ਚਾਹ ਦੇਣ ਗਏ ਮੁੰਡੇ ਲਈ ਕਾਲ ਬਣਿਆ ਖੰਬਾ, ਕਰੰਟ ਲੱਗਣ ਨਾਲ ਗਈ ਜਾਨ

ਜਲੰਧਰ ਦੇ ਨਕੋਦਰ ਚੌਕ ਤੋਂ ਗੁਰੂ ਨਾਨਕ ਮਿਸ਼ਨ ਚੌਕ ਵੱਲ ਜਾਣ ਵਾਲੀ ਸੜਕ ਤੇ ਹਸਪਤਾਲ ਨੇਡ਼ੇ ਨਗਰ ਨਿਗਮ ਦੀ ਲਾਪ੍ਰਵਾਹੀ ਨੇ ਇਕ ਮਨੁੱਖੀ ਜਾਨ ਲੈ ਲਈ ਹੈ। ਘਟਨਾ ਸਟਰੀਟ ਲਾਈਟਾਂ ਦੇ ਪੋਲ ਵਿੱਚ ਕ ਰੰ ਟ ਆਉਣ ਨਾਲ ਵਾਪਰੀ ਹੈ। ਉਸ ਸਮੇਂ ਇਹ ਵਿਅਕਤੀ ਸੜਕ ਦੇ ਵਿਚਾਲੇ ਲੱਗੀ ਰੇਲਿੰਗ ਨੂੰ ਪਾਰ ਕਰ ਰਿਹਾ ਸੀ ਤਾਂ ਇਸ ਦਾ ਹੱਥ ਖੰਭੇ ਨਾਲ ਲੱਗ ਗਿਆ ਅਤੇ ਖੰਭੇ ਦੇ ਨਾਲ ਹੀ ਚਿੰਬੜ ਗਿਆ। ਦੱਸਿਆ ਜਾ ਰਿਹਾ ਹੈ ਕਿ ਵਿਨੇ ਸ਼ਰਮਾ ਨਾਮ ਦੇ ਵਿਅਕਤੀ ਦਾ ਹਸਪਤਾਲ ਦੇ ਨੇਡ਼ੇ ਢਾਬਾ ਹੈ।

ਉਹ ਕਿਸੇ ਨੂੰ ਚਾਹ ਦੇ ਕੇ ਵਾਪਸ ਆਪਣੇ ਢਾਬੇ ਵੱਲ ਨੂੰ ਆ ਰਿਹਾ ਸੀ। ਜਦੋਂ ਉਹ ਸੜਕ ਦੇ ਵਿਚਾਲੇ ਲੱਗੀ ਰੇਲਿੰਗ ਨੂੰ ਪਾਰ ਕਰਨ ਲੱਗਾ ਤਾਂ ਉਸ ਦਾ ਹੱਥ ਸਟਰੀਟ ਲਾਈਟ ਦੇ ਖੰਭੇ ਨਾਲ ਲੱਗ ਗਿਆ। ਖੰਭੇ ਵਿਚ ਕ ਰੰਟ ਹੋਣ ਕਾਰਨ ਉਹ ਉਥੇ ਹੀ ਚਿਪਕ ਗਿਆ। ਕਾਫ਼ੀ ਲੋਕ ਇਕੱਠੇ ਹੋ ਗਏ। ਵਿਨੇ ਸ਼ਰਮਾ ਦਾ ਭਰਾ ਅਤੇ ਪਿਤਾ ਵੀ ਪਹੁੰਚ ਗਏ। ਜਿਨ੍ਹਾਂ ਨੇ ਡੰਡਿਆਂ ਦੀ ਮਦਦ ਨਾਲ ਉਸ ਨੂੰ ਛੁਡਾਉਣਾ ਚਾਹਿਆ। ਇਸ ਕੋਸ਼ਿਸ਼ ਵਿੱਚ 20 ਮਿੰਟ ਬੀਤ ਗਏ। ਇਸ ਦੌਰਾਨ ਵਿਨੇ ਸ਼ਰਮਾ ਦੇ ਪਿਤਾ ਨੂੰ ਵੀ ਝਟਕਾ ਲੱਗਾ।

ਵਿਨੇ ਸ਼ਰਮਾ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਜਿਸ ਤੋਂ ਬਾਅਦ ਮ੍ਰਿਤਕ ਦੇ ਸਬੰਧੀਆਂ ਅਤੇ ਹੋਰ ਵਿਅਕਤੀਆਂ ਨੇ ਮਿਲ ਕੇ ਰੋ ਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਵਿਨੇ ਸ਼ਰਮਾ ਦੀ ਜਾਨ ਜਾਣ ਲਈ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਘਟਨਾ ਤੋਂ 3 ਘੰਟੇ ਬਾਅਦ ਵੀ ਇਸ ਪੋਲ ਵਿੱਚ ਕਰੰਟ ਰਿਹਾ। ਮ੍ਰਿਤਕ ਦੇ ਪਰਿਵਾਰ ਨੇ ਪੋ ਸ ਟ ਮਾ ਰ ਟ ਮ ਕਰਵਾਉਣ ਤੋਂ ਵੀ ਨਾਂਹ ਕਰ ਦਿੱਤੀ ਹੈ।

ਥਾਣਾ ਨੰਬਰ 4 ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਦੁਆਰਾ ਨਗਰ ਨਿਗਮ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਅਸੀਂ ਬਿਜਲੀ ਵਿਭਾਗ ਅਤੇ ਨਗਰ ਨਿਗਮ ਦੀ ਲਾਪ੍ਰਵਾਹੀ ਦੀਆਂ ਮਿਸਾਲਾਂ ਥਾਂ ਥਾਂ ਦੇਖਦੇ ਹਾਂ।ਕਿਧਰੇ ਸੀਵਰੇਜ ਹੋਲਾਂ ਦੇ ਢੱਕਣ ਨਹੀਂ ਹਨ। ਕਿਧਰੇ ਬਿਜਲੀ ਦੇ ਮੀਟਰਾਂ ਦੇ ਬਕਸੇ ਖੁੱਲ੍ਹੇ ਪਏ ਹਨ। ਹਰ ਕਿਸੇ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।

Leave a Reply

Your email address will not be published. Required fields are marked *