30 ਸਾਲ ਦਾ ਜਵਾਨ ਪੁੱਤ ਨਵਾਂ ਨਵਾਂ ਹੋਇਆ ਸੀ ਵਿਆਹ, ਭਰੇ ਬਜਾਰ ਚ ਮਿਲੀ ਮੁੰਡੇ ਨੂੰ ਮੋਤ

ਪਟਿਆਲਾ ਦੇ ਭਾਦਸੋਂ ਚੂੰਗੀ ਸਥਿਤ ਠੇਕੇ ਦੇ ਇੱਕ ਮੁਲਾਜ਼ਮ ਦੀ ਕਿਸੇ ਨਾਮਾਲੂਮ ਵਿਅਕਤੀ ਦੁਆਰਾ ਕਿਸੇ ਤਿੱਖੀ ਚੀਜ਼ ਦੀ ਵਰਤੋਂ ਕਰ ਕੇ ਜਾਨ ਲੈ ਲੈਣ ਦਾ ਮਾਮਲਾ ਪਟਿਆਲਾ ਪੁਲਿਸ ਦੇ ਧਿਆਨ ਵਿੱਚ ਆਇਆ ਹੈ। ਇਹ ਵਿਅਕਤੀ ਮੌਕੇ ਤੋਂ ਦੌੜ ਗਿਆ ਹੈ। ਪੁਲਿਸ ਮਾਮਲਾ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮ੍ਰਿਤਕ ਦੀ ਪਛਾਣ ਵਿਕਾਸ ਵਜੋਂ ਹੋਈ ਹੈ। ਉਸ ਦੀ ਉਮਰ 30 ਸਾਲ ਸੀ ਅਤੇ ਉਹ ਹਿਮਾਚਲ ਪ੍ਰਦੇਸ਼ ਦੇ ਚੰਬੇ ਦਾ ਰਹਿਣ ਵਾਲਾ ਸੀ। ਠੇਕੇ ਦੇ ਮਾਲਕ ਅਰਚਨ ਸੂਦ ਨੇ ਦੱਸਿਆ ਹੈ ਕਿ ਮ੍ਰਿਤਕ ਵਿਕਾਸ ਉਨ੍ਹਾਂ ਕੋਲ 3 ਸਾਲ ਤੋਂ ਕੰਮ ਕਰ ਰਿਹਾ ਸੀ।

ਉਸ ਦੀ ਉਮਰ 30 ਸਾਲ ਸੀ ਅਤੇ ਉਹ ਹਿਮਾਚਲ ਪ੍ਰਦੇਸ਼ ਦੇ ਚੰਬਾ ਦਾ ਰਹਿਣ ਵਾਲਾ ਸੀ। ਅਜੇ ਸਾਲ ਪਹਿਲਾਂ ਹੀ ਉਸਦਾ ਵਿਆਹ ਹੋਇਆ ਸੀ। ਸੂਦ ਦੇ ਦੱਸਣ ਮੁਤਾਬਕ ਕਿਸੇ ਨਾਮਲੂਮ ਵਿਅਕਤੀ ਨੇ ਵਿਕਾਸ ਤੇ ਤਿੱ ਖੀ ਚੀਜ਼ ਨਾਲ ਵਾਰ ਕੀਤਾ ਹੈ। ਇਸ ਦੀ ਵੀਡੀਓ ਕਲਿੱਪ ਵੀ ਦੇਖੀ ਜਾ ਸਕਦੀ ਹੈ। ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਹੋਵੇਗਾ। ਘਟਨਾ ਦੀ ਖ਼ਬਰ ਮ੍ਰਿਤਕ ਦੇ ਪਰਿਵਾਰ ਨੂੰ ਦੇ ਦਿੱਤੀ ਗਈ ਹੈ। ਸੂਦ ਨੇ ਪੁਲਿਸ ਦਾ ਧੰਨਵਾਦ ਕੀਤਾ ਹੈ। ਜੋ ਮੌਕੇ ਤੇ ਪਹੁੰਚ ਗਈ

ਅਤੇ ਜਾਂਚ ਕਰ ਰਹੀ ਹੈ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮਾਮਲੇ ਦੀ ਇਤਲਾਹ ਮਿਲਣ ਤੇ ਉਹ ਘਟਨਾ ਸਥਾਨ ਤੇ ਪਹੁੰਚੇ ਹਨ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਵਿਕਾਸ, ਸੂਦ ਇੰਟਰਪ੍ਰਾਈਜ਼ਿਜ਼ ਤੇ ਕਰਿੰਦੇ ਵਜੋਂ ਕੰਮ ਕਰਦਾ ਸੀ। ਤਿੱ ਖੀ ਚੀਜ਼ ਦਾ ਵਾਰ ਕਰਕੇ ਵਿਕਾਸ ਦੀ ਜਾਨ ਲਈ ਗਈ ਹੈ। ਘਟਨਾ ਲਈ ਜ਼ਿੰਮੇਵਾਰ ਵਿਅਕਤੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੌਕੇ ਤੋਂ ਦੌੜ ਗਿਆ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਠੇਕੇ ਤੋਂ ਕੋਈ ਨਕਦੀ ਨਹੀਂ ਚੁੱਕੀ ਗਈ।

ਪੁਲਿਸ ਸੀ.ਸੀ.ਟੀ.ਵੀ ਫੁਟੇਜ ਚੈੱਕ ਕਰ ਰਹੀ ਹੈ। ਮਾਮਲਾ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਘਟਨਾ ਪਿੱਛੇ ਕੀ ਉਦੇਸ਼ ਸੀ? ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਸੂਬੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ ਹਨ। ਹਾਲਾਂਕਿ ਪੁਲਿਸ ਵੱਲੋਂ ਅਜਿਹੇ ਲੋਕਾਂ ਨੂੰ ਨੱਥ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਵਿਅਕਤੀ ਇਹ ਵੀ ਜਾਣਦੇ ਹਨ ਕਿ ਇਕ ਦਿਨ ਉਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲੈਣਾ ਹੈ ਪਰ ਫੇਰ ਵੀ ਉਹ ਇਨ੍ਹਾਂ ਕੰਮਾਂ ਤੋਂ ਨਹੀਂ ਟਲਦੇ।

Leave a Reply

Your email address will not be published. Required fields are marked *