ਚਾਵਾਂ ਨਾਲ ਮਾਂ ਨੇ ਵਿਆਹੁਣਾ ਸੀ ਪੁੱਤ, ਪਰ ਵਿਆਹ ਤੋਂ ਪਹਿਲਾਂ ਹੀ ਵਾਪਰ ਗਿਆ ਭਾਣਾ

ਮਾਂ ਪੁੱਤ ਦਾ ਰਿਸ਼ਤਾ ਬਹੁਤ ਹੀ ਪਵਿੱਤਰ ਅਤੇ ਪਿਆਰ ਭਰਪੂਰ ਰਿਸ਼ਤਾ ਹੈ। ਕੋਈ ਮਾਂ ਆਪਣੇ ਪੁੱਤਰ ਨੂੰ ਕੁਝ ਪਲ ਲਈ ਵੀ ਅੱਖਾਂ ਤੋਂ ਦੂਰ ਹੋਇਆ ਨਹੀਂ ਦੇਖਣਾ ਚਾਹੁੰਦੀ ਪਰ ਗੁਰਦਾਸਪੁਰ ਦੀ ਇੱਕ ਵਿਧਵਾ ਔਰਤ 6 ਮਹੀਨੇ ਤੋਂ ਆਪਣੇ ਪੁੱਤਰ ਦੀ ਉਡੀਕ ਕਰ ਰਹੀ ਹੈ। ਜਿਸ ਨੂੰ ਲੜਕੇ ਦੀ ਮਾਸੀ ਲੈ ਗਈ ਸੀ। ਮਾਂ ਰੋ ਰੋ ਰਾਤਾਂ ਗੁਜ਼ਾਰਦੀ ਹੈ। ਕੋਈ ਉਸ ਦੀ ਮਦਦ ਵੀ ਨਹੀਂ ਕਰ ਰਿਹਾ। ਇਸ ਔਰਤ ਦੇ ਦੱਸਣ ਮੁਤਾਬਕ 6 ਮਹੀਨੇ ਪਹਿਲਾਂ ਉਸ ਦੇ ਪੁੱਤਰ ਨੂੰ ਉਸ ਦੀ ਛੋਟੀ ਭੈਣ ਲੈ ਗਈ ਸੀ।

ਉਹ ਕਹਿੰਦੀ ਸੀ ਕਿ ਉਹ ਘਰ ਵਿੱਚ ਇਕੱਲੀ ਹੈ। ਮੁੜ ਕੇ ਉਨ੍ਹਾਂ ਦਾ ਪੁੱਤਰ ਵਾਪਸ ਨਹੀਂ ਆਇਆ। ਕੋਈ ਉਨ੍ਹਾਂ ਦੀ ਮਦਦ ਨਹੀਂ ਕਰਦਾ। ਕਿਸੇ ਪਾਸੇ ਉਨ੍ਹਾਂ ਦੀ ਸੁਣਵਾਈ ਵੀ ਨਹੀਂ ਹੋ ਰਹੀ। ਇਹ ਔਰਤ ਦੱਸਦੀ ਹੈ ਕਿ ਉਸ ਦੇ ਪਤੀ ਨੂੰ ਗੁਜ਼ਰੇ 16 ਸਾਲ ਹੋ ਚੁੱਕੇ ਹਨ। ਉਸ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਇਨ੍ਹਾਂ ਹਾਲਾਤਾਂ ਦੇ ਬਾਵਜੂਦ ਵੀ ਉਸ ਨੂੰ ਪੈਨਸ਼ਨ ਨਹੀਂ ਮਿਲਦੀ ਅਤੇ ਨਾ ਹੀ ਗ਼ਰੀਬ ਪਰਿਵਾਰਾਂ ਵਾਲੀ ਕਣਕ ਮਿਲਦੀ ਹੈ। ਇਕ ਹੋਰ ਔਰਤ ਨੇ ਦੱਸਿਆ ਹੈ

ਕਿ ਇਸ ਔਰਤ ਨੇ ਆਪਣੇ ਸਿਰ ਤੇ ਬੱਚੇ ਪਾਲੇ ਹਨ। ਉਸ ਦੀ ਭੈਣ ਉਸ ਦੇ ਪੁੱਤਰ ਨੂੰ ਲੈ ਗਈ ਸੀ। ਇਸ ਔਰਤ ਦੇ ਦੱਸਣ ਮੁਤਾਬਕ ਲੜਕਾ ਠੀਕ ਠਾਕ ਸੀ ਅਤੇ ਉਨ੍ਹਾਂ ਦੇ ਘਰ ਆਉਂਦਾ ਜਾਂਦਾ ਸੀ। ਲਾਪਤਾ ਹੋਏ ਲੜਕੇ ਦੀ ਭੈਣ ਦਾ ਕਹਿਣਾ ਹੈ ਕਿ ਉਸ ਦਾ ਭਰਾ ਉਨ੍ਹਾਂ ਦੀ ਮਾਸੀ ਕੋਲ ਗਿਆ ਸੀ। 6 ਮਹੀਨੇ ਬੀਤ ਚੁੱਕੇ ਹਨ ਉਸ ਦਾ ਭਰਾ ਵਾਪਸ ਨਹੀਂ ਆਇਆ। ਉਹ ਅੱਠਵੀਂ ਜਮਾਤ ਵਿੱਚ ਪੜ੍ਹਦਾ ਸੀ। ਲੜਕੀ ਨੇ ਦੱਸਿਆ ਹੈ ਕਿ ਉਸ ਦੀ ਮਾਸੀ ਕਹਿੰਦੀ ਸੀ ਕਿ ਉਹ ਘਰ ਵਿੱਚ ਇਕੱਲੀ ਹੈ।

ਮੁੰਡੇ ਨੂੰ ਭੇਜ ਦਿਓ। ਉਹ ਰਾਤ ਨੂੰ 9 ਵਜੇ ਆਏ ਅਤੇ ਸਵੇਰੇ 9 ਵਜੇ ਮੁੰਡੇ ਨੂੰ ਲੈ ਗਏ। ਉਨ੍ਹਾਂ ਨੇ ਆਪਣੇ ਭਰਾ ਨੂੰ ਬਹੁਤ ਲੱਭਿਆ ਪਰ ਉਹ ਕਿਤੇ ਵੀ ਨਹੀਂ ਮਿਲਿਆ। ਲੜਕੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਿਤਾ ਤਾਂ ਪਹਿਲਾਂ ਹੀ ਉਨ੍ਹਾਂ ਨੂੰ ਛੱਡ ਗਿਆ ਸੀ। ਉਨ੍ਹਾਂ ਦੀ ਮਾਂ ਨੇ ਹੀ ਉਨ੍ਹਾਂ ਨੂੰ ਪਾਲਿਆ ਸੀ। ਹੁਣ ਉਹ ਆਪਣੇ ਭਰਾ ਨੂੰ ਲੱਭ ਰਹੇ ਹਨ। ਉਸ ਦੇ ਭਰਾ ਦਾ ਕਿਧਰੇ ਵੀ ਪਤਾ ਨਹੀਂ ਲੱਗ ਰਿਹਾ। ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *