ਮਾਂ ਨੇ ਪੁੱਤ ਨੂੰ 100 ਰੁਪਏ ਦੇਣ ਤੋਂ ਕੀਤਾ ਮਨ੍ਹਾ ਤਾਂ ਪੁੱਤ ਨੇ ਚੁੱਕ ਲਿਆ ਵੱਡਾ ਗਲਤ ਕਦਮ

ਜਿੱਥੇ ਲੋਕ ਦੁਸਹਿਰਾ ਮਨਾ ਰਹੇ ਹਨ, ਉਥੇ ਹੀ ਸਮਰਾਲਾ ਦੇ ਇੱਕ ਪਰਿਵਾਰ ਵਿੱਚ ਮਾਤਮ ਛਾਇਆ ਹੋਇਆ ਹੈ। ਇਸ ਪਰਿਵਾਰ ਦਾ ਨੌਜਵਾਨ ਪੁੱਤ ਪ੍ਰਿੰਸ ਕੁਮਾਰ ਪੱਖੇ ਨਾਲ ਲਟਕ ਕੇ ਸਦਾ ਦੀ ਨੀਂਦ ਸੌਂ ਗਿਆ ਹੈ। ਮ੍ਰਿਤਕ ਦੀ ਉਮਰ 27 ਸਾਲ ਸੀ। ਉਸ ਦੇ ਭਰਾ ਅਤੇ ਮਾਤਾ ਪਿਤਾ ਦਾ ਬੁਰਾ ਹਾਲ ਹੈ। ਸੂਬੇ ਵਿੱਚ ਅਮਲ ਪਦਾਰਥਾਂ ਦੀ ਵਰਤੋਂ ਕਰਨ ਨਾਲ ਕਿੰਨੇ ਹੀ ਨੌਜਵਾਨ ਆਪਣੀ ਜ਼ਿੰਦਗੀ ਤੋਂ ਹੱਥ ਧੋ ਚੁੱਕੇ ਹਨ। ਅਜੇ ਵੀ ਇਹ ਸਿਲਸਿਲਾ ਜਿਓਂ ਦਾ ਤਿਓਂ ਜਾਰੀ ਹੈ।

ਜਿਨ੍ਹਾਂ ਮਾਪਿਆਂ ਨੇ ਇੰਨੇ ਚਾਵਾਂ ਨਾਲ ਪੁੱਤਰਾਂ ਨੂੰ ਪਾਲਿਆ ਹੁੰਦਾ ਹੈ, ਜਦੋਂ ਉਨ੍ਹਾਂ ਦੇ ਸਾਹਮਣੇ ਇਹ ਘਟਨਾਵਾਂ ਵਾਪਰਦੀਆਂ ਹਨ ਤਾਂ ਉਨ੍ਹਾਂ ਦੀ ਹਾਲਤ ਦੇਖੀ ਨਹੀਂ ਜਾਂਦੀ। ਉਕਤ ਨੌਜਵਾਨ ਵੀ ਅਮਲ ਦਾ ਆਦੀ ਸੀ। ਉਹ ਘਰ ਤੋਂ ਸਾਮਾਨ ਚੁੱਕ ਕੇ ਵੇਚ ਦਿੰਦਾ ਸੀ ਅਤੇ ਅਮਲ ਪਦਾਰਥ ਖ਼ਰੀਦ ਲੈਂਦਾ ਸੀ। ਮਾਤਾ ਪਿਤਾ ਬਥੇਰਾ ਸਮਝਾਉਂਦੇ ਸਨ। ਪ੍ਰਿੰਸ ਕੁਮਾਰ ਆਪਣੀ ਮਾਂ ਦੀਪਾ ਸ਼ਰਮਾ ਤੋਂ 100 ਰੁਪਏ ਮੰਗ ਰਿਹਾ ਸੀ। ਮਾਂ ਦੇ ਪੁੱਛਣ ਤੇ ਉਸ ਨੇ ਦੱਸਿਆ ਕਿ ਉਸ ਨੇ ਜੀਭ ਹੇਠ ਰੱਖਣ ਵਾਲੀ ਦਵਾਈ ਲਿਆਉਣੀ ਹੈ।

ਮਾਂ ਦੇ ਪੈਸੇ ਦੇਣ ਤੋਂ ਨਾਂਹ ਕਰਨ ਤੇ ਉਹ ਨਾ -ਰਾ -ਜ਼ ਹੋ ਗਿਆ। ਫੇਰ ਮਾਂ ਤੋਂ 100 ਰੁਪਏ ਲੈ ਕੇ ਚਲਾ ਗਿਆ। ਉਸ ਦਾ ਭਰਾ ਕਰਨ ਘਰ ਰੋਟੀ ਖਾਣ ਆਇਆ। ਜਦੋਂ ਉਹ ਰੋਟੀ ਖਾ ਕੇ ਜਾਣ ਲੱਗਾ ਤਾਂ ਇੰਨੇ ਵਿਚ ਪ੍ਰਿੰਸ ਕੁਮਾਰ ਆ ਗਿਆ। ਕਰਨ ਰੋਟੀ ਖਾ ਕੇ ਨਿਕਲ ਗਿਆ। ਇਨ੍ਹਾਂ ਦੀ ਮਾਂ ਨਹਾਉਣ ਲਈ ਚਲੀ ਗਈ ਅਤੇ ਪ੍ਰਿੰਸ ਕੁਮਾਰ ਕਮਰੇ ਅੰਦਰ ਵੜ ਗਿਆ। ਜਦੋਂ ਉਸ ਦੀ ਮਾਂ ਨਹਾ ਕੇ ਬਾਹਰ ਨਿਕਲੀ ਤਾਂ ਉਸ ਦਾ ਪੁੱਤਰ ਪ੍ਰਿੰਸ ਛੱਤ ਨਾਲ ਲਟਕ ਰਿਹਾ ਸੀ।

ਮਾਂ ਦੇ ਰੌਲਾ ਪਾਉਣ ਤੇ ਮੁਹੱਲੇ ਵਾਲੇ ਇਕੱਠੇ ਹੋ ਗਏ। ਤਦ ਤਕ ਭਾਣਾ ਵਾਪਰ ਚੁੱਕਾ ਸੀ। ਪੁਲਿਸ ਨੂੰ ਇਤਲਾਹ ਕੀਤੀ ਗਈ। ਪੁਲੀਸ ਨੇ ਆ ਕੇ ਮ੍ਰਿਤਕ ਦੇਹ ਨੂੰ ਕ ਬ ਜ਼ੇ ਵਿੱਚ ਲੈ ਲਿਆ। ਮ੍ਰਿਤਕ ਦੇ ਪਿਤਾ ਬਲਜੀਤ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ। ਲੋਕ ਤਾਂ ਦੁਸਹਿਰੇ ਦੀਆਂ ਖੁਸ਼ੀਆਂ ਮਨਾ ਰਹੇ ਹਨ ਪਰ ਇਹ ਪਰਿਵਾਰ ਡੂੰਘੇ ਸ ਦ ਮੇ ਵਿੱਚ ਹੈ। ਪਰਿਵਾਰ ਦੀ ਹਾਲਤ ਦੇਖੀ ਨਹੀਂ ਜਾ ਰਹੀ।

Leave a Reply

Your email address will not be published. Required fields are marked *