ਲਾਡਾਂ ਚਾਵਾਂ ਨਾਲ ਤੋਰੀ ਲਾਡਲੀ ਧੀ ਦੀ ਹਫਤੇ ਬਾਅਦ ਸਹੁਰੇ ਘਰ ਤੋਂ ਵਾਪਿਸ ਆਈ ਲਾਸ਼

ਮੁੰਡੀ ਖਰੜ ਦਾ ਰਹਿਣ ਵਾਲਾ ਇਕ ਵਿਅਕਤੀ ਰੋ ਰੋ ਕੇ ਆਪਣੀ ਧੀ ਲਈ ਇਨਸਾਫ ਦੀ ਮੰਗ ਕਰ ਰਿਹਾ ਹੈ। ਵਿਆਹ ਤੋਂ ਇਕ ਹਫਤੇ ਦੇ ਅੰਦਰ ਹੀ ਉਸ ਦੀ ਧੀ ਦੀ ਸਹੁਰੇ ਘਰ ਜਾਨ ਚਲੀ ਗਈ। ਪਿਤਾ ਦਾ ਦੋਸ਼ ਹੈ ਕਿ ਸਹੁਰੇ ਪਰਿਵਾਰ ਨੇ ਹੀ ਉਸ ਦੀ ਧੀ ਦੀ ਜਾਨ ਲਈ ਹੈ। ਪਟਿਆਲਾ ਪੁਲਿਸ ਨੇ ਮਾਮਲਾ ਦਰਜ ਕਰਕੇ ਮ੍ਰਿਤਕਾ ਦੇ ਪਤੀ ਗੁਰਦੀਪ ਸਿੰਘ ਨੂੰ ਕਾਬੂ ਕਰ ਲਿਆ ਹੈ। ਮ੍ਰਿਤਕਾ ਦੇ ਪਿਤਾ ਨੇ ਦੱਸਿਆ ਹੈ ਕਿ ਉਹ ਮੁੰਡੀ ਖਰੜ ਵਿਖੇ ਰਹਿੰਦੇ ਹਨ। ਉਨ੍ਹਾਂ ਨੇ ਆਪਣੀ ਧੀ ਮਨਵੀਰ ਕੌਰ

ਦਾ ਵਿਆਹ 27 ਸਤੰਬਰ ਨੂੰ ਐਚ.ਆਰ ਇਨਕਲੇਵ ਪਟਿਆਲਾ ਦੇ ਰਹਿਣ ਵਾਲੇ ਗੁਰਦੀਪ ਸਿੰਘ ਨਾਲ ਮੋਰਿੰਡਾ ਵਿਖੇ ਮੈਰਿਜ ਪੈਲੇਸ ਵਿਚ ਕੀਤਾ ਸੀ। ਉਨ੍ਹਾਂ ਦੀ ਧੀ ਬੀ.ਡੀ.ਪੀ.ਓ ਦਫਤਰ ਵਿੱਚ ਸਰਕਾਰੀ ਨੌਕਰੀ ਕਰਦੀ ਸੀ। ਜਦਕਿ ਗੁਰਦੀਪ ਸਿੰਘ ਆਰਮੀ ਵਿੱਚ ਹੈ। ਮਿ੍ਤਕਾ ਦੇ ਪਿਤਾ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਧੀ ਨੇ ਰਾਤ ਸਮੇਂ ਆਪਣੀ ਮਾਂ ਅਤੇ ਭਰਾ ਨਾਲ ਫੋਨ ਤੇ ਗੱਲ ਕੀਤੀ ਸੀ। ਸਵੇਰੇ ਉਨ੍ਹਾਂ ਦੀ ਧੀ ਦੇ ਮੋਬਾਇਲ ਫੋਨ ਤੋਂ ਉਨ੍ਹਾਂ ਦੇ ਪੁੱਤਰ ਨੂੰ ਫੋਨ ਆਇਆ

ਕਿ ਜਲਦੀ ਪਟਿਆਲੇ ਪਹੁੰਚੋ। ਉਹ ਖੁਦ ਚੰਡੀਗੜ੍ਹ ਗਏ ਹੋਏ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਧੀ ਦਾ ਗਲਾ ਦਬਾ ਕੇ ਜਾਨ ਲਈ ਗਈ ਹੈ। ਉਨ੍ਹਾਂ ਦੀ ਮੰਗ ਹੈ ਕਿ ਇਸ ਮਾਮਲੇ ਵਿਚ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਹਸਪਤਾਲ ਤੋਂ ਇਤਲਾਹ ਮਿਲੀ ਸੀ ਕਿ 29 ਸਾਲਾ ਮਨਵੀਰ ਕੌਰ ਦੀ ਮ੍ਰਿਤਕ ਦੇਹ ਹਸਪਤਾਲ ਵਿੱਚ ਆਈ ਹੈ। ਜਿਸ ਨੇ ਲ ਟ ਕ ਕੇ ਜਾਨ ਦੇ ਦਿੱਤੀ ਹੈ। ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕਾ ਦੇ ਪਿਤਾ ਨਾਲ ਗੱਲਬਾਤ ਕੀਤੀ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਪਿਤਾ ਦੇ ਦੱਸਣ ਮੁਤਾਬਕ ਉਨ੍ਹਾਂ ਨੇ 27 ਤਰੀਕ ਨੂੰ ਆਪਣੀ ਧੀ ਦਾ ਵਿਆਹ ਗੁਰਦੀਪ ਸਿੰਘ ਨਾਲ ਕੀਤਾ ਸੀ। ਮ੍ਰਿਤਕਾ ਦੇ ਪਿਤਾ ਨੇ ਆਪਣੀ ਧੀ ਦੇ ਸਹੁਰਾ ਪਰਿਵਾਰ ਤੇ ਦਾਜ ਮੰਗਣ ਦੇ ਦੋਸ਼ ਲਗਾਏ ਹਨ। ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਮ੍ਰਿਤਕਾ ਦੇ ਪਤੀ ਨੂੰ ਕਾਬੂ ਕਰ ਲਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਕਾਰਵਾਈ ਜਾਰੀ ਹੈ। ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *