ਨਾਕੇ ਤੇ ਪੁਲਿਸ ਦੇਖ ਲੱਗੇ ਸਕੂਟਰੀ ਭਜਾਉਣ, ਪੁਲਿਸ ਵਾਲਿਆਂ ਨੇ ਫੇਰ ਦੇਖੋ ਕੀ ਕੀਤਾ

ਪੰਜਾਬ ਵਿੱਚ ਅਮਲ ਦੀ ਹੋ ਰਹੀ ਵਿਕਰੀ ਨੇ ਪੰਜਾਬ ਦੀ ਜਵਾਨੀ ਨੂੰ ਜਿਸ ਮੋੜ ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ, ਉਸ ਦਾ ਹੱਲ ਕਰਨਾ ਬਹੁਤ ਜ਼ਰੂਰੀ ਹੈ। ਹੁਣ ਤਕ ਮਾਤਾ ਪਿਤਾ ਦੀਆਂ ਅੱਖਾਂ ਦੇ ਸਾਹਮਣੇ ਕਿੰਨੇ ਹੀ ਨੌਜਵਾਨ ਅਮਲ ਪਦਾਰਥਾਂ ਦੀ ਵਰਤੋਂ ਕਾਰਨ ਸਦਾ ਦੀ ਨੀਂਦ ਸੌਂ ਚੁੱਕੇ ਹਨ। ਵਿਕਰੀ ਕਰਨ ਵਾਲੇ ਧਨ ਕਮਾ ਰਹੇ ਹਨ। ਆਮ ਘਰਾਂ ਦੇ ਨੌਜਵਾਨ ਪੁੱਤਰ ਅਮਲ ਪਦਾਰਥ ਦੀ ਭੇਟ ਚੜ੍ਹ ਰਹੇ ਹਨ। ਇਸ ਸਿਲਸਿਲੇ ਨੂੰ ਰੋਕਣ ਲਈ ਸਰਕਾਰ ਦੀਆਂ ਹਦਾਇਤਾਂ ਉਤੇ ਸੂਬੇ ਦੀ ਪੁਲਿਸ ਸਰਗਰਮ ਹੈ।

ਇਸ ਲਈ ਸਪੈਸ਼ਲ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਕਪੂਰਥਲਾ ਤੋਂ ਸਪੈਸ਼ਲ ਟਾਸਕ ਫੋਰਸ ਨੇ 2 ਨੌਜਵਾਨਾਂ ਨੂੰ 100 ਗ੍ਰਾਮ ਅਮਲ ਪਦਾਰਥ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਦੀ ਪਛਾਣ ਲਖਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਅਤੇ ਸੁਰਜੀਤ ਸਿੰਘ ਪੁੱਤਰ ਪਰਸਨ ਸਿੰਘ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਇੱਕ ਮਹਿਤਾਬਗਡ਼੍ਹ ਮੁਹੱਲੇ ਦਾ ਅਤੇ ਦੂਸਰਾ ਰਾਮ ਦੇਵ ਚੌਕ ਦਾ ਰਹਿਣ ਵਾਲਾ ਹੈ। ਇਨ੍ਹਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਅਧਿਕਾਰੀ ਵਲੋਂ ਜਾਣਕਾਰੀ ਦਿੱਤੀ ਗਈ ਹੈ

ਕਿ ਫੁਹਾਰਾ ਚੌਂਕ ਨੇੜੇ ਨਾਕਾ ਲਗਾਇਆ ਗਿਆ ਸੀ। ਉਨ੍ਹਾਂ ਨੂੰ 2 ਨੌਜਵਾਨ ਸਕੂਟਰੀ ਤੇ ਆਉਂਦੇ ਦਿਖਾਈ ਦਿੱਤੇ। ਜੋ ਪੁਲਸ ਨੂੰ ਦੇਖ ਕੇ ਵਾਪਸ ਮੁੜਨ ਲੱਗੇ। ਅਧਿਕਾਰੀ ਦੇ ਦੱਸਣ ਮੁਤਾਬਕ ਇਨ੍ਹਾਂ ਨੂੰ ਵਾਪਸ ਮੁਡ਼ਦੇ ਦੇਖ ਕੇ ਪੁਲਿਸ ਨੇ ਇਨ੍ਹਾਂ ਨੂੰ ਰੋਕ ਲਿਆ ਅਤੇ ਇਨ੍ਹਾਂ ਦੀ ਸਕੂਟਰੀ ਦੀ ਤਲਾਸ਼ੀ ਲਈ ਗਈ। ਤ ਲਾ ਸ਼ੀ ਦੌਰਾਨ ਇਨ੍ਹਾਂ ਦੀ ਸਕੂਟਰੀ ਵਿਚੋਂ ਪੁਲਿਸ ਨੂੰ 100 ਗਰਾਮ ਅਮਲ ਪਦਾਰਥ ਬਰਾਮਦ ਹੋਇਆ। ਅਧਿਕਾਰੀ ਦਾ ਕਹਿਣਾ ਹੈ ਕਿ ਸਕੂਟਰੀ ਸਵਾਰਾਂ ਵਿੱਚੋਂ ਇਕ

ਦਾ ਨਾਮ ਲਖਵਿੰਦਰ ਸਿੰਘ ਅਤੇ ਦੂਸਰੇ ਦਾ ਨਾਮ ਸੁਰਜੀਤ ਸਿੰਘ ਹੈ। ਇਹ ਮੁਹੱਲਾ ਮਹਿਤਾਬਗਡ਼੍ਹ ਅਤੇ ਰਾਮਦੇਵ ਚੌਕ ਦੇ ਰਹਿਣ ਵਾਲੇ ਹਨ। ਇਨ੍ਹਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਇਨ੍ਹਾਂ ਤੋਂ ਪੁੱਛ ਗਿੱਛ ਕਰੇਗੀ ਕਿ ਇਹ ਅਮਲ ਪਦਾਰਥ ਉਹ ਕਿੱਥੋਂ ਲਿਆਏ ਸਨ ਅਤੇ ਅੱਗੇ ਕਿੱਥੇ ਸਪਲਾਈ ਕਰਨਾ ਸੀ? ਇਨ੍ਹਾਂ ਨਾਲ ਇਸ ਮਾਮਲੇ ਵਿੱਚ ਹੋਰ ਕੌਣ ਕੌਣ ਜੁੜਿਆ ਹੋਇਆ ਹੈ? ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *