ਸੀਵਰੇਜ ਚ ਡਿੱਗੀ ਨਿੱਕੀ ਮਾਸੂਮ ਬੱਚੀ, ਹੋਈ ਮੋਤ, ਮਾਪਿਆ ਦਾ ਰੋ ਰੋ ਬੁਰਾ ਹਾਲ

ਕਈ ਵਾਰ ਅਸੀਂ ਕੰਮ ਕਰਦੇ ਵਕਤ ਕੋਈ ਨਾ ਕੋਈ ਲਾ ਪ੍ਰ ਵਾ ਹੀ ਕਰ ਬੈਠਦੇ ਹਾਂ ਅਤੇ ਇਹ ਲਾ ਪ੍ਰ ਵਾ ਹੀ ਹੀ ਵੱਡੇ ਹਾਦਸੇ ਦਾ ਕਾਰਨ ਬਣ ਜਾਂਦੀ ਹੈ। ਮੁਹਾਲੀ ਦੇ ਪਿੰਡ ਨਵਾਂ ਗਾਉਂ ਵਿਚ 2 ਸਾਲ 9 ਮਹੀਨੇ ਦੀ ਇੱਕ ਮਾਸੂਮ ਬੱਚੀ ਨਾਲ ਵਾਪਰੀ ਘਟਨਾ ਨੇ ਹਰ ਕਿਸੇ ਨੂੰ ਧੁਰ ਅੰਦਰ ਤੱਕ ਝੰਜੋੜ ਦਿੱਤਾ ਹੈ। ਇਸ ਬੱਚੀ ਦੀ ਸੀਵਰੇਜ ਦੇ ਗਟਰ ਵਿੱਚ ਡਿੱਗਣ ਕਾਰਨ ਜਾਨ ਚਲੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਘਰ ਦਾ ਮਾਲਕ ਪੀ.ਜੀ.ਆਈ ਵਿੱਚ ਟੈਕਨੀਸ਼ੀਅਨ ਵਜੋਂ ਨੌਕਰੀ ਕਰਦਾ ਹੈ।

ਉਨ੍ਹਾਂ ਦੇ ਘਰ ਦਾ ਸੀਵਰੇਜ ਓਵਰਫਲੋਅ ਹੋ ਗਿਆ। ਜਿਸ ਕਰ ਕੇ ਠੇਕੇਦਾਰ ਨੂੰ ਮੁਰੰਮਤ ਲਈ ਬੁਲਾਇਆ ਗਿਆ। ਠੇਕੇਦਾਰ ਆਪਣੇ ਨਾਲ 17 ਸਾਲ ਦੇ ਅਮਨ ਸ਼ਰਮਾ ਨਾਮ ਦੇ ਮਿਸਤਰੀ ਨੂੰ ਨਾਲ ਲੈ ਆਇਆ ਅਤੇ ਕੰਮ ਕਰਨ ਲਗਾ ਦਿੱਤਾ। ਇਸ ਮਿਸਤਰੀ ਨੇ ਸੀਵਰੇਜ ਦਾ ਢੱਕਣ ਖੋਲ੍ਹ ਕੇ ਇਕ ਪਾਸੇ ਰੱਖ ਦਿੱਤਾ ਅਤੇ ਆਪਣੇ ਕੰਮ ਲੱਗ ਗਿਆ। ਜਦੋਂ ਮਿਸਤਰੀ ਦੇ ਖਾਣਾ ਖਾਣ ਦਾ ਵਕਤ ਹੋ ਗਿਆ ਤਾਂ ਉਹ ਖਾਣਾ ਖਾਣ ਲਈ ਚਲਾ ਗਿਆ ਅਤੇ ਸੀਵਰੇਜ ਦੇ ਗਟਰ ਦੇ ਮੂੰਹ ਉੱਤੇ ਢੱਕਣ ਰੱਖਣ ਦੀ ਬਜਾਏ ਖਾਲੀ ਬੋਰੀ ਰੱਖ ਗਿਆ।

ਉਸ ਨੇ ਇਸ ਬਾਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਚੌਕਸ ਵੀ ਨਹੀਂ ਕੀਤਾ। ਮਿਸਤਰੀ ਦੀ ਗੈਰਹਾਜ਼ਰੀ ਵਿਚ ਉੱਥੇ ਪਰਿਵਾਰ ਦੀ ਛੋਟੀ ਜਿਹੀ ਬੱਚੀ ਖੇਡਦੀ ਹੋਈ ਆ ਗਈ। ਹੋਲ ਉੱਤੇ ਬੋਰੀ ਪਈ ਹੋਣ ਕਾਰਨ ਬੱਚੀ ਨੂੰ ਪਤਾ ਨਹੀਂ ਲੱਗਾ ਅਤੇ ਉਹ ਸੀਵਰੇਜ ਵਿੱਚ ਡਿੱਗ ਪਈ। ਜਿਸ ਨਾਲ ਬੱਚੀ ਦੀ ਜਾਨ ਚਲੀ ਗਈ। ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ। ਪੁਲਿਸ ਨੇ ਅਮਨ ਸ਼ਰਮਾ ਤੇ 304 ਏ ਦਾ ਮਾਮਲਾ ਦਰਜ ਕੀਤਾ ਹੈ।

Leave a Reply

Your email address will not be published. Required fields are marked *