ਪੁੱਤ ਨੂੰ ਖੁਸ਼ੀ ਖੁਸ਼ੀ ਕਨੇਡਾ ਮਿਲਣ ਗਏ ਮਾਪਿਆਂ ਨੂੰ, ਵਾਪਿਸ ਲਿਆਉਣੀ ਪਵੇਗੀ ਹੁਣ ਪੁੱਤ ਦੀ ਲਾਸ਼

ਇਨਸਾਨ ਸੁਪਨੇ ਤਾਂ ਬਹੁਤ ਦੇਖਦਾ ਹੈ। ਇਹ ਸੁਪਨੇ ਹਕੀਕਤ ਵਿੱਚ ਬਦਲਣਗੇ ਜਾਂ ਨਹੀਂ? ਇਹ ਕੋਈ ਨਹੀਂ ਜਾਣਦਾ। ਜ਼ਿਆਦਾਤਰ ਪੰਜਾਬੀ ਮੁੰਡੇ ਕੁੜੀਆਂ ਸਟੱਡੀ ਵੀਜ਼ਾ ਤੇ ਅਮਰੀਕਾ ਅਤੇ ਕੈਨੇਡਾ ਪੜ੍ਹਨ ਜਾ ਰਹੇ ਹਨ। ਉਨ੍ਹਾਂ ਵਿੱਚੋਂ ਬਹੁਤਿਆਂ ਦਾ ਉਦੇਸ਼ ਇਨ੍ਹਾਂ ਮੁਲਕਾਂ ਦੀ ਪੀ ਆਰ ਲੈਣਾ ਹੈ ਤਾਂ ਕਿ ਉਨ੍ਹਾਂ ਦਾ ਭਵਿੱਖ ਸੁਨਹਿਰਾ ਹੋ ਸਕੇ। ਤਰਨਤਾਰਨ ਦੇ ਪਿੰਡ ਬਾਣੀਆਂ ਤੋਂ ਕੈਨੇਡਾ ਦੇ ਬਰੈਂਪਟਨ ਸ਼ਹਿਰ ਗਏ ਇੱਕ ਨੌਜਵਾਨ ਨਵਰੂਪ ਜੌਹਲ ਦੀ ਕੈਨੇਡਾ ਵਿਚ ਹੀ ਤਬੀਅਤ ਖ਼ ਰਾ ਬ ਹੋਣ ਕਾਰਨ ਜਾਨ ਚਲੀ ਗਈ ਹੈ।

ਉਸ ਦੇ ਮਾਤਾ ਪਿਤਾ ਤਾਂ ਉਸ ਨੂੰ ਮਿਲਣ ਗਏ ਸਨ ਪਰ ਇਹ ਨਹੀਂ ਸੀ ਜਾਣਦੇ ਕਿ ਉਨ੍ਹਾਂ ਨੂੰ ਆਪਣਾ ਪੁੱਤਰ ਮ੍ਰਿਤਕ ਰੂਪ ਵਿਚ ਆਪਣੇ ਵਤਨ ਲਿਆਉਣਾ ਪਵੇਗਾ। ਮਿਲੀ ਜਾਣਕਾਰੀ ਮੁਤਾਬਕ ਨਵਰੂਪ 2016 ਵਿੱਚ ਸਟੱਡੀ ਵੀਜ਼ਾ ਤੇ ਕੈਨੇਡਾ ਗਿਆ ਸੀ। ਪਹਿਲਾਂ ਉਸ ਦੀ ਮਾਂ ਜਗਦੀਸ਼ ਕੌਰ ਉਸ ਨੂੰ ਮਿਲਣ ਲਈ ਬਰੈਂਪਟਨ ਚ ਚਲੀ ਗਈ। ਕੁਝ ਦੇਰ ਬਾਅਦ ਨਵਰੂਪ ਦੀ ਸਿਹਤ ਖਰਾਬ ਹੋ ਗਈ ਅਤੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।

ਉਸ ਸਮੇਂ ਉਸ ਦਾ ਪਿਤਾ ਸਤਨਾਮ ਸਿੰਘ ਬਾਵਾ ਵੀ ਆਪਣੇ ਪੁੱਤਰ ਕੋਲ ਗਿਆ ਹੋਇਆ ਸੀ। ਇਸ ਤਰ੍ਹਾਂ ਦੋਵੇਂ ਹੀ ਪਤੀ ਪਤਨੀ ਆਪਣੇ ਪੁੱਤਰ ਦੇ ਕੋਲ ਸਨ। ਦੱਸਿਆ ਜਾ ਰਿਹਾ ਹੈ ਕਿ ਨਵਰੂਪ ਦੇ ਸੈੱਲ ਘਟ ਗਏ ਅਤੇ ਉਹ ਕੈਨੇਡਾ ਵਿਚ ਹੀ ਸਦਾ ਦੀ ਨੀਂਦ ਸੌਂ ਗਿਆ। ਨਵਰੂਪ ਦਾ ਪਿਤਾ ਸਤਨਾਮ ਸਿੰਘ ਪੰਜਾਬ ਪੁਲਿਸ ਵਿਚ ਏ.ਐੱਸ.ਆਈ ਹੈ। ਸਤਨਾਮ ਸਿੰਘ ਬਾਵਾ ਨੇ ਆਪਣੇ ਪੁੱਤਰ ਦੀ ਜਾਨ ਜਾਣ ਦੀ ਖ਼ਬਰ ਆਪਣੀ ਧੀ ਨਵਦੀਪ ਕੌਰ ਨੂੰ ਫੋਨ ਤੇ ਪੰਜਾਬ ਵਿੱਚ ਦਿੱਤੀ।

ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਿੱਚ ਸੋ ਗ ਦੀ ਲਹਿਰ ਫੈਲ ਗਈ। ਮਾਤਾ ਪਿਤਾ ਆਪਣੇ ਮ੍ਰਿਤਕ ਪੁੱਤਰ ਦੇ ਕੋਲ ਹਨ। ਸਤਨਾਮ ਸਿੰਘ ਦਾ ਵੱਡਾ ਭਰਾ ਇੱਥੇ ਪੰਜਾਬ ਵਿਚ ਹੀ ਹੈ। ਇਹ ਪਰਿਵਾਰ ਡੂੰ ਘੇ ਸ ਦ ਮੇ ਵਿੱਚ ਹੈ। ਉਨ੍ਹਾਂ ਦੀ ਮੰਗ ਹੈ ਕਿ ਮ੍ਰਿਤਕ ਨਵਰੂਪ ਦੀ ਦੇਹ ਭਾਰਤ ਲਿਆਂਦੀ ਜਾਵੇ। ਮਾਤਾ ਪਿਤਾ ਨੇ ਤਾਂ ਆਪਣੇ ਪੁੱਤਰ ਲਈ ਬਹੁਤ ਸੁਪਨੇ ਦੇਖੇ ਸਨ ਪਰ ਸਾਰੇ ਮਿੱਟੀ ਵਿੱਚ ਮਿਲ ਗਏ।

Leave a Reply

Your email address will not be published. Required fields are marked *