ਅਮਰੀਕਾ ਚ ਇਸ ਪੰਜਾਬੀ ਪਰਿਵਾਰ ਨਾਲ ਹੋਇਆ ਵੱਡਾ ਮਾੜਾ ਕੰਮ, ਖਤਮ ਕਰ ਦਿੱਤਾ ਸਾਰਾ ਪਰਿਵਾਰ

ਅਮਰੀਕਾ ਸਥਿਤ ਕੈਲੇਫੋਰਨੀਆ ਵਿੱਚ ਵਾਪਰੀ ਘਟਨਾ ਨਾਲ ਹੁਸ਼ਿਆਰਪੁਰ ਦੇ ਟਾਂਡਾ ਨੇੜਲੇ ਪਿੰਡ ਹਰਸੀ ਵਿੱਚ ਸੋਗ ਦਾ ਮਾਹੌਲ ਬਣ ਗਿਆ ਹੈ। ਜਿੱਥੇ ਇੱਕੋ ਪਰਿਵਾਰ ਦੇ 4 ਜੀਆਂ ਦੀ ਜਾਨ ਲੈ ਲਈ ਗਈ ਹੈ। ਇੱਥੇ ਦੱਸਣਾ ਬਣਦਾ ਹੈ ਕਿ 39 ਸਾਲਾ ਅਮਨਦੀਪ ਸਿੰਘ, 36 ਸਾਲਾ ਜਸਦੀਪ ਸਿੰਘ, ਉਸ ਦੀ 27 ਸਾਲਾ ਪਤਨੀ ਜਸਲੀਨ ਕੌਰ ਅਤੇ ਇਨ੍ਹਾਂ ਦੀ 8 ਮਹੀਨੇ ਦੀ ਬੱਚੀ ਆਰੂਹੀ ਨੂੰ ਪਿਛਲੇ ਦਿਨੀਂ ਕੋਈ ਵਿਅਕਤੀ ਧੱਕੇ ਨਾਲ ਗੱਡੀ ਵਿੱਚ ਲੈ ਗਿਆ ਸੀ। ਬਾਅਦ ਵਿਚ ਇਨ੍ਹਾਂ ਦੀ ਗੱਡੀ ਸੜੀ ਹੋਈ ਹਾਲਤ ਵਿੱਚ ਮਿਲੀ ਸੀ।

ਅਮਨਦੀਪ ਸਿੰਘ ਅਤੇ ਜਸਦੀਪ ਸਿੰਘ ਦੋਵੇਂ ਭਰਾ ਹਨ। ਜਦੋਂ ਇਨ੍ਹਾਂ ਦਾ ਏ ਟੀ ਐੱਮ ਕਾਰਡ ਵਰਤਿਆ ਗਿਆ ਤਾਂ ਪੁਲਿਸ ਨੇ ਉਸ ਵਿਅਕਤੀ ਨੂੰ ਫੜ ਲਿਆ, ਜੋ ਇਨ੍ਹਾਂ ਨੂੰ ਧੱਕੇ ਨਾਲ ਲੈ ਕੇ ਗਿਆ ਸੀ। ਇਸ ਵਿਅਕਤੀ ਨੇ ਪੁਲਿਸ ਤੋਂ ਬਚਣ ਲਈ ਆਪਣੀ ਜਾਨ ਦੇਣ ਦੀ ਵੀ ਕੋਸ਼ਿਸ਼ ਕੀਤੀ ਪਰ ਬਚ ਗਿਆ। ਪੁਲਿਸ ਨੇ ਉਸ ਨੂੰ ਇਸ ਸਮੇਂ ਹਸਪਤਾਲ ਵਿੱਚ ਭਰਤੀ ਕਰਵਾਇਆ ਹੋਇਆ ਹੈ। ਉਹ ਭਖਾਰੀ ਦੇ ਰੂਪ ਵਿਚ ਇਸ ਪਰਿਵਾਰ ਕੋਲ ਆਇਆ ਅਤੇ ਇਨ੍ਹਾਂ ਨੂੰ ਬੜੀ ਸਕੀਮ ਨਾਲ ਲੈ ਗਿਆ।

ਪੁਲਿਸ ਇਨ੍ਹਾਂ ਦੀ ਭਾਲ ਕਰ ਰਹੀ ਸੀ। ਇਹ ਚਾਰੇ ਹੀ ਮ੍ਰਿਤਕ ਰੂਪ ਵਿੱਚ ਮਿਲੇ ਹਨ। ਇਸ ਘਟਨਾ ਪਿੱਛੇ ਕੀ ਕਾਰਨ ਹਨ? ਇਸ ਦਾ ਖੁਲਾਸਾ ਨਹੀਂ ਹੋ ਸਕਿਆ। ਇਸ ਪਰਿਵਾਰ ਦਾ ਅਮਰੀਕਾ ਵਿੱਚ ਟਰੱਕਿੰਗ ਦਾ ਕਾਰੋਬਾਰ ਹੈ। ਸੁਣਨ ਵਿੱਚ ਆਇਆ ਹੈ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਇਨ੍ਹਾਂ ਦੀ ਕੰਪਨੀ ਵਿੱਚ ਕੁਝ ਸਮਾਂ ਡਰਾਈਵਰ ਵੀ ਰਹਿ ਚੁੱਕਾ ਹੈ। ਅਮਨਦੀਪ ਸਿੰਘ ਅਤੇ ਜਸਦੀਪ ਸਿੰਘ ਦੇ ਪਿਤਾ ਇੱਥੇ ਪੰਜਾਬ ਵਿੱਚ ਸਰਕਾਰੀ ਡਾਕਟਰ ਦੇ ਤੌਰ ਤੇ ਸੇਵਾ ਨਿਭਾ ਚੁੱਕੇ ਹਨ।

ਉਹ ਪਤੀ ਪਤਨੀ ਅਮਰੀਕਾ ਵਿੱਚ ਹੀ ਰਹਿੰਦੇ ਹਨ ਪਰ ਘਟਨਾ ਸਮੇਂ ਪੰਜਾਬ ਆਏ ਹੋਏ ਸੀ। ਉਹ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਜਾ ਰਹੇ ਸਨ। ਰਸਤੇ ਵਿੱਚ ਹੀ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਕਿ ਉਨ੍ਹਾਂ ਦੇ ਪਰਿਵਾਰ ਦੇ 4 ਜੀਅ ਲਾਪਤਾ ਕਰ ਦਿੱਤੇ ਗਏ ਹਨ। ਜਿਸ ਕਰਕੇ ਉਹ ਵਾਪਸ ਪੰਜਾਬ ਆ ਗਏ ਅਤੇ ਅਮਰੀਕਾ ਚਲੇ ਗਏ। ਜਦੋਂ ਉਹ ਅਮਰੀਕਾ ਪਹੁੰਚੇ ਤਾਂ ਪਰਿਵਾਰ ਦੇ ਚਾਰੇ ਜੀਆਂ ਦੀਆਂ ਮ੍ਰਿਤਕ ਦੇਹਾਂ ਮਿਲਣ ਦੀ ਖਬਰ ਆ ਗਈ।

ਦੋਵੇਂ ਜੀਅ ਪੰਜਾਬ ਆਏ ਸਨ ਕਿ ਉਹ ਆਪਣੀ ਪੋਤੀ ਆਰੂਹੀ ਦਾ ਜਨਵਰੀ ਵਿੱਚ ਜਨਮਦਿਨ ਮਨਾਉਣਗੇ। ਬਾਕੀ ਪਰਿਵਾਰ ਨੇ ਵੀ ਤਦ ਤਕ ਪੰਜਾਬ ਆ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਭਾਣਾ ਵਾਪਰ ਗਿਆ। ਇਕੋ ਪਰਿਵਾਰ ਦੇ 4 ਜੀਆਂ ਦੀ ਜਾਨ ਜਾਣ ਕਾਰਨ ਪਿੰਡ ਵਿੱਚ ਸੋਗ ਫੈਲ ਗਿਆ। ਕਿਸੇ ਕੋਲ ਕਹਿਣ ਲਈ ਕੁਝ ਨਹੀਂ ਰਿਹਾ।

Leave a Reply

Your email address will not be published. Required fields are marked *