ਡਾਕਟਰ ਨੇ ਨੌਕਰੀ ਤੋਂ ਕੱਢਿਆ ਸੀ ਡਰਾਈਵਰ, ਨਹੀਂ ਪਤਾ ਸੀ ਅੱਜ ਆ ਕੇ ਕਰ ਦਵੇਗਾ ਇਹ ਕਾਰਾ

ਕਈ ਵਿਅਕਤੀ ਮਾਮੂਲੀ ਖੁੰ ਦ ਕ ਪਿੱਛੇ ਵੱਡੀ ਕਾਰਵਾਈ ਕਰਨ ਤਕ ਪਹੁੰਚ ਜਾਂਦੇ ਹਨ। ਉਹ ਇਹ ਵੀ ਭੁੱਲ ਜਾਂਦੇ ਹਨ ਕਿ ਇਸ ਦਾ ਅੰਜਾਮ ਕੀ ਹੋਵੇਗਾ? ਜੇਕਰ ਉਹ ਫੜੇ ਗਏ ਤਾਂ ਉਨ੍ਹਾਂ ਤੇ ਕਾਰਵਾਈ ਵੀ ਹੋ ਸਕਦੀ ਹੈ। ਫਿਰੋਜ਼ਪੁਰ ਦੀ ਬੇਦੀ ਕਾਲੋਨੀ ਵਿਚ 44 ਸਾਲ ਤੋਂ ਪ੍ਰੈਕਟਿਸ ਕਰ ਰਹੇ ਹੱਡੀਆਂ ਦੇ ਡਾਕਟਰ ਕਮਲ ਕਾਂਤ ਪੁੱਤਰ ਸੁਰਿੰਦਰ ਨਾਥ ਨਾਲ ਵਾਪਰੀ ਘਟਨਾ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਡਾਕਟਰ ਕਮਲ ਕਾਂਤ ਨੇ ਆਪਣੇ ਘਰ ਵਿੱਚ ਹੀ ਹਸਪਤਾਲ ਬਣਾਇਆ ਹੋਇਆ ਹੈ।

ਉਹ ਹੱਡੀਆਂ ਦੇ ਮਾਹਿਰ ਹਨ ਅਤੇ ਲੰਬੇ ਸਮੇਂ ਤੋਂ ਇੱਥੇ ਪ੍ਰੈਕਟਿਸ ਕਰਦੇ ਹਨ। ਉਨ੍ਹਾਂ ਕੋਲ 2 ਵਿਅਕਤੀ ਆਏ। ਇਨ੍ਹਾਂ ਵਿੱਚੋਂ ਇੱਕ ਨੇ ਦਵਾਈ ਲੈਣੀ ਸੀ। ਜਿਸ ਦੀ ਡਿਸਕ ਹਿੱਲੀ ਹੋਈ ਸੀ। ਜਦੋਂ ਡਾਕਟਰ ਇਨ੍ਹਾਂ ਨੂੰ ਬਿਠਾ ਕੇ ਅੰਦਰ ਦਵਾਈ ਲੈਣ ਗਿਆ ਤਾਂ ਇਹ ਦੋਵੇਂ ਵਿਅਕਤੀ ਅੰਦਰ ਜਾ ਵੜੇ। ਇਨ੍ਹਾਂ ਨੇ ਡਾਕਟਰ ਤੇ ਤਿੱਖੀਆਂ ਚੀਜ਼ਾਂ ਨਾਲ ਵਾਰ ਕੀਤਾ। ਡਾਕਟਰ ਨੂੰ ਬੰਨ੍ਹ ਕੇ ਉਸ ਦੀ ਜੇਬ ਵਿਚੋਂ 5- 7 ਹਜ਼ਾਰ ਰੁਪਏ ਕੱਢ ਕੇ ਅਤੇ ਡਾਕਟਰ ਦਾ ਮੋਬਾਈਲ ਲੈ ਕੇ ਦੌੜ ਗਏ। ਸਾਰੀ ਘਟਨਾ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ ਹੈ।

ਜਦੋਂ ਇਸ ਮਾਮਲੇ ਦੀ ਪੁਲਿਸ ਨੂੰ ਇਤਲਾਹ ਦਿੱਤੀ ਗਈ ਤਾਂ ਪੁਲਿਸ ਨੇ ਆ ਕੇ ਸੀਸੀਟੀਵੀ ਫੁਟੇਜ ਚੈੱਕ ਕੀਤੀ। ਪੁਲਿਸ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਇਸ ਘਟਨਾ ਪਿੱਛੇ ਡਾਕਟਰ ਦੇ ਪੁਰਾਣੇ ਡਰਾਈਵਰ ਟੋਨੀ ਦਾ ਹੱਥ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇਸ ਡਰਾਈਵਰ ਦੀਆਂ ਹਰਕਤਾਂ ਨੂੰ ਵੇਖਦੇ ਹੋਏ ਡਾਕਟਰ ਨੇ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਸੀ। ਇਸ ਗੱਲ ਦੀ ਟੋਨੀ ਨੇ ਆਪਣੇ ਮਨ ਵਿਚ ਖੁੰ ਦ ਕ ਰੱਖੀ ਅਤੇ ਮੌਕਾ ਮਿਲਣ ਤੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ।

ਪੁਲੀਸ ਇਨ੍ਹਾਂ ਵਿਅਕਤੀਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਡਾਕਟਰ ਦੀ ਮੰਗ ਹੈ ਕਿ ਇਨ੍ਹਾਂ ਤੇ ਬਣਦੀ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ। ਪੁਲਿਸ ਨੇ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਇਹ ਬੰਦੇ ਫੜੇ ਜਾਣਗੇ। ਡਾਕਟਰ ਦੇ ਡਰਾਈਵਰ ਦਾ ਵਿਚਾਰ ਹੋਵੇਗਾ ਕਿ ਉਸ ਦੀ ਕਰਤੂਤ ਦਾ ਪਤਾ ਨਹੀਂ ਲੱਗਣਾ ਪਰ ਸੀਸੀਟੀਵੀ ਕਾਰਨ ਇਨ੍ਹਾਂ ਦੀ ਪਛਾਣ ਹੋ ਗਈ।

Leave a Reply

Your email address will not be published. Required fields are marked *