ਕਲਯੁੱਗੀ ਪੁੱਤਰ ਨੇ ਹੀ ਲੈ ਲਈ ਪਿਓ ਦੀ ਜਾਨ, ਵਜ੍ਹਾ ਜਾਣ ਕੇ ਪੁਲਿਸ ਦੇ ਵੀ ਉੱਡ ਗਏ ਹੋਸ਼

ਜਦੋਂ ਘਰ ਵਿੱਚ ਪੁੱਤਰ ਜਨਮ ਲੈਂਦਾ ਹੈ ਤਾਂ ਮਾਤਾ ਪਿਤਾ ਬਹੁਤ ਖ਼ੁਸ਼ੀਆਂ ਮਨਾਉਂਦੇ ਹਨ। ਮਠਿਆਈ ਵੰਡੀ ਜਾਂਦੀ ਹੈ। ਉਹ ਸੋਚਦੇ ਹਨ ਕਿ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਮਿਲ ਗਿਆ ਹੈ ਪਰ ਉਹ ਇਹ ਨਹੀਂ ਜਾਣਦੇ ਕਿ ਅੱਗੇ ਚੱਲ ਕੇ ਕੀ ਬਣਨਾ ਹੈ? ਤਰਨ ਤਾਰਨ ਦੇ ਕੋਟ ਧਰਮ ਚੰਦ ਵਿੱਚ ਇੱਕ ਬਜ਼ੁਰਗ ਵਿਅਕਤੀ ਰਘਬੀਰ ਸਿੰਘ ਪੁੱਤਰ ਸੁਲੱਖਣ ਸਿੰਘ ਦੀ ਉਸ ਦੇ ਹੀ ਪੁੱਤਰ ਦਿਲਬਾਗ ਸਿੰਘ ਫੌਜੀ ਦੁਆਰਾ ਜਾਨ ਲੈ ਲਈ ਗਈ ਹੈ। ਮਾਮਲਾ ਪੁਲਿਸ ਦੇ ਵਿਚਾਰ ਅਧੀਨ ਹੈ। ਮ੍ਰਿਤਕ ਰਘਬੀਰ ਸਿੰਘ ਦੇ ਪੁੱਤਰ ਮਹਿਤਾਬ ਸਿੰਘ ਨੇ ਦੱਸਿਆ ਹੈ

ਕਿ ਦਿਲਬਾਗ ਸਿੰਘ ਫੌਜੀ ਉਸ ਦਾ ਵੱਡਾ ਭਰਾ ਹੈ। ਉਹ ਕਈ ਦਿਨਾਂ ਤੋਂ ਪ ਸ ਤ ਲ ਲੈ ਕੇ ਉਨ੍ਹਾਂ ਦੇ ਪਿੱਛੇ ਪਿਆ ਸੀ। ਮਾਮਲਾ ਰੂੜੀ ਸੁੱਟਣ ਨੂੰ ਲੈ ਕੇ ਸੀ। ਮਹਿਤਾਬ ਸਿੰਘ ਦਾ ਕਹਿਣਾ ਹੈ ਕਿ ਇਕ ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦੇ ਭਰਾ ਨੂੰ ਉਸ ਦਾ ਬਣਦਾ ਹਿੱਸਾ ਦੇ ਦਿੱਤਾ ਸੀ। ਫੇਰ ਵੀ ਦਿਲਬਾਗ ਸਿੰਘ ਉਨ੍ਹਾਂ ਨਾਲ ਪੰਗਾ ਕਰਦਾ ਰਹਿੰਦਾ ਸੀ। ਉਨ੍ਹਾਂ ਨੇ ਕਈ ਵਾਰ ਥਾਣੇ ਦਰਖਾਸਤ ਦਿੱਤੀ ਕਿ ਦਿਲਬਾਗ ਸਿੰਘ ਦਾ ਪ ਸ ਤ ਲ ਜ਼ਬਤ ਕੀਤਾ ਜਾਵੇ। ਪਿੰਡ ਦੇ ਸਰਪੰਚ ਨੇ ਵੀ ਇਸ ਬਾਰੇ ਲਿਖ ਕੇ ਦਿੱਤਾ

ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਮਹਿਤਾਬ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਪਿਤਾ ਦੁੱਧ ਪਾ ਕੇ ਆਏ ਸੀ। ਜਦੋਂ ਉਹ ਘਰੋਂ ਨਿਕਲੇ ਤਾਂ ਦਿਲਬਾਗ ਸਿੰਘ ਨੇ ਉਨ੍ਹਾਂ ਤੇ ਗ ਲੀ ਚਲਾ ਦਿੱਤੀ। ਜਿਸ ਨਾਲ ਉਨ੍ਹਾਂ ਦੀ ਜਾਨ ਚਲੀ ਗਈ। ਪਰਮਜੀਤ ਕੌਰ ਨੇ ਦਿਲਬਾਗ ਸਿੰਘ ਨੂੰ ਹੱਲਾ ਸ਼ੇਰੀ ਦਿੱਤੀ। ਮਹਿਤਾਬ ਸਿੰਘ ਦੀ ਮੰਗ ਹੈ ਕਿ ਦਿਲਬਾਗ ਸਿੰਘ ਤੇ ਬਣਦੀ ਕਾਰਵਾਈ ਕੀਤੀ ਜਾਵੇ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਕੋਟ ਧਰਮ ਚੰਦ ਵਿੱਚ ਬਜ਼ੁਰਗ ਰਘਬੀਰ ਸਿੰਘ ਪੁੱਤਰ ਸੁਲੱਖਣ ਸਿੰਘ

ਤੇ ਉਸ ਦੇ ਹੀ ਪੁੱਤਰ ਦਿਲਬਾਗ ਸਿੰਘ ਨੇ 2 ਗ ਲੀ ਆਂ ਚਲਾ ਦਿੱਤੀਆਂ। ਜਿਨ੍ਹਾਂ ਵਿੱਚੋਂ ਇੱਕ ਉਸ ਦੇ ਸਿਰ ਵਿੱਚ ਲੱਗ ਗਈ। ਜਿਸ ਦੌਰਾਨ ਰਘਬੀਰ ਸਿੰਘ ਦੀ ਮੌਕੇ ਤੇ ਹੀ ਜਾਨ ਚਲੀ ਗਈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਮੌਕੇ ਤੋਂ ਦੌੜ ਗਿਆ ਹੈ। ਪਰਿਵਾਰ ਦੇ ਬਿਆਨਾਂ ਮੁਤਾਬਕ ਮਾਮਲਾ ਦਰਜ ਕੀਤਾ ਜਾਵੇਗਾ। ਪੁਲਿਸ ਵੱਲੋਂ ਜਾਂਚ ਜਾਰੀ ਹੈ।

Leave a Reply

Your email address will not be published. Required fields are marked *