ਹੋਟਲ ਚ ਕੁੜੀ ਨਾਲ ਗਿਆ ਸੀ ਮੁੰਡਾ, ਹੁਣ ਇਸ ਹਾਲਤ ਚ ਮਿਲੀ ਮੁੰਡੇ ਦੀ ਮ੍ਰਿਤਕ ਦੇਹ

ਅੰਮ੍ਰਿਤਸਰ ਦੇ ਹਸਨਪੁਰ ਦੇ ਇਕ ਹੋਟਲ ਦੀ ਅੱਜ ਕੱਲ੍ਹ ਮੀਡੀਆ ਤੇ ਬਹੁਤ ਚਰਚਾ ਹੋ ਰਹੀ ਹੈ। ਇਸ ਹੋਟਲ ਦਾ ਏਰੀਆ ਦੁਰਗਿਆਣਾ ਚੌਕੀ ਅਧੀਨ ਆਉਂਦਾ ਹੈ। ਇਸ ਹੋਟਲ ਵਿਚ 28 ਸਾਲ ਦੇ ਇੱਕ ਨੌਜਵਾਨ ਦੀ ਮ੍ਰਿਤਕ ਦੇਹ ਮਿਲੀ ਹੈ। ਜੋ ਕਿ ਨ ਗ ਨ ਹਾਲਤ ਵਿੱਚ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਇੱਕ ਲੜਕੀ ਸਮੇਤ ਇਸ ਹੋਟਲ ਵਿੱਚ ਪਹੁੰਚਿਆ ਸੀ। ਇਨ੍ਹਾਂ ਨੇ ਇਕ ਕਮਰਾ ਕਿਰਾਏ ਤੇ ਲਿਆ ਸੀ। ਲੜਕੀ ਦੀ ਉਮਰ 23 ਸਾਲ ਹੈ। ਸਮਝਿਆ ਜਾਂਦਾ ਹੈ ਕਿ ਨੌਜਵਾਨ ਦੀ ਜਾਨ ਅਮਲ ਦੀ ਵਰਤੋਂ ਕਾਰਨ ਗਈ ਹੈ।

ਇਸ ਘਟਨਾ ਦੀ ਜਾਣਕਾਰੀ ਵੀ ਨੌਜਵਾਨ ਲੜਕੀ ਨੇ ਹੀ ਹੋਟਲ ਵਾਲਿਆਂ ਨੂੰ ਦਿੱਤੀ। ਇਸ ਤੋਂ ਬਾਅਦ ਲੜਕੀ ਮੌਕੇ ਤੋਂ ਖਿਸਕ ਗਈ। ਜਦੋਂ ਹੋਟਲ ਵਾਲਿਆਂ ਨੇ ਇਸ ਬਾਰੇ ਲੜਕੇ ਦੇ ਪਰਿਵਾਰ ਨੂੰ ਦੱਸਿਆ ਤਾਂ ਉਹ ਮੌਕੇ ਤੇ ਪਹੁੰਚ ਗਏ। ਲੜਕੇ ਦੀ ਮਾਂ ਅਤੇ ਭੈਣ ਨੇ ਆ ਕੇ ਹੋਟਲ ਵਿਚ ਹੰ ਗਾ ਮਾ ਕੀਤਾ। ਉਨ੍ਹਾਂ ਦਾ ਦੋਸ਼ ਸੀ ਕਿ ਹੋਟਲ ਵਾਲਿਆਂ ਨੇ ਹੀ ਲੜਕੀ ਨੂੰ ਮੌਕੇ ਤੋਂ ਭਜਾ ਦਿੱਤਾ ਹੈ। ਉਨ੍ਹਾਂ ਨੇ ਹੋਟਲ ਦੇ ਸਟਾਫ ਨੂੰ ਵੀ ਪੁਲਿਸ ਕੋਲ ਫਸਾਉਣ ਦੀ ਗੱਲ ਆਖੀ।

ਮ੍ਰਿਤਕ ਨੌਜਵਾਨ ਦੀ ਮਾਂ ਅਤੇ ਭੈਣ ਮੰਗ ਕਰ ਰਹੀਆਂ ਹਨ ਕਿ ਉਨ੍ਹਾਂ ਨੂੰ ਸੀਸੀਟੀਵੀ ਦੀ ਫੁਟੇਜ ਮੁਹੱਈਆ ਕਰਵਾਈ ਜਾਵੇ। ਉਹ ਜਾਣਨਾ ਚਾਹੁੰਦੇ ਹਨ ਕਿ ਕਦੋਂ ਇਹ ਲੜਕਾ ਅਤੇ ਲੜਕੀ ਹੋਟਲ ਵਿੱਚ ਆਏ ਅਤੇ ਕਿਸ ਤਰ੍ਹਾਂ ਇਹ ਲੜਕੀ ਇੱਥੋਂ ਭੱਜੀ ਹੈ? ਉਨ੍ਹਾਂ ਨੂੰ ਸ਼ੱਕ ਹੈ ਕਿ ਹੋਟਲ ਵਾਲਿਆਂ ਨੇ ਹੀ ਲੜਕੀ ਦੀ ਭੱਜਣ ਵਿੱਚ ਮ ਦ ਦ ਕੀਤੀ ਹੈ। ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਅਤੇ ਮੌਕੇ ਤੋਂ ਖਿਸਕ ਚੁੱਕੀ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਜਾਨ ਅਮਲ ਦੀ ਜ਼ਿਆਦਾ ਵਰਤੋਂ ਕਾਰਨ ਗਈ ਹੈ। ਸੂਬੇ ਵਿੱਚ ਹੁਣ ਤਕ ਕਿੰਨੇ ਹੀ ਨੌਜਵਾਨ ਅਮਲ ਦੀ ਵਰਤੋਂ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਸੂਬੇ ਦੀ ਜਨਤਾ ਵਾਰ ਵਾਰ ਸਰਕਾਰ ਤੋਂ ਮੰਗ ਕਰ ਰਹੀ ਹੈ ਕਿ ਸੂਬੇ ਵਿੱਚ ਅਮਲ ਦੀ ਵਿਕਰੀ ਪੂਰਨ ਤੌਰ ਤੇ ਬੰਦ ਹੋਣੀ ਚਾਹੀਦੀ ਹੈ।

Leave a Reply

Your email address will not be published. Required fields are marked *