ਕਬੱਡੀ ਖਿਡਾਰੀ ਪਿੱਛੇ ਪੈ ਗਿਆ ਫੋਜੀ, ਖਿਡਾਰੀ ਨੇ ਭੱਜਕੇ ਬਚਾਈ ਆਪਣੀ ਜਾਨ

ਗੁਰਦਾਸਪੁਰ ਦੇ ਬਟਾਲਾ ਦੀ ਸਬਜ਼ੀ ਮੰਡੀ ਵਿੱਚ ਉਸ ਸਮੇਂ ਭਾਜੜ ਪੈ ਗਈ, ਜਦੋਂ ਸਬਜ਼ੀ ਮੰਡੀ ਦੇ ਠੇਕੇਦਾਰ ਵਲੋਂ ਆਪਣੇ ਰ ਬਾ ਲ ਬ ਰ ਨਾਲ ਇਕ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਜਰਮਨਜੀਤ ਸਿੰਘ ਤੇ ਗੌ -ਲੀ ਚਲਾ ਦਿੱਤੀ ਗਈ। ਜਰਮਨਜੀਤ ਸਿੰਘ ਨੇ ਭੱਜ ਕੇ ਆਪਣੀ ਜਾਨ ਬਚਾਈ। ਉਹ ਆਪਣੇ ਘਰ ਵਿੱਚ ਰੱਖੇ ਕਿਸੇ ਫੰਕਸ਼ਨ ਲਈ ਗੱਡੀ ਤੇ ਸਵਾਰ ਹੋ ਕੇ ਸਬਜ਼ੀ ਖ੍ਰੀਦਣ ਆਇਆ ਸੀ। ਘਟਨਾ ਨੂੰ ਅੰਜਾਮ ਦੇਣ ਵਾਲਾ ਮਨਜੀਤ ਸਿੰਘ ਫੌਜੀ ਵੀ ਮੌਕੇ ਤੋਂ ਦੌੜ ਗਿਆ ਹੈ।

ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੁੱਛ ਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ। ਜਰਮਨਜੀਤ ਸਿੰਘ ਦੀ ਮੰਗ ਹੈ ਕਿ ਮਨਜੀਤ ਸਿੰਘ ਫੌਜੀ ਦਾ ਰ ਬਾ ਲ ਬ ਰ ਜ਼ ਬ ਤ ਕੀਤਾ ਜਾਵੇ ਅਤੇ ਲਾ ਇ ਸੈਂ ਸ ਰੱਦ ਕੀਤਾ ਜਾਵੇ। ਮਿਲੀ ਜਾਣਕਾਰੀ ਮੁਤਾਬਕ ਮਨਜੀਤ ਸਿੰਘ ਫੌਜੀ ਨੇ ਸਬਜ਼ੀ ਮੰਡੀ ਦਾ ਠੇਕਾ ਲਿਆ ਹੋਇਆ ਹੈ। ਅਨਾਜ ਮੰਡੀ ਦੇ ਅੰਦਰ ਹੀ ਸਬਜ਼ੀ ਮੰਡੀ ਹੈ। ਜਦੋਂ ਜਰਮਨਜੀਤ ਸਿੰਘ ਸਬਜ਼ੀ ਮੰਡੀ ਤੋਂ ਬਾਹਰ ਆਉਂਦੇ ਸਮੇਂ ਅਨਾਜ ਮੰਡੀ ਦੇ ਗੇਟ ਤੇ ਪਹੁੰਚਿਆ ਤਾਂ ਉੱਥੇ ਉਸ ਨੂੰ ਮਨਜੀਤ ਸਿੰਘ ਫੌਜੀ ਨੇ ਰੋਕ ਲਿਆ ਅਤੇ ਪਰਚੀ ਕ ਟਾ ਉ ਣ ਲਈ ਕਿਹਾ।

ਇਸ ਤੇ ਜਰਮਨਜੀਤ ਸਿੰਘ ਦਾ ਜਵਾਬ ਸੀ ਕਿ ਉਹ ਕੋਈ ਵਪਾਰੀ ਨਹੀਂ ਹੈ। ਉਹ ਤਾਂ ਘਰ ਦੇ ਲਈ ਸਬਜ਼ੀ ਖਰੀਦਣ ਆਇਆ ਸੀ। ਇਸ ਲਈ ਉਹ ਪਰਚੀ ਦੇ ਪੈਸੇ ਨਹੀਂ ਦੇਵੇਗਾ। ਇਸ ਤੇ ਮਨਜੀਤ ਸਿੰਘ ਗੱਡੀ ਦੇ ਅੱਗੇ ਹੋ ਗਿਆ। ਜਦੋਂ ਜਰਮਨਜੀਤ ਸਿੰਘ ਗੱਡੀ ਤੋਂ ਥੱਲੇ ਉਤਰਿਆ ਤਾਂ ਮਨਜੀਤ ਸਿੰਘ ਨੇ ਆਪਣਾ ਰਬਾਲਬਰ ਕੱਢ ਕੇ 2 ਗੌ -ਲੀ -ਆਂ ਚਲਾ ਦਿੱਤੀਆਂ। ਪਹਿਲੀ ਤਾਂ ਚੱਲੀ ਹੀ ਨਹੀਂ ਅਤੇ ਦੂਜੀ ਦੇ ਵੇਲੇ ਜਰਮਨਜੀਤ ਸਿੰਘ ਭੱਜ ਗਿਆ ਅਤੇ ਵਾਰ ਖਾਲੀ ਨਿਕਲ ਗਿਆ।

ਇਸ ਤੋਂ ਬਾਅਦ ਮੰਡੀ ਵਿਚ ਭਾਜੜ ਪੈ ਗਈ। ਮਨਜੀਤ ਸਿੰਘ ਮੌਕੇ ਤੋਂ ਦੌੜ ਗਿਆ। ਜਰਮਨਜੀਤ ਸਿੰਘ ਦੇ ਪਰਿਵਾਰ ਵਾਲੇ ਵੀ ਉੱਥੇ ਪਹੁੰਚ ਗਏ। ਇਤਲਾਹ ਮਿਲਣ ਤੇ ਪੁਲਿਸ ਵੀ ਪਹੁੰਚ ਗਈ। ਪੁਲਿਸ ਵੱਲੋਂ ਮੌਕੇ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਨੰਗਲ ਅੰਬੀਆਂ ਵਾਲੀ ਘਟਨਾ ਦਾ ਚੇਤਾ ਕਰਵਾ ਦਿੱਤਾ। ਜਿਸ ਵਿੱਚ ਕਬੱਡੀ ਖਿਡਾਰੀ ਦੀ ਜਾਨ ਚਲੀ ਗਈ ਸੀ।

Leave a Reply

Your email address will not be published. Required fields are marked *