ਬੱਚੇ ਬਦਲੇ ਮੰਗਦੇ ਸੀ 30 ਲੱਖ ਰੁਪਏ, ਪੁਲਿਸ ਵਾਲਿਆਂ ਨੇ ਕਰ ਦਿੱਤੀ ਸਿੱਧੀ ਕਾਰਵਾਈ

ਗ੍ਰੇਟਰ ਨੋਇਡਾ ਦੀ ਪੁਲਿਸ ਨੇ ਇਕ ਅਜਿਹਾ ਕਾਰਨਾਮਾ ਕਰਕੇ ਦਿਖਾਇਆ ਹੈ ਕਿ ਜਨਤਾ ਵੱਲੋਂ ਪੁਲਿਸ ਅਧਿਕਾਰੀਆਂ ਦੇ ਗਲ ਵਿੱਚ ਫੁੱਲਾਂ ਦੇ ਹਾਰ ਪਾਏ ਗਏ। ਵਿਭਾਗ ਵੱਲੋਂ ਵੀ ਪੁਲਿਸ ਟੀਮ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਮਾਮਲਾ 11 ਸਾਲ ਦੇ ਬੱਚੇ ਨੂੰ ਲਾਪਤਾ ਕਰਨ ਨਾਲ ਜੁੜਿਆ ਹੋਇਆ ਹੈ। ਅਸਲ ਵਿੱਚ ਇੱਥੇ ਇੱਕ ਵਿਅਕਤੀ ਨੇਕ ਸਿੰਘ ਕਰਿਆਨੇ ਦੀ ਦੁਕਾਨ ਕਰਦਾ ਹੈ ਅਤੇ ਕਿਰਾਏ ਤੇ ਮਕਾਨ ਵੀ ਦਿੰਦਾ ਹੈ। ਜਿਸ ਕਰਕੇ 2 ਵਿਅਕਤੀਆਂ ਨੇ ਸਮਝਿਆ ਕਿ ਨੇਕ ਸਿੰਘ ਕੋਲ ਧਨ

ਦੀ ਗੁੰ ਜਾ ਇ ਸ਼ ਹੈ। ਕਿਉਂ ਨਾ ਉਸ ਦੇ ਪੁੱਤਰ ਨੂੰ ਲਾਪਤਾ ਕਰਕੇ ਉਸ ਤੋਂ ਰਕਮ ਵਸੂਲੀ ਜਾਵੇ। ਇਸ ਉਦੇਸ਼ ਲਈ ਇਨ੍ਹਾਂ ਨੇ 2 ਹੋਰ ਵਿਅਕਤੀਆਂ ਨਾਲ ਗੱਲ ਕੀਤੀ ਅਤੇ 12-30 ਵਜੇ ਨੇਕ ਸਿੰਘ ਦੇ 11 ਸਾਲ ਦੇ ਪੁੱਤਰ ਹਰਸ਼ ਨੂੰ ਚੁੱਕ ਲਿਆ। ਫੇਰ ਇਨ੍ਹਾਂ ਨੇ ਨੇਕ ਸਿੰਘ ਨੂੰ ਫੋਨ ਕਰਕੇ ਪੁੱਤਰ ਦੇ ਬਦਲੇ 30 ਲੱਖ ਰੁਪਏ ਦੇਣ ਲਈ ਕਿਹਾ। ਮਾਮਲਾ ਪੁਲਿਸ ਤੱਕ ਵੀ ਪਹੁੰਚ ਗਿਆ। ਪਰਿਵਾਰ ਨੇ ਇਨ੍ਹਾਂ ਨੂੰ ਰਕਮ ਦੇ ਦਿੱਤੀ। ਇਹ ਚਾਰੇ ਵਿਅਕਤੀ 2 ਮੋਟਰਸਾਈਕਲਾਂ ਤੇ ਬੱਚੇ ਹਰਸ਼ ਨੂੰ ਛੱਡਣ ਆ ਰਹੇ ਸਨ।

ਉਨ੍ਹਾਂ ਦਾ ਖਿਆਲ ਸੀ ਕਿ ਉਹ ਹਰਸ਼ ਨੂੰ ਛੱਡ ਕੇ ਵਾਪਸ ਮੁੜ ਜਾਣਗੇ ਪਰ ਇਸ ਕਹਾਣੀ ਦੀ ਸੂਹ ਕਿਸੇ ਨੇ ਪੁਲਿਸ ਨੂੰ ਦੇ ਦਿੱਤੀ। ਬਸ ਫੇਰ ਕੀ ਸੀ? ਪੁਲਿਸ ਨੇ ਇਲਾਕੇ ਨੂੰ ਘੇਰ ਲਿਆ। ਜਿਸ ਕਰਕੇ ਇਨ੍ਹਾਂ ਵਿਅਕਤੀਆਂ ਨੇ ਆਪਣੀ ਜਾਨ ਬਚਾਉਣ ਲਈ ਬੱਚੇ ਹਰਸ਼ ਨੂੰ ਛੱਡ ਦਿੱਤਾ। ਪੁਲਿਸ ਨੇ ਬੜੀ ਮੁਸ਼ਤੈਦੀ ਨਾਲ ਪਹਿਲਾਂ ਬੱਚੇ ਨੂੰ ਸੰਭਾਲਿਆ ਅਤੇ ਫਿਰ ਸ਼ੁਰੂ ਹੋਇਆ ਪੁਲਿਸ ਅਤੇ ਇਨ੍ਹਾਂ ਚਾਰੇ ਵਿਅਕਤੀਆਂ ਵਿਚਕਾਰ ਮੁਕਾਬਲਾ। ਪੁਲਿਸ ਨੇ 2 ਬੰਦੇ ਕਾਬੂ ਕਰ ਲਏ। ਜਦੋਂ 2 ਭੱਜਣ ਲੱਗੇ ਤਾਂ ਪੁਲਿਸ ਨੇ ਇਕ ਤੇ 2 ਗੌਲੀਆਂ ਚਲਾ ਕੇ ਕਾਬੂ ਕਰ ਲਿਆ।

ਜਦੋਂ ਇਸ ਨੂੰ ਹਸਪਤਾਲ ਲੈ ਗਏ ਤਾਂ ਇਸ ਦੀ ਜਾਨ ਚਲੀ ਗਈ। ਚੌਥਾ ਵਿਅਕਤੀ ਦੌੜ ਗਿਆ। ਇਨ੍ਹਾਂ ਵਿਅਕਤੀਆਂ ਨੇ ਵੀ ਪੁਲਿਸ ਤੇ ਗ ਲੀ ਚਲਾਈ। ਜੋ ਇਕ ਸਬ ਇੰਸਪੈਕਟਰ ਦੇ ਲੱਗੀ ਹੈ। ਇਹ ਸਬ ਇੰਸਪੈਕਟਰ ਹਸਪਤਾਲ ਵਿਚ ਭਰਤੀ ਹੈ। ਹਰ ਪਾਸੇ ਪੁਲਿਸ ਦੀ ਪ੍ਰਸੰਸਾ ਹੋ ਰਹੀ ਹੈ। ਨੇਕ ਸਿੰਘ ਦਾ ਪਰਿਵਾਰ ਪੁਲਿਸ ਦਾ ਧੰਨਵਾਦ ਕਰਦਾ ਨਹੀਂ ਥੱਕਦਾ। ਜਿਨ੍ਹਾਂ ਨੇ ਪੁੱਤਰ ਦੇ ਨਾਲ ਨਾਲ ਉਨ੍ਹਾਂ ਦੀ ਰਕਮ ਵੀ ਇਨ੍ਹਾਂ ਵਿਅਕਤੀਆਂ ਤੋਂ ਬਰਾਮਦ ਕਰਕੇ ਨੇਕ ਸਿੰਘ ਨੂੰ ਸੌਂਪ ਦਿੱਤੀ।

Leave a Reply

Your email address will not be published. Required fields are marked *