ਦੁਸਹਿਰੇ ਵਾਲੇ ਦਿਨ ਬਰਾਤ ਵਾਲੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ, 32 ਬਰਾਤੀਆਂ ਦੀ ਹੋਈ ਮੋਤ

ਕਿਸਮਤ ਇਨਸਾਨ ਨਾਲ ਕਦੋਂ ਕੀ ਕਰ ਦੇਵੇ? ਕੁਝ ਵੀ ਪਤਾ ਨਹੀਂ। ਇਹ ਕਿਸਮਤ ਹਸਦਿਆਂ ਨੂੰ ਰੁ ਆ ਦਿੰਦੀ ਹੈ ਅਤੇ ਰੋਂ ਦਿ ਆਂ ਨੂੰ ਹਸਾ ਵੀ ਦਿੰਦੀ ਹੈ। ਮਾਮਲਾ ਉਤਰਾਖੰਡ ਦੇ ਪੌੜੀ ਗੜਵਾਲ ਦਾ ਹੈ। ਜਿੱਥੇ ਇਕ ਬਰਾਤੀਆਂ ਨਾਲ ਭਰੀ ਹੋਈ ਬੱਸ 200 ਫੁੱਟ ਡੂੰਘੀ ਖਾਈ ਵਿੱਚ ਡਿੱਗ ਪਈ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ 32 ਜਾਨਾਂ ਚਲੀਆਂ ਗਈਆਂ ਹਨ। ਹਾਦਸਾ ਸਿਮੜੀ ਪਿੰਡ ਨੇਡ਼ੇ ਰਿਖਨੀ ਖਾਲ ਅਤੇ ਬਿਰੋ ਖਾਲ ਰੋਡ ਤੇ ਵਾਪਰਿਆ ਹੈ। ਉਸ ਸਮੇਂ ਬੱਸ ਵਿੱਚ ਲਗਭਗ 50 ਬਰਾਤੀ ਸਵਾਰ ਸਨ।

ਜੋ ਲਾਲ ਢਾਂਗ ਤੋਂ ਕਾਂਡਾ ਧੱਲਾ ਜਾ ਰਹੇ ਸੀ। ਬਰਾਤ ਲਾੜੀ ਦੇ ਪਿੰਡ ਤੋਂ ਕੁਝ ਹੀ ਦੂਰੀ ਤੇ ਸੀ। ਉਸ ਸਮੇਂ ਸ਼ਾਮ ਦੇ 7 ਵੱਜ ਰਹੇ ਸਨ। ਬੱਸ ਦਾ ਸੰਤੁਲਨ ਵਿਗੜ ਗਿਆ ਅਤੇ 200 ਫੁੱਟ ਡੂੰਘੀ ਖਾਈ ਵਿੱਚ ਜਾ ਡਿੱਗੀ। ਰਾਤ ਦਾ ਸਮਾਂ ਅਤੇ ਜੰਗਲੀ ਰਸਤਾ ਹੋਣ ਕਾਰਨ ਬਚਾਅ ਕਾਰਜ ਵੀ ਸੌਖੇ ਨਹੀਂ ਸਨ। ਪਤਾ ਲੱਗਣ ਤੇ ਪੁਲਿਸ ਵੱਲੋਂ ਤੁਰੰਤ ਰਾਹਤ ਕਾਰਜ ਸ਼ੁਰੂ ਕੀਤੇ ਗਏ। ਐੱਸ ਡੀ ਆਰ ਐੱਫ ਦੀਆਂ ਟੀਮਾਂ ਨੂੰ ਬੁਲਾਇਆ ਗਿਆ ਹੈ। 20 ਵਿਅਕਤੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ।

ਇਨ੍ਹਾਂ ਦੇਖਿਆ ਕਾਫ਼ੀ ਸੱ ਟਾਂ ਲੱਗੀਆਂ ਹਨ। ਇਕ ਵਿਅਕਤੀ ਦੀ ਹਸਪਤਾਲ ਪਹੁੰਚ ਕੇ ਜਾਨ ਚਲੀ ਗਈ। 2 ਨੂੰ ਖੱਡ ਵਿਚੋਂ ਮ੍ਰਿਤਕ ਰੂਪ ਵਿੱਚ ਕੱਢਿਆ ਗਿਆ। 32 ਬਰਾਤੀਆਂ ਦੀ ਜਾਨ ਜਾਣ ਦੇ ਅੰਦਾਜ਼ੇ ਲਾਏ ਜਾ ਰਹੇ ਹਨ। ਕਈਆਂ ਦੇ ਤਾਂ ਪਰਿਵਾਰ ਹੀ ਇਸ ਹਾਦਸੇ ਦੀ ਭੇਟ ਚੜ੍ਹ ਗਏ। ਸੂਬੇ ਦੇ ਮੁੱਖ ਮੰਤਰੀ ਅਤੇ ਸਾਬਕਾ ਮੁੱਖਮੰਤਰੀ ਹਵਾਈ ਜਹਾਜ਼ ਰਾਹੀਂ ਪਹੁੰਚੇ ਹਨ। ਸਾਰੇ ਹੀ ਬਰਾਤੀ ਬੜੇ ਚਾਵਾਂ ਨਾਲ ਜਾ ਰਹੇ ਸਨ ਪਰ ਹੋਰ ਹੀ ਭਾਣਾ ਵਾਪਰ ਗਿਆ।

ਜਿਸ ਘਰ ਵਿੱਚ ਖ਼ੁਸ਼ੀ ਦੇ ਗੀਤ ਗਾਏ ਜਾ ਰਹੇ ਸਨ, ਲਾੜੀ ਲਿਆਉਣ ਦੀਆਂ ਤਿਆਰੀਆਂ ਹੋ ਰਹੀਆਂ ਸਨ, ਹੁਣ ਉੱਥੇ ਮਾਤਮ ਛਾਇਆ ਹੋਇਆ ਹੈ। ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੇ ਕਾਨਪੁਰ ਇਲਾਕੇ ਵਿੱਚ ਵੀ ਖ਼ੁਸ਼ੀ ਦੇ ਸਮੇਂ ਇੱਕ ਅਜਿਹਾ ਹਾਦਸਾ ਵਾਪਰਿਆ ਸੀ। ਜਦੋਂ ਇਕ ਟਰਾਲੀ ਬੇਕਾਬੂ ਹੋ ਕੇ ਡੂੰਘੇ ਪਾਣੀ ਵਿੱਚ ਡਿੱਗ ਪਈ ਸੀ। ਟਰਾਲੀ ਵਿੱਚ ਸਵਾਰ 26 ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਘੋਰਥਾ ਪਿੰਡ ਵਿੱਚ ਮੁੰਡਨ ਦਾ ਪ੍ਰੋਗਰਾਮ ਸੀ। ਇਹ ਵਿਅਕਤੀ ਮੰਦਰ ਵਿੱਚ ਮੱਥਾ ਟੇਕ ਕੇ ਵਾਪਸ ਆ ਰਹੇ ਸੀ।

Leave a Reply

Your email address will not be published. Required fields are marked *