ਮੂਸੇਵਾਲਾ ਤੋਂ ਬਾਅਦ ਇੱਕ ਹੋਰ ਪੰਜਾਬੀ ਗਾਇਕ ਨਾਲ ਹੋਇਆ ਮਾੜਾ ਕੰਮ, ਕੀ ਬਣੂ ਦੁਨੀਆਂ ਦਾ

ਅਲਫਾਜ਼ ਵਜੋਂ ਜਾਣੇ ਜਾਂਦੇ ਅਮਨਜੋਤ ਸਿੰਘ ਪੰਨੂ ਉਰਫ ਅਮਨ ਬਾਰੇ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਖਬਰ ਵਾਇਰਲ ਹੋ ਰਹੀ ਹੈ। ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਕਿਸੇ ਵੱਲੋਂ ਸੱ ਟ ਲਗਾਈ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉੱਥੇ ਉਨ੍ਹਾਂ ਦੀ ਹਾਲਤ ਠੀਕ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਲਾਂਡਰਾਂ ਬਨੂੜ ਰੋਡ ਉੱਤੇ ਇਕ ਢਾਬੇ ਵਿਚ ਵਾਪਰੀ ਹੈ। ਅਲਫ਼ਾਜ਼ ਆਪਣੇ ਕਈ ਦੋਸਤਾਂ ਸਮੇਤ ਉੱਥੇ ਰਾਤ ਦਾ ਖਾਣਾ ਖਾਣ ਲਈ ਠਹਿਰੇ ਸੀ।

ਸੁਣਨ ਵਿੱਚ ਇਹ ਵੀ ਆ ਰਿਹਾ ਹੈ ਕਿ ਉੱਥੇ ਉਨ੍ਹਾਂ ਦੀ ਢਾਬਾ ਮਾਲਕ ਨਾਲ ਕਿਸੇ ਗੱਲੋਂ ਤੂੰ ਤੂੰ ਮੈਂ ਮੈਂ ਵੀ ਹੋਈ। ਜਦੋਂ ਅਲਫਾਜ਼ ਸੜਕ ਤੇ ਟਹਿਲ ਰਹੇ ਸੀ ਤਾਂ ਕਿਸੇ ਨੇ ਉਨ੍ਹਾਂ ਨਾਲ ਗੱਡੀ ਟਕਰਾਅ ਦਿੱਤੀ। ਫਿਰ ਇਹ ਵਿਅਕਤੀ ਗੱਡੀ ਛੱਡ ਕੇ ਮੌਕੇ ਤੋਂ ਦੌੜ ਗਿਆ। ਮਾਮਲੇ ਦੀ ਇਤਲਾਹ ਮਿਲਣ ਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ। ਸੋਹਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਮੰਨਣਾ ਹੈ ਕਿ ਕਿਸੇ ਨੇ ਬਾਹਰ ਤੋਂ ਆ ਕੇ ਅਲਫਾਜ਼ ਦੀ ਜਾਨ ਲੈਣ ਦੀ ਕੋਸ਼ਿਸ਼ ਨਹੀਂ ਕੀਤੀ।

ਪਹਿਲਾਂ ਇਹ ਵੀ ਗੱਲ ਫੈਲ ਰਹੀ ਸੀ ਕਿ ਕਿਸੇ ਨੇ ਅਲਫਾਜ਼ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹੈ। ਕੁਝ ਸਮਾਂ ਪਹਿਲਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਜਾਨ ਲੈ ਲਈ ਗਈ ਸੀ। ਕਿਹਾ ਜਾ ਰਿਹਾ ਹੈ ਕਿ ਸੋਹਾਣਾ ਪੁਲੀਿਸ ਕਿਸੇ ਵਿੱਕੀ ਨਾਮ ਦੇ ਵਿਅਕਤੀ ਦੀ ਭਾਲ ਕਰ ਰਹੀ ਹੈ। ਸਾਰਾ ਮਾਮਲਾ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਫ ਹੋਵੇਗਾ।

Leave a Reply

Your email address will not be published. Required fields are marked *