24 ਸਾਲਾ ਮੁੰਡੇ ਨਾਲ ਵਾਪਰਿਆ ਵੱਡਾ ਭਾਣਾ ਫਾਟਕਾਂ ਨੇੜੇ ਗੱਡੀ ਚੋਂ ਮਿਲੀ ਮੁੰਡੇ ਦੀ ਲਾਸ਼

ਪੰਜਾਬ ਵਿੱਚ ਦਿਨ ਪ੍ਰਤੀ ਦਿਨ ਗ ਲ ਤ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਜਾਨ ਲੈਣ ਦੀਆਂ ਘਟਨਾਵਾਂ ਨਿੱਤ ਦਿਹਾੜੇ ਵਾਪਰਦੀਆਂ ਹਨ। ਕਈ ਵਾਰ ਘਰਾਂ ਵਿੱਚੋਂ ਹੀ ਨਕਦੀ ਅਤੇ ਗਹਿਣੇ ਚੁੱਕ ਲਏ ਜਾਂਦੇ ਹਨ। ਹੁਣ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਅਤੇ ਘਰਿੰਡਾ ਦੀ ਹੱਦ ਤੋਂ ਫਾਟਕ ਨੇੜੇ ਤੋਂ ਇਕ ਨੌਜਵਾਨ ਦੀ ਮ੍ਰਿਤਕ ਦੇਹ ਮਿਲੀ ਹੈ। ਉਸ ਦੀ ਉਮਰ 24 ਸਾਲ ਸੀ। ਜੋ ਵਿਆਹਿਆ ਹੋਇਆ ਸੀ ਅਤੇ ਖੇਤੀ ਦਾ ਧੰ ਦਾ ਕਰਦਾ ਸੀ। ਜਦੋਂ ਮ੍ਰਿਤਕ ਦੇਹ ਬਰਾਮਦ ਹੋਈ ਤਾਂ ਗੱਡੀ ਸਟਾਰਟ ਸੀ

ਅਤੇ ਏ.ਸੀ ਵੀ ਚੱਲ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਕੰਮਕਾਰ ਤੋਂ ਵਿਹਲਾ ਹੋ ਕੇ ਅੱਗੇ ਵੀ ਗੱਡੀ ਲੈ ਕੇ ਘੁੰਮਣ ਦ ਫਿਰਨ ਚਲਾ ਜਾਂਦਾ ਸੀ। ਇਸ ਵਾਰ ਵੀ ਨੌਜਵਾਨ ਗੱਡੀ ਲੈ ਕੇ ਘਰ ਤੋਂ ਆ ਗਿਆ। ਜਦੋਂ ਉਹ ਘਰ ਵਾਪਸ ਨਹੀਂ ਗਿਆ ਤਾਂ ਪਰਿਵਾਰ ਉਸ ਨੂੰ ਲੱਭਣ ਲੱਗਾ। ਲੱਭਦੇ ਲੱਭਦੇ ਪਰਿਵਾਰ ਦੇ ਮੈਂਬਰ ਫਾਟਕ ਨੇੜੇ ਪਹੁੰਚੇ। ਜਿੱਥੇ ਉਨ੍ਹਾਂ ਨੂੰ ਆਪਣੀ ਗੱਡੀ ਖੜ੍ਹੀ ਦਿਖਾਈ ਦਿੱਤੀ। ਉਨ੍ਹਾਂ ਨੇ ਦੇਖਿਆ ਕਿ ਗੱਡੀ ਸਟਾਰਟ ਸੀ। ਏ.ਸੀ ਚੱਲ ਰਿਹਾ ਸੀ ਅਤੇ ਨੌਜਵਾਨ ਗੱਡੀ ਵਿੱਚ ਸੀ।

ਪਰਿਵਾਰ ਉਸ ਨੂੰ ਹਸਪਤਾਲ ਲੈ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਨੂੰ ਸ਼ਿਕਵਾ ਹੈ ਕਿ ਜਦੋਂ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਪਹਿਲਾਂ ਤਾਂ ਛੇਹਰਟਾ ਅਤੇ ਘਰਿੰਡਾ ਥਾਣੇ ਦੀ ਪੁਲਿਸ ਇਕ ਦੂਜੇ ਥਾਣੇ ਦਾ ਏਰੀਆ ਹੋਣ ਦੀ ਗੱਲ ਕਰਦੀਆਂ ਰਹੀਆਂ। ਅਖ਼ੀਰ ਘਰਿੰਡਾ ਥਾਣੇ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੇ ਸਿਲਸਿਲੇ ਵਿਚ ਇਕ ਵਿਅਕਤੀ ਨੂੰ ਫੜਿਆ ਵੀ ਗਿਆ ਹੈ। ਮਿ੍ਤਕ ਦੇ ਪਰਿਵਾਰ ਦੀ ਦਲੀਲ ਹੈ ਕਿ ਨੌਜਵਾਨ ਤੇ ਗਲ਼ੀ ਗੱਡੀ ਵਿੱਚ ਨਹੀਂ ਚਲਾਈ ਗਈ

ਸਗੋਂ ਗੱਡੀ ਤੋਂ ਬਾਹਰ ਪਹਿਲਾਂ ਉਸ ਦੀ ਜਾਨ ਲਈ ਗਈ ਹੈ ਅਤੇ ਫੇਰ ਉਸ ਦੀ ਮ੍ਰਿਤਕ ਦੇਹ ਨੂੰ ਗੱਡੀ ਵਿੱਚ ਰੱਖਿਆ ਗਿਆ ਹੈ। ਮ੍ਰਿਤਕ ਦੀ ਕਿਸੇ ਨਾਲ ਕੋਈ ਲਾਗ ਡਾਟ ਵੀ ਨਹੀਂ ਸੀ। ਮ੍ਰਿਤਕ ਦਾ ਪਰਿਵਾਰ ਚਾਹੁੰਦਾ ਹੈ ਕਿ ਪੁਲਿਸ ਜਲਦੀ ਸੱਚਾਈ ਸਾਹਮਣੇ ਲਿਆਵੇ। ਨੌਜਵਾਨ ਦੇ ਨਾਲ ਜੋ ਵੀ ਵਾਪਰਿਆ, ਉਸ ਦਾ ਪਤਾ ਤਾਂ ਪੁਲਿਸ ਵੱਲੋਂ ਜਾਂਚ ਕਰਨ ਤੋਂ ਬਾਅਦ ਹੀ ਲੱਗੇਗਾ। ਇਸ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਤਰਥੱਲੀ ਮੱਚ ਗਈ। ਮ੍ਰਿਤਕ ਨੌਜਵਾਨ ਦੇ ਸੰਬੰਧੀ ਪੁਲਿਸ ਪ੍ਰਸ਼ਾਸ਼ਨ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ।

Leave a Reply

Your email address will not be published. Required fields are marked *