ਜਿਸ ਬੰਦੇ ਨੇ ਬਣਾਈ ਸੀ ਤਿਜੋਰੀ, ਉਸ ਕਾਰਪੇਂਟਰ ਨੇ ਹੀ ਕੀਤੀ ਲੱਖਾਂ ਦੀ ਚੋਰੀ

ਹਰ ਵਿਅਕਤੀ ਚਾਹੁੰਦਾ ਹੈ ਕਿ ਉਹ ਆਪਣੇ ਧਨ ਨੂੰ ਕਿਸੇ ਤਰ੍ਹਾਂ ਅਜਿਹੇ ਤਰੀਕੇ ਨਾਲ ਛੁਪਾ ਕੇ ਰੱਖੇ ਕਿ ਉਸ ਤੋਂ ਬਿਨਾਂ ਕਿਸੇ ਨੂੰ ਇਸ ਬਾਰੇ ਪਤਾ ਹੀ ਨਾ ਹੋਵੇ। ਇਸ ਮਕਸਦ ਵਾਸਤੇ ਇਨਸਾਨ ਤਰ੍ਹਾਂ ਤਰ੍ਹਾਂ ਦੇ ਟਿਕਾਣੇ ਬਣਾਉਂਦਾ ਹੈ ਪਰ ਅੰਮ੍ਰਿਤਸਰ ਦੇ ਰਿਸ਼ੀ ਵਿਹਾਰ ਦੇ ਰਹਿਣ ਵਾਲੇ ਸੰਦੀਪ ਮਲਹੋਤਰਾ ਨੂੰ ਇਹ ਕੰਮ ਮਹਿੰਗਾ ਪੈ ਗਿਆ। ਉਸ ਨੇ ਜਿਸ ਕਾਰਪੇਂਟਰ ਤੋਂ ਇਕ ਸਾਲ ਪਹਿਲਾਂ ਲੁਕਵੇਂ ਢੰਗ ਨਾਲ ਤਿਜੋਰੀ ਬਣਵਾਈ ਸੀ ਓਹੀ ਕਾਰਪੈਂਟਰ ਆਪਣੇ ਸਾਥੀਆਂ ਨਾਲ ਮਿਲ ਕੇ ਇਨ੍ਹਾਂ ਦੀ ਨਕਦੀ ਅਤੇ ਗਹਿਣੇ ਚੁੱਕ ਕੇ ਲੈ ਗਿਆ

ਪਰ ਪੁਲਿਸ ਦੇ ਧੱ ਕੇ ਚੜ੍ਹ ਗਿਆ। ਇਸ ਮਾਮਲੇ ਵਿਚ ਪੁਲਿਸ ਨੇ 4 ਵਿਅਕਤੀ ਕਾਬੂ ਕੀਤੇ ਹਨ। ਜਿਨ੍ਹਾਂ ਵਿੱਚ ਕਾਰਪੈਂਟਰ ਜਰਨੈਲ ਸਿੰਘ, ਮਜੀਠਾ ਦਾ ਰਹਿਣ ਵਾਲਾ ਸਰਬਜੀਤ ਸਿੰਘ ਸੋਨੂੰ, ਗੁਰੂ ਹਰ ਰਾਇ ਐਵੇਨਿਊ ਦਾ ਲਵਪ੍ਰੀਤ ਸਿੰਘ ਅਤੇ ਚੌਥਾ ਵਿਅਕਤੀ ਬੱਲ ਕਲਾਂ ਦਾ ਰਹਿਣ ਵਾਲਾ ਹੈ। ਇਨ੍ਹਾਂ ਤੋਂ ਪੁਲਿਸ ਨੇ 528 ਗ੍ਰਾਮ ਸੋਨਾ ਅਤੇ 15 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਹਨ। ਇਨ੍ਹਾਂ ਤੋਂ ਪੁੱਛ ਗਿੱਛ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ 20 ਹਜ਼ਾਰ ਰੁਪਏ ਬੈਂਕ ਵਿੱਚ ਜਮ੍ਹਾ ਕਰਵਾ ਦਿੱਤੇ ਹਨ।

ਇਹ ਵਿਅਕਤੀ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਸਿਰਫ਼ 40 ਹਜ਼ਾਰ ਰੁਪਏ ਚੁੱਕੇ ਸਨ ਜਦਕਿ ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਘਰ ਵਿੱਚੋਂ 4 ਲੱਖ ਰੁਪਏ ਚੁੱਕੇ ਗਏ ਹਨ। ਇੱਥੇ ਦੱਸਣਾ ਬਣਦਾ ਹੈ ਕਿ 29 ਸਤੰਬਰ ਨੂੰ ਜਦੋਂ ਘਰ ਦੀ ਬਜ਼ੁਰਗ ਔਰਤ ਸੰਗੀਤਾ ਮਲਹੋਤਰਾ ਅਤੇ ਉਨ੍ਹਾਂ ਦਾ 8 ਸਾਲ ਦਾ ਪੋਤਰਾ ਘਰ ਵਿਚ ਸਨ ਤਾਂ 2 ਨੌਜਵਾਨ ਆਹੋ ਠੀਕ ਕਰਨ ਦੇ ਬਹਾਨੇ ਉਨ੍ਹਾਂ ਦੇ ਘਰ ਆਏ ਸਨ। ਜੋ ਕਿ ਸੰਗੀਤਾ ਮਲਹੋਤਰਾ ਦੀ ਖਿੱਚ ਧੂਹ ਕਰਕੇ ਅਤੇ ਬੰਨ੍ਹ ਕੇ ਘਰ ਵਿਚੋਂ ਨਕਦੀ ਅਤੇ ਸੋਨਾ ਚੁੱਕ ਕੇ ਲੈ ਗਏ ਸਨ।

ਪਤਾ ਲੱਗਾ ਹੈ ਕਿ ਜਰਨੈਲ ਸਿੰਘ ਨਾਮ ਦੇ ਕਾਰਪੈੰਟਰ ਨੇ ਇਕ ਸਾਲ ਪਹਿਲਾਂ ਇਸ ਘਰ ਵਿੱਚ ਲੱਕੜ ਦਾ ਕੰਮ ਕੀਤਾ ਸੀ। ਸੰਗੀਤਾ ਮਲਹੋਤਰਾ ਦੇ ਪੁੱਤਰ ਸੰਦੀਪ ਮਲਹੋਤਰਾ ਨੇ ਇਸ ਮਿਸਤਰੀ ਤੋਂ ਲੁਕਵੇਂ ਢੰਗ ਨਾਲ ਕੋਈ ਤਿਜੋਰੀ ਬਣਵਾਈ ਸੀ। ਜਿਸ ਬਾਰੇ ਸਿਰਫ਼ ਸੰਦੀਪ ਮਲਹੋਤਰਾ ਅਤੇ ਇਸ ਮਿਸਤਰੀ ਜਰਨੈਲ ਸਿੰਘ ਨੂੰ ਹੀ ਪਤਾ ਸੀ। ਪੁਲਿਸ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਅੱਜ ਕੱਲ੍ਹ ਜਰਨੈਲ ਸਿੰਘ ਦਾ ਕੰਮ ਠੰਢਾ ਚੱਲ ਰਿਹਾ ਸੀ। ਉਸ ਨੇ ਕਿਸ਼ਤਾਂ ਤੇ ਇਕ ਮੋਟਰਸਾਈਕਲ ਲਿਆ ਹੋਇਆ ਸੀ।

ਜਿਸ ਦੀਆਂ ਉਸ ਤੋਂ ਕਿਸ਼ਤਾਂ ਵੀ ਨਹੀਂ ਸੀ ਭਰੀਆਂ ਜਾ ਰਹੀਆਂ। ਜਿਸ ਕਰਕੇ ਉਸ ਨੇ ਇਨ੍ਹਾਂ ਵਿਅਕਤੀਆਂ ਨਾਲ ਸੰਪਰਕ ਕੀਤਾ। ਲਵਪ੍ਰੀਤ ਸਿੰਘ ਨੇ ਇਸ ਮਾਮਲੇ ਵਿਚ ਕੌਂਸਪੀਰੇਸੀ ਦਾ ਕੰਮ ਕੀਤਾ। ਦੂਸਰੇ 2 ਵਿਅਕਤੀ ਜਰਨੈਲ ਸਿੰਘ ਦੇ ਮੋਟਰਸਾਈਕਲ ਤੇ ਉਸ ਦੇ ਨਾਲ ਬੈਠ ਕੇ ਇੱਥੇ ਤੱਕ ਪਹੁੰਚੀ। ਜਰਨੈਲ ਸਿੰਘ ਇਨ੍ਹਾਂ ਨੂੰ ਇਸ ਘਰ ਤਕ ਛੱਡ ਕੇ ਆਪ ਅੱਗੇ ਲੰਘ ਗਿਆ ਅਤੇ ਕੰਮ ਹੋ ਜਾਣ ਤੋਂ ਬਾਅਦ ਦੋਵੇਂ ਵਿਅਕਤੀ ਫੇਰ ਦੁਬਾਰਾ ਜਰਨੈਲ ਸਿੰਘ ਦੇ ਨਾਲ ਉਸ ਦੇ ਮੋਟਰਸਾਈਕਲ ਤੇ ਬੈਠ ਕੇ ਵਾਪਸ ਚਲੇ ਗਏ। ਪੁਲਿਸ ਨੇ ਕੁਝ ਹੀ ਸਮੇਂ ਵਿੱਚ ਇਸ ਮਾਮਲੇ ਨੂੰ ਟਰੇਸ ਕਰ ਲਿਆ ਹੈ। ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *