ਨਹਿਰ ਚ ਜਾ ਡਿੱਗੀ ਸ਼ਰਧਾਲੂਆਂ ਨਾਲ ਭਰੀ ਟਰਾਲੀ, 26 ਜਣਿਆਂ ਦੀ ਹੋਈ ਮੋਤ

ਉੱਤਰ ਪ੍ਰਦੇਸ਼ ਤੋਂ ਇੱਕ ਅਜਿਹੀ ਮੰ ਦ ਭਾ ਗੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਹਰ ਕਿਸੇ ਦਾ ਮਨ ਝੰ ਜੋ ੜਿ ਆ ਜਾਂਦਾ ਹੈ। ਇੱਥੇ ਇੱਕ ਹੀ ਪਿੰਡ ਵਿੱਚ ਇੱਕੋ ਸਮੇਂ 26 ਜਾਨਾਂ ਚਲੀਆਂ ਗਈਆਂ। ਘਟਨਾ ਕਾਨਪੁਰ ਦੇ ਪਿੰਡ ਘੋੜਥਾ ਦੀ ਹੈ। ਅਸਲ ਵਿੱਚ ਇਸ ਪਿੰਡ ਵਿੱਚ ਕਿਸੇ ਲੜਕੇ ਦਾ ਮੁੰਡਨ ਸੰਸਕਾਰ ਸੀ। ਜਿਸ ਕਰਕੇ ਇਸ ਪਰਿਵਾਰ ਨੇ ਪਿੰਡ ਵਾਸੀਆਂ ਨੂੰ ਸੱਦਿਆ ਹੋਇਆ ਸੀ। ਸਾਰੇ ਪਿੰਡ ਵਿੱਚ ਖ਼ੁਸ਼ੀ ਦਾ ਮਾਹੌਲ ਸੀ। ਇਹ ਲੋਕ ਇਕੱਠੇ ਹੋ ਕੇ ਚੰਦਰਿਕਾ ਦੇਵੀ ਦੇ ਮੰਦਿਰ ਵਿੱਚ ਮੱਥਾ ਟੇਕਣ ਲਈ ਗਏ।

ਜਦੋਂ ਇਹ ਇਕ ਟਰਾਲੀ ਵਿਚ ਸਵਾਰ ਵਾਪਸ ਘਰ ਨੂੰ ਆ ਰਹੇ ਸਨ ਤਾਂ ਭਾਣਾ ਵਾਪਰ ਗਿਆ। ਉਸ ਸਮੇਂ ਇਨ੍ਹਾਂ ਦਾ ਵਾਹਨ ਇਨ੍ਹਾਂ ਦੇ ਪਿੰਡ ਤੋਂ 15 ਕਿਲੋਮੀਟਰ ਦੇ ਫ਼ਰਕ ਨਾਲ ਸੀ। ਇਸ ਵਾਹਨ ਨੂੰ ਮੁੰਡਨ ਵਾਲੇ ਬੱਚੇ ਦਾ ਪਿਤਾ ਚਲਾ ਰਿਹਾ ਸੀ। ਬੱਚਾ ਅਤੇ ਉਸ ਦੀ ਮਾਂ ਵੀ ਟਰਾਲੀ ਵਿਚ ਸਵਾਰ ਸਨ। ਇਨ੍ਹਾਂ ਦੀ ਟਰਾਲੀ ਸਡ਼ਕ ਦੇ ਕਿਨਾਰੇ ਤਲਾਬ ਵਿਚ ਜਾ ਡਿੱਗੀ। ਨਦੀ ਰੂਪੀ ਇਹ ਤਲਾਬ ਕਾਫੀ ਡੂੰਘਾ ਦੱਸਿਆ ਜਾਂਦਾ ਹੈ। ਜਿਸ ਵਿੱਚ ਇਹ ਟਰਾਲੀ ਪੁੱਠੀ ਹੋ ਕੇ ਡਿੱਗ ਪਈ। ਉਸ ਸਮੇਂ ਟਰਾਲੀ ਵਿੱਚ 50 ਵਿਅਕਤੀ ਸਵਾਰ ਸਨ।

ਤਲਾਬ ਵਿੱਚ ਟਰਾਲੀ ਦੇ ਡਿੱਗਣ ਨਾਲ ਹ ੜ ਕੰ ਪ ਮੱਚ ਗਿਆ। ਪੂਰੇ ਇਲਾਕੇ ਦੇ ਲੋਕ ਘਟਨਾ ਸਥਾਨ ਵੱਲ ਨੂੰ ਦੌੜੇ। ਪੁਲਿਸ ਪ੍ਰਸ਼ਾਸਨ ਵੀ ਪਹੁੰਚ ਗਿਆ। ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਪਰ ਫੇਰ ਵੀ 26 ਜਾਨਾਂ ਚਲੀਆਂ ਗਈਆਂ। ਕਈਆਂ ਦੇ ਸੱ ਟਾਂ ਲੱਗੀਆਂ। ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। 3 ਜਾਨਾਂ ਹਸਪਤਾਲ ਵਿਚ ਗਈਆਂ। ਜਦੋਂ ਮਿ੍ਤਕ ਦੇਹਾਂ ਨੂੰ ਐਂ ਬੂ ਲੈਂ ਸ ਵਿੱਚ ਰੱਖਿਆ ਜਾ ਰਿਹਾ ਸੀ ਤਾਂ ਇਸ ਦ੍ਰਿਸ਼ ਨੂੰ ਦੇਖਣ ਵਾਲਿਆਂ ਦੇ ਆਪਮੁਹਾਰੇ ਅੱਖਾਂ ਵਿੱਚੋਂ ਨੀਰ ਵਗ ਰਿਹਾ ਸੀ। ਮ੍ਰਿਤਕਾਂ ਵਿੱਚ ਮੁੰਡਨ ਵਾਲਾ ਬੱਚਾ ਅਤੇ ਉਸਦੇ ਮਾਤਾ ਪਿਤਾ ਵੀ ਸ਼ਾਮਲ ਹਨ।

ਇਸ ਘਟਨਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਡੂੰਘਾ ਅ ਫ਼ ਸੋ ਸ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਮੁਆਵਜਾ ਦੇਣ ਦਾ ਐਲਾਨ ਕੀਤਾ ਹੈ। ਜਦਕਿ ਜਿਨ੍ਹਾਂ ਦੇ ਸੱ ਟਾਂ ਲੱਗੀਆਂ ਹਨ, ਉਨ੍ਹਾਂ ਨੂੰ 50-50 ਹਜ਼ਾਰ ਰੁਪਏ ਸਹਾਇਤਾ ਵਜੋਂ ਦਿੱਤੇ ਜਾਣਗੇ। ਜਿੱਥੇ ਸਾਰਾ ਪਿੰਡ ਕੁਝ ਸਮਾਂ ਪਹਿਲਾਂ ਖ਼ੁਸ਼ੀ ਵਿੱਚ ਖੀਵਾ ਹੋਇਆ ਫਿਰਦਾ ਸੀ, ਹੁਣ ਉੱਥੇ ਹਰ ਕਿਸੇ ਦਾ ਚਿਹਰਾ ਲਮਕਿਆ ਹੋਇਆ ਹੈ। ਪਿੰਡ ਵਿੱਚ ਮ੍ਰਿਤਕਾਂ ਦੇ ਪਰਿਵਾਰ ਦੀ ਹਾਲਤ ਬਿਆਨ ਕਰਨ ਯੋਗ ਨਹੀਂ ਰਹੀ।

Leave a Reply

Your email address will not be published. Required fields are marked *