ਇਸ ਥਾਣੇਦਾਰ ਨੂੰ ਹਰ ਕੋਈ ਕਰਦਾ ਸਲਾਮਾਂ, ਹਰ ਪੁਲਿਸ ਵਾਲਾ ਹੋਣਾ ਚਾਹੀਦਾ ਇਹੋ ਜਿਹਾ

ਸਭ ਤੋਂ ਵੱਡਾ ਧਰਮ ਮਨੁੱਖਤਾ ਦੀ ਸੇਵਾ ਹੈ। ਜੋ ਖ਼ੁਸ਼ੀ ਇਨਸਾਨ ਨੂੰ ਮਨੁੱਖਤਾ ਦੀ ਸੇਵਾ ਕਰਕੇ ਮਿਲਦੀ ਹੈ, ਉਹ ਹੋਰ ਤਰੀਕੇ ਨਾਲ ਨਹੀਂ ਮਿਲ ਸਕਦੀ। ਸਾਰੇ ਧਰਮ ਵੀ ਸਾਨੂੰ ਇਨਸਾਨੀਅਤ ਦਾ ਸੰਦੇਸ਼ ਦਿੰਦੇ ਹਨ। ਚੰਗੇ ਕੰਮਾਂ ਦੀ ਸਦਾ ਸਿਫ਼ਤ ਹੀ ਹੁੰਦੀ ਹੈ। ਅੱਜ ਅਸੀਂ ਗੱਲ ਕਰਦੇ ਹਾਂ ਇੱਕ ਅਜਿਹੇ ਪੁਲਿਸ ਮੁਲਾਜ਼ਮ ਦੀ, ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਨੂੰ ਹੀ ਆਪਣਾ ਉਦੇਸ਼ ਬਣਾਇਆ ਹੋਇਆ ਹੈ। ਉਨ੍ਹਾਂ ਦੀ ਡਿਊਟੀ ਲੁਧਿਆਣਾ ਵਿੱਚ ਟ੍ਰੈਫਿਕ ਇੰਚਾਰਜ ਵਜੋਂ ਲੱਗੀ ਹੋਈ ਹੈ। ਇਹ ਅਧਿਕਾਰੀ ਇੰਨੇ ਦਿਆਲੂ ਸੁਭਾਅ ਦੇ ਹਨ

ਕਿ ਜੇਕਰ ਉਨ੍ਹਾਂ ਨੂੰ ਕੋਈ ਨੰਗੇ ਪੈਰ ਜਾਂਦਾ ਦਿਖਾਈ ਦਿੰਦਾ ਹੈ ਤਾਂ ਉਹ ਉਸ ਨੂੰ ਚੱਪਲਾਂ ਪਹਿਨਾ ਦਿੰਦੇ ਹਨ। ਕਿਸੇ ਗ਼ਰੀਬ ਨੂੰ ਕੋਈ ਕੱਪੜਾ ਲੈ ਕੇ ਦੇ ਦਿੰਦੇ ਹਨ। ਜੇਕਰ ਉਨ੍ਹਾਂ ਨੂੰ ਨਜ਼ਰ ਆਉਂਦਾ ਹੈ ਕਿ ਕਿਸੇ ਗ਼ਰੀਬ ਵਿਅਕਤੀ ਦੇ ਸੱ ਟ ਲੱਗੀ ਹੈ ਤਾਂ ਉਸ ਨੂੰ ਮੁੱਢਲੀ ਸਹਾਇਤਾ ਦਿੰਦੇ ਹਨ। ਫੇਰ ਉਸ ਨੂੰ ਡਾਕਟਰ ਕੋਲ ਲਿਜਾ ਕੇ ਦਵਾਈ ਦਿਵਾਉਂਦੇ ਹਨ। ਕਦੇ ਕਿਸੇ ਗ਼ਰੀਬ ਨੂੰ ਖਾਣਾ ਦੇ ਦਿੰਦੇ ਹਨ। ਕਿਸੇ ਨੂੰ ਭੀੜ ਦੌਰਾਨ ਸੜਕ ਪਾਰ ਕਰਵਾਉਂਦੇ ਹੋਏ ਵੀ ਉਨ੍ਹਾਂ ਨੂੰ ਦੇਖਿਆ ਜਾ ਸਕਦਾ ਹੈ।

ਉਨ੍ਹਾਂ ਦੀਆਂ ਇਨ੍ਹਾਂ ਸੇਵਾਵਾਂ ਕਾਰਨ ਹੀ 2 ਵਾਰ ਉਨ੍ਹਾਂ ਨੂੰ 15 ਅਗਸਤ ਸਮੇਂ ਸਨਮਾਨਤ ਕੀਤਾ ਜਾ ਚੁੱਕਾ ਹੈ। ਇਹ ਪੁਲਿਸ ਅਧਿਕਾਰੀ ਕਈ ਅ  ਪਾ  ਹ ਜ ਅਤੇ ਲੋ ੜ ਵੰ ਦਾਂ ਨੂੰ ਵ੍ਹੀਲ ਚੇਅਰ ਮੁਹੱਈਆ ਕਰਵਾ ਚੁੱਕੇ ਹਨ। ਕਈ ਵਾਰ ਤਾਂ ਉਹ ਮੈਲੇ ਕੁਚੈਲੇ ਕੱਪੜਿਆਂ ਵਿੱਚ ਫਿਰ ਰਹੇ ਭਿ ਖਾ ਰੀ ਆਂ ਦੇ ਨਹੁੰ ਤਕ ਕੱ ਟ ਦਿੰਦੇ ਹਨ। ਉਨ੍ਹਾਂ ਨੂੰ ਸਾਫ ਸੁਥਰਾ ਰਹਿਣ ਦੀ ਸਿੱਖਿਆ ਦਿੰਦੇ ਹਨ ਤਾਂ ਕਿ ਉਨ੍ਹਾਂ ਦੀ ਸਿਹਤ ਠੀਕ ਰਹਿ ਸਕੇ। ਇੱਕ ਵਾਰ ਇਸ ਪੁਲਿਸ ਅਧਿਕਾਰੀ ਨੇ ਇਕ ਅਜਿਹੇ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਪਾਈ,

ਜੋ ਆਪਣੇ ਪਰਿਵਾਰ ਤੋਂ 35 ਸਾਲ ਤੋਂ ਵਿ ਛ ੜਿ ਆ ਹੋਇਆ ਸੀ। ਵੀਡੀਓ ਸਦਕਾ ਇਹ ਵਿਅਕਤੀ 35 ਸਾਲ ਬਾਅਦ ਪੱਛਮੀ ਬੰਗਾਲ ਵਿੱਚ ਰਹਿੰਦੇ ਆਪਣੇ ਪਰਿਵਾਰ ਨੂੰ ਦੁਬਾਰਾ ਮਿਲ ਗਿਆ। ਪੱਛਮੀ ਬੰਗਾਲ ਤੋਂ ਉਸ ਵਿਅਕਤੀ ਦਾ ਪਰਿਵਾਰ ਉਸ ਨੂੰ ਲੁਧਿਆਣਾ ਤੋਂ ਲੈਣ ਆ ਗਿਆ। ਇਸ ਪੁਲਿਸ ਅਧਿਕਾਰੀ ਦੀ ਹਰ ਪਾਸੇ ਪ੍ਰਸੰਸਾ ਹੋ ਰਹੀ ਹੈ।

Leave a Reply

Your email address will not be published. Required fields are marked *