24 ਹਜ਼ਾਰ ਕਿਮੀ ਦਾ ਸਫ਼ਰ ਕਰਕੇ ਕਾਰ ਚ ਅਮਰੀਕਾ ਤੋਂ ਪੰਜਾਬ ਪਹੁੰਚਿਆ ਇਹ ਪੰਜਾਬੀ

ਸ਼ੌਕ ਦਾ ਕੋਈ ਮੁੱਲ ਨਹੀਂ। ਹਰ ਇਨਸਾਨ ਨੂੰ ਕੋਈ ਨਾ ਕੋਈ ਸ਼ੌਕ ਹੈ। ਕਈ ਲੋਕਾਂ ਨੂੰ ਅਜਿਹੇ ਸ਼ੌਕ ਹਨ ਜਿਨ੍ਹਾਂ ਨੂੰ ਪੂਰਾ ਕਰਨਾ ਸੌਖਾ ਨਹੀਂ ਪਰ ਜੇਕਰ ਹੌਸਲੇ ਬੁਲੰਦ ਹੋਣ ਤਾਂ ਸੌਖਿਆਂ ਹੀ ਮੰਜ਼ਿਲ ਸਰ ਹੋ ਜਾਂਦੀ ਹੈ। ਅੱਜ ਅਸੀਂ ਗੱਲ ਕਰ ਰਹੀ ਹਾਂ ਇਕ ਅਜਿਹੇ ਪੰਜਾਬੀ ਸਰਦਾਰ ਦੀ ਜਿਸ ਨੇ ਅਮਰੀਕਾ ਤੋਂ ਭਾਰਤ ਤੱਕ ਸੜਕੀ ਰਸਤੇ ਰਾਹੀਂ ਪਿੱਕੇ ਤੇ ਸਫਰ ਕੀਤਾ ਹੈ। ਕਾਰ ਰਾਹੀਂ ਸਫ਼ਰ ਕਰਕੇ ਅਮਰੀਕਾ ਤੋਂ ਭਾਰਤ ਪਹੁੰਚਣ ਵਾਲੇ ਇਸ ਸਰਦਾਰ ਦਾ ਨਾਮ ਹੈ ਲਖਵਿੰਦਰ ਸਿੰਘ। ਉਹ 1985 ਵਿਚ ਅਮਰੀਕਾ ਪਹੁੰਚੇ ਸਨ।

ਉੱਥੇ ਉਨ੍ਹਾਂ ਦਾ ਵਧੀਆ ਕਾਰੋਬਾਰ ਹੈ। ਉਨ੍ਹਾਂ ਦੇ ਮਨ ਵਿਚ ਸ਼ੌਕ ਜਾਗਿਆ ਕਿਉਂ ਨਾ ਅਮਰੀਕਾ ਤੋਂ ਭਾਰਤ ਤੱਕ ਸੜਕੀ ਰਸਤੇ ਸਫ਼ਰ ਕੀਤਾ ਜਾਵੇ। ਇਸ ਲਈ ਉਹ 3 ਸਾਲ ਤੋਂ ਤਿਆਰੀ ਕਰ ਰਹੇ ਸਨ। ਹਾਲਾਂਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਇਸ ਫੈਸਲੇ ਨਾਲ ਸਹਿਮਤ ਨਹੀਂ ਸੀ ਪਰ ਉਹ ਅਟੱਲ ਰਹੇ ਅਤੇ ਇੰਗਲੈਂਡ ਤੋਂ ਉਨ੍ਹਾਂ ਦੇ ਕਾਗਜ਼ ਤਿਆਰ ਕਰਵਾ ਲਏ। ਉਨ੍ਹਾਂ ਨੇ ਗੱਡੀ ਰਾਹੀਂ ਈਰਾਨ ਦੇ ਰਸਤੇ ਆਉਣਾ ਸੀ ਪਰ ਅਮਰੀਕਾ ਵਾਲੇ ਗੱਡੀ ਰਾਹੀਂ ਈਰਾਨ ਜਾਣ ਦੀ ਆਗਿਆ ਨਹੀਂ ਦਿੰਦੇ। ਇਸ ਲਈ ਉਨ੍ਹਾਂ ਨੇ ਇੰਗਲੈਂਡ ਤੋਂ ਕਾਗਜ਼ ਤਿਆਰ ਕਰਵਾਏ।

ਉਹ ਅਮਰੀਕਾ ਦੇ ਸਿਟੀਜ਼ਨ ਹਨ। ਸਾਰਾ ਯੂਰਪ ਉਨ੍ਹਾਂ ਨੂੰ ਮੁਫ਼ਤ ਸੀ। ਇਸ ਲਈ ਉਨ੍ਹਾਂ ਨੂੰ ਤੁਰਕੀ, ਇਰਾਨ, ਪਾਕਿਸਤਾਨ ਅਤੇ ਭਾਰਤ ਦਾ ਵੀਜ਼ਾ ਲੈਣਾ ਪਿਆ। ਉਨ੍ਹਾਂ ਕੋਲ ਇੰਟਰਨੈਸ਼ਨਲ ਡਰਾਈਵਿੰਗ ਲਾ ਇ ਸੈਂ ਸ ਹੈ। ਉਹ 22 ਤੋਂ 24 ਮੁਲਕਾਂ ਵਿੱਚੋਂ ਦੀ ਹੁੰਦੇ ਹੋਏ 53 ਦਿਨਾਂ ਵਿਚ ਪੰਜਾਬ ਪਹੁੰਚੇ। ਉਨ੍ਹਾਂ ਨੇ ਸਾਰੇ ਮੁਲਕਾਂ ਦੇ ਵੀਜ਼ਿਆਂ ਦਾ ਪ੍ਰਬੰਧ ਪਹਿਲਾਂ ਹੀ ਕਰ ਲਿਆ ਸੀ। ਉਨ੍ਹਾਂ ਨੇ ਆਪਣਾ ਸਫਰ ਸੈਕਰੋਮੈਂਟੋ ਤੋਂ ਸ਼ੁਰੂ ਕੀਤਾ ਅਤੇ ਫੇਰ ਯੂ ਕੇ, ਪੈਰਿਸ, ਬੈਲਜੀਅਮ, ਦੁਬਾਰਾ ਫਿਰ ਪੈਰਿਸ, ਜਰਮਨ ਅਤੇ ਸਵਿਸ ਆਦਿ ਕਈ ਮੁਲਕਾਂ ਤੋਂ ਹੁੰਦੇ ਹੋਏ ਤੁਰਕੀ ਪਹੁੰਚੇ।

ਰਸਤੇ ਵਿਚ ਉਨ੍ਹਾਂ ਦਾ ਬਹੁਤ ਹੀ ਵਧੀਆ ਇਨਸਾਨਾਂ ਨਾਲ ਮੇਲ ਹੋਇਆ। ਕਈ ਉਨ੍ਹਾਂ ਨੂੰ ਆਰਥਿਕ ਮਦਦ ਦੀ ਵੀ ਪੇਸ਼ਕਸ਼ ਕਰਦੇ ਰਹੇ ਪਰ ਉਨ੍ਹਾਂ ਨੇ ਧੰਨਵਾਦ ਕਹਿ ਕੇ ਸਾਰ ਦਿੱਤਾ। ਇਰਾਨ ਤੋਂ ਪਾਕਿਸਤਾਨ ਤੱਕ ਉਨ੍ਹਾਂ ਨੂੰ ਆਪਣੀ ਗੱਡੀ ਚੁੱਕ ਕੇ ਲਿਆਉਣੀ ਪਈ ਅਤੇ ਆਪਣੇ ਲਈ ਟੈਕਸੀ ਕਰਨੀ ਪਈ ਕਿਉਂਕਿ ਈਰਾਨ ਵਿਚ ਬ੍ਰਿਟਿਸ਼, ਅਮਰੀਕਨ ਅਤੇ ਕੈਨੇਡੀਅਨ ਲੋਕਾਂ ਨੂੰ ਗੱਡੀ ਚਲਾਉਣ ਦੀ ਆਗਿਆ ਨਹੀਂ।

ਈਰਾਨ ਵਿਚ ਉਹਨਾਂ ਨੇ 2 ਡਾਲਰ 60 ਸੈਂਟ ਦਾ 50 ਲਿਟਰ ਤੇਲ ਆਪਣੀ ਗੱਡੀ ਵਿੱਚ ਪਵਾਇਆ। ਇੱਥੇ ਕਈ ਅਜਿਹੇ ਪੰਪ ਵੀ ਹਨ ਜੋ ਟੂਰਿਸਟਾਂ ਨੂੰ ਮੁਫ਼ਤ ਵਿੱਚ ਤੇਲ ਪਾਉਂਦੇ ਹਨ। ਪੰਜਾਬ ਤਕ ਸਫ਼ਰ ਕਰਦੇ ਉਨ੍ਹਾਂ ਦਾ ਓਵਰ ਸਪੀਡ ਕਾਰਨ 4 ਵਾਰ ਚਲਾਨ ਵੀ ਹੋਇਆ। ਅਮਰੀਕਾ ਤੋਂ ਪੰਜਾਬ ਤਕ ਉਨ੍ਹਾਂ ਨੇ 20 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕੀਤਾ। ਪਾਕਿਸਤਾਨ ਵਿੱਚ ਉਨ੍ਹਾਂ ਦੀ ਬਹੁਤ ਆਓ ਭਗਤ ਹੋਈ। ਇੱਥੇ ਉਹ 14 ਦਿਨ ਠਹਿਰੇ।

ਜਿਸ ਵਿੱਚ 11 ਦਿਨ ਪਾਕਿਸਤਾਨੀ ਲੋਕਾਂ ਦੇ ਘਰ ਅਤੇ ਸਿਰਫ਼ 3 ਦਿਨ ਹੋਟਲ ਵਿਚ। ਉਨ੍ਹਾਂ ਦਾ ਤੁਰਕੀ ਦਾ 4 ਦਿਨ ਦਾ ਵੀਜ਼ਾ ਸੀ। ਬਾਕੀ ਕਿਸੇ ਮੁਲਕ ਵਿੱਚ ਸਮੇਂ ਦੀ ਕੋਈ ਸੀਮਾ ਨਿਸ਼ਚਿਤ ਨਹੀਂ ਸੀ। ਉਹ ਇਸ ਗੱਡੀ ਨੂੰ 6 ਮਹੀਨੇ ਤੋਂ ਵੱਧ ਭਾਰਤ ਵਿੱਚ ਨਹੀਂ ਰੱਖ ਸਕਦੇ। ਉਨ੍ਹਾਂ ਨੂੰ ਇਹ ਗੱਡੀ ਇਸ ਤੋਂ ਪਹਿਲਾਂ ਪਹਿਲਾਂ ਭਾਰਤ ਵਿਚੋਂ ਕੱਢਣੀ ਹੋਵੇਗੀ। ਇੱਥੋਂ ਵਾਪਸ ਜਾਂਦੇ ਹੋਏ ਉਹ ਗੱਡੀ ਨੂੰ ਸਮੁੰਦਰੀ ਜਹਾਜ਼ ਰਾਹੀਂ ਭੇਜਣਗੇ ਅਤੇ ਆਪ ਹਵਾਈ ਜਹਾਜ਼ ਰਾਹੀਂ ਜਾਣਗੇ। ਉਨ੍ਹਾਂ ਦਾ ਇਹ ਸਫ਼ਰ ਬਹੁਤ ਵਧੀਆ ਰਿਹਾ।

Leave a Reply

Your email address will not be published. Required fields are marked *