ਗੁਰੂਘਰ ਚ ਇਹ ਕੰਮ ਕਰਕੇ ਭੱਜਿਆ ਸੀ ਮੁੰਡਾ, ਸੰਗਤਾਂ ਨੇ ਕਾਬੂ ਕਰਕੇ ਬੰਨ ਲਿਆ ਖੰਬੇ ਨਾਲ

ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਲੰਮੇ ਸਮੇਂ ਤੋਂ ਛਾਇਆ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਮੋਰਚਾ ਵੀ ਲੱਗਾ ਸੀ। ਹੁਣ ਅੰਮ੍ਰਿਤਸਰ ਦੇ ਰਿਸ਼ੀ ਵਿਹਾਰ ਸਥਿਤ ਗੁਰਦੁਆਰਾ ਬਾਬਾ ਬੁਖਾਰੀ ਸਾਹਿਬ ਜੀ ਵਿਖੇ ਵਾਪਰੀ। ਇਸ ਘਟਨਾ ਨੇ ਇੱਕ ਵਾਰ ਫੇਰ ਤਹਿਲਕਾ ਮਚਾ ਦਿੱਤਾ ਹੈ। ਇੱਥੇ 16 ਸਾਲ ਦੇ ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ। ਜੋ ਨੰਗੇ ਸਿਰ ਗੁਰੂਘਰ ਅੰਦਰ ਆ ਵੜਿਆ। ਉਸ ਨੇ ਗੋਲਕ ਦੇ ਉੱਤੋਂ 20 ਰੁਪਏ ਚੁੱਕੇ ਅਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਪਈ ਕਿ ਰ ਪਾ ਨ ਚੁੱਕ ਕੇ ਬਾਹਰ ਭੱਜ ਗਿਆ।

ਸੀਸੀਟੀਵੀ ਦੀ ਫੁਟੇਜ ਮੁਤਾਬਕ ਇਹ ਨੌਜਵਾਨ ਨੰਗੇ ਸਿਰ ਹੀ ਦਰਬਾਰ ਸਾਹਿਬ ਅੰਦਰ ਆਉਂਦਾ ਦਿਖਾਈ ਦਿੰਦਾ ਹੈ। ਪਹਿਲਾਂ 20 ਰੁਪਏ ਚੁੱਕਦਾ ਹੈ। ਫੇਰ ਪਾਲਕੀ ਸਾਹਿਬ ਵੱਲ ਵਧਦਾ ਹੈ। ਉਥੇ ਪਈ ਸ੍ਰੀ ਸਾਹਿਬ ਚੁੱਕ ਕੇ ਬਾਹਰ ਨਿਕਲ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਉਸ ਸਮੇਂ ਸੇਵਾਦਾਰ ਪ੍ਰਿੰਸ ਸਿੰਘ ਭਾਂਡੇ ਧੋ ਰਿਹਾ ਸੀ। ਉਸ ਨੇ ਇਸ ਨੌਜਵਾਨ ਨੂੰ 2 ਆਵਾਜ਼ਾਂ ਦਿੱਤੀਆਂ ਪਰ ਜਦੋਂ ਨੌਜਵਾਨ ਨੇ ਕੋਈ ਜਵਾਬ ਨਾ ਦਿੱਤਾ ਤਾਂ ਪ੍ਰਿੰਸ ਸਿੰਘ ਇਸ ਦੇ ਮਗਰ ਭੱਜਿਆ।

ਮਾਰਕੀਟ ਵਾਲੇ ਕੁਝ ਹੋਰ ਵਿਅਕਤੀ ਵੀ ਉਸ ਦੇ ਮਗਰ ਭੱਜ ਲਏ। ਕੁਝ ਦੂਰੀ ਤੋਂ ਉਸ ਨੂੰ ਫੜ ਕੇ ਕਾਬੂ ਕਰ ਲਿਆ ਗਿਆ। ਸੁਣਨ ਵਿੱਚ ਇਹ ਵੀ ਆ ਰਿਹਾ ਹੈ ਕਿ ਇਸ ਨੌਜਵਾਨ ਨੂੰ ਕਿਸੇ ਨੇ ਪੈਸੇ ਦਾ ਲਾਲਚ ਦੇ ਕੇ ਗੁਰੂ ਘਰ ਅੰਦਰੋਂ ਸ਼੍ਰੀ ਸਾਹਿਬ ਚੁੱਕ ਕੇ ਲਿਆਉਣ ਲਈ ਭੇਜਿਆ ਸੀ। ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਨੇ ਉਸ ਤੋਂ 20 ਰੁਪਏ ਅਤੇ ਸ੍ਰੀ ਸਾਹਿਬ ਬਰਾਮਦ ਕਰ ਲਈ ਹੈ। ਦੂਜੇ ਪਾਸੇ ਪਤਾ ਲੱਗਾ ਹੈ ਕਿ ਇਸ ਨੌਜਵਾਨ ਦੀ ਪਛਾਣ ਭੁਪਿੰਦਰ ਸਿੰਘ ਪੁੱਤਰ ਹੈਪੀ ਵਾਸੀ ਮਜੀਠਾ ਰੋਡ, ਇੰਦਰਾ ਕਲੋਨੀ ਵਜੋਂ ਹੋਈ ਹੈ।

ਉਸ ਦੇ ਪਰਿਵਾਰ ਨੇ ਪੁਲਿਸ ਨੂੰ ਸਬੂਤ ਦਿੱਤੇ ਹਨ ਕਿ ਇਹ ਨੌਜਵਾਨ ਦਿਮਾਗੀ ਤੌਰ ਤੇ ਠੀਕ ਨਹੀਂ। ਉਸ ਨੂੰ ਘਰ ਵਿੱਚ ਬੰਨ੍ਹ ਕੇ ਰੱਖਿਆ ਜਾਂਦਾ ਹੈ। ਉਸ ਦੀ ਕਿਸੇ ਹਸਪਤਾਲ ਤੋਂ ਦਵਾਈ ਚਲਦੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਨੌਜਵਾਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਹੈ। ਅਦਾਲਤ ਨੇ ਹੁਕਮ ਕੀਤਾ ਹੈ ਕਿ ਇਸ ਨੌਜਵਾਨ ਨੂੰ ਮੈਡੀਕਲ ਜਾਂਚ ਲਈ ਮਾਨਸਿਕ ਤੌਰ ਤੇ ਜਾਂਚ ਕਰਨ ਵਾਲੇ ਕਿਸੇ ਡਾਕਟਰ ਕੋਲ ਲਿਜਾਇਆ ਜਾਵੇ।

Leave a Reply

Your email address will not be published. Required fields are marked *