੱਗਦੀ ਹੈ ਤਦ ਤਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਕੁਝ ਸਮਝ ਹੀ ਨਹੀਂ ਲੱਗਦੀ ਕੌਣ ਆਪਣਾ ਹੈ ਅਤੇ ਕੌਣ ਬਿਗਾਨਾ? ਜਿਹੜੇ ਵਿਅਕਤੀ ਜ਼ਿਆਦਾ ਨੇੜਤਾ ਦਿਖਾਉਂਦੇ ਹਨ ਉਹ ਹੀ ਧੋ ਖਾ ਕਰ ਜਾਂਦੇ ਹਨ। ਸੰਗਰੂਰ ਤੋਂ 2 ਵਿਅਕਤੀ ਬੜੇ ਤਰੀਕੇ ਨਾਲ ਇਕ ਔਰਤ ਦੀਆਂ ਚੂੜੀਆਂ ਅਤੇ ਮੁੰਦਰੀ ਲੁਹਾ ਕੇ ਲੈ ਗਏ।

ਇਨ੍ਹਾਂ ਨੇ ਸਫੈਦ ਕੱਪੜੇ ਪਹਿਨੇ ਹੋਏ ਸਨ ਅਤੇ ਦੇਖਣ ਨੂੰ ਬੜੇ ਸ਼ਰੀਫ ਲੱਗਦੇ ਸਨ। ਇਹ ਔਰਤ ਨੂੰ ਕਹਿਣ ਲੱਗੇ ਕਿ ਇੱਥੇ ਚੈਕਿੰਗ ਚੱਲ ਰਹੀ ਹੈ। ਸਮਾਂ ਠੀਕ ਨਹੀਂ ਹੈ। ਇਸ ਲਈ ਤੁਸੀਂ ਆਪਣੇ ਗਹਿਣੇ ਉਤਾਰ ਕੇ ਕਾਗਜ਼ ਵਿਚ ਲਪੇਟ ਕੇ ਪਰਸ ਵਿੱਚ ਪਾ ਲਵੋ। ਇਕ ਤੀਸਰੇ ਵਿਅਕਤੀ ਨੇ ਵੀ ਆਪਣੇ ਚੇਨੀ ਕਾਗਜ਼ ਵਿਚ ਲਪੇਟ ਕੇ ਹੱਥ ਵਿੱਚ ਫੜੀ ਹੋਈ ਸੀ। ਅੰਦਰਖਾਤੇ ਇਹ ਵਿਅਕਤੀ ਵੀ ਉਨ੍ਹਾਂ ਦੋਵਾਂ ਨਾਲ ਮਿਲਿਆ ਹੋਇਆ ਸੀ। ਇਹ ਔਰਤ ਇਨ੍ਹਾਂ ਤਿੰਨਾਂ ਦੀਆਂ ਗੱਲਾਂ ਵਿੱਚ ਆ ਗਈ।

ਪਹਿਲਾਂ ਉਨ੍ਹਾਂ ਨੇ ਔਰਤ ਦੀਆਂ ਚੂਡ਼ੀਆਂ ਉਤਰਵਾ ਲਈਆਂ ਅਤੇ ਫਿਰ ਮੁੰਦਰੀ ਵੀ ਉਤਰਵਾ ਲਈ। ਜਦੋਂ ਔਰਤ ਕਾਗਜ਼ ਵਿਚ ਲਪੇਟ ਕੇ ਇਹ ਸਾਮਾਨ ਆਪਣੇ ਪਰਸ ਵਿੱਚ ਪਾਉਣ ਲੱਗੀ ਤਾਂ ਇਕ ਵਿਅਕਤੀ ਨੇ ਹ ਮ ਦ ਰ ਦੀ ਦਿਖਾਉਂਦੇ ਹੋਏ ਕਿਹਾ ਕਿ ਸੰਭਾਲ ਕੇ ਰੱਖਣਾ। ਇਸ ਤਰ੍ਹਾਂ ਉਸ ਵਿਅਕਤੀ ਨੇ ਔਰਤ ਦੇ ਹੱਥੋਂ ਕਾਗਜ਼ ਵਿੱਚ ਲਪੇਟੇ ਹੋਏ ਗਹਿਣੇ ਫੜ ਲਏ। ਹਾਲਾਂਕਿ ਔਰਤ ਉਸ ਨੂੰ ਨਾਂਹ ਕਰਦੀ ਰਹੀ। ਇਸ ਵਿਅਕਤੀ ਨੇ ਉਹ ਗਹਿਣੇ ਔਰਤ ਦੇ ਪਰਸ ਵਿੱਚ ਪਾ ਦਿੱਤੇ। ਇੰਨੇ ਸਮੇਂ ਵਿੱਚ ਹੀ ਉਸ ਨੇ ਔਰਤ ਦੀਆਂ ਅੱਖਾਂ ਵਿੱਚ ਘੱਟਾ ਪਾ ਦਿੱਤਾ।

ਉਸ ਨੇ ਔਰਤ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ। ਉਸ ਨੇ ਨਕਲੀ ਗਹਿਣੇ ਔਰਤ ਦੇ ਪਰਸ ਵਿੱਚ ਪਾ ਦਿੱਤੇ ਅਤੇ ਅਸਲੀ ਲੈ ਕੇ ਚਲਾ ਗਿਆ। ਜਦੋਂ ਔਰਤ ਨੇ ਇਹ ਗਹਿਣੇ ਚੈੱਕ ਕੀਤੇ ਤਾਂ ਇਹ ਨਕਲੀ ਨਿਕਲੀ। ਇਸ ਤਰ੍ਹਾਂ ਇਹ ਵਿਅਕਤੀ ਦਿਨ ਦਿਹਾੜੇ ਔਰਤ ਤੋਂ ਉਸ ਦੇ ਗਹਿਣੇ ਲੈ ਗਏ। ਮਾਮਲਾ ਪੁਲਿਸ ਕੋਲ ਪਹੁੰਚ ਗਿਆ ਹੈ। ਔਰਤ ਦੀ ਦਰਖਾਸਤ ਤੇ ਪੁਲਿਸ ਗਹਿਣੇ ਲਿਜਾਣ ਵਾਲੇ ਇਨ੍ਹਾਂ ਵਿਅਕਤੀਆਂ ਦੀ ਭਾਲ ਕਰ ਰਹੀ ਹੈ। ਆਲੇ ਦੁਆਲੇ ਦੇ ਸੀ.ਸੀ.ਟੀ.ਵੀ ਚੈੱਕ ਕੀਤੇ ਜਾ ਰਹੇ ਹਨ ਤਾਂ ਕਿ ਇਨ੍ਹਾਂ ਵਿਅਕਤੀਆਂ ਦਾ ਪਤਾ ਲੱਗ ਸਕੇ।

Leave a Reply

Your email address will not be published. Required fields are marked *