ਕੁੜੀ ਨੇ ਕੀਤਾ ਵਿਆਹ ਤੋਂ ਇਨਕਾਰ, ਪ੍ਰੇਮੀ ਨੇ ਪੈਟਰੋਲ ਪਾ ਕੇ ਲਾਈ ਅੱਗ

ਇੱਥੇ ਤਾਂ ਕਈ ਇਨਸਾਨ ਦੇ ਰੂਪ ਵਿੱਚ ਰਾ ਖ ਸ਼ ਤੁਰੇ ਫਿਰਦੇ ਹਨ। ਜੋ ਕਿਸੇ ਦੀ ਜਾਨ ਲੈਣ ਲੱਗੇ ਜ਼ਰਾ ਵੀ ਪ੍ਰਵਾਹ ਨਹੀਂ ਕਰਦੇ। ਹਰ ਇਨਸਾਨ ਨੂੰ ਕੀਟ ਪਤੰਗੇ ਹੀ ਸਮਝਦੇ ਹਨ। ਝਾਰਖੰਡ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਇਨਸਾਨ ਦੇ ਲੂੰ ਕੰ ਡੇ ਖੜ੍ਹੇ ਹੋ ਜਾਂਦੇ ਹਨ। ਇੱਥੇ ਇਕ ਲੜਕੀ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਸ ਨੂੰ ਸੁੱਤੀ ਪਈ ਨੂੰ ਅੱਗ ਲਗਾ ਦਿੱਤੀ ਗਈ। ਜਿਸ ਨਾਲ ਉਹ 70 ਫ਼ੀਸਦੀ ਸੜ ਗਈ। ਘਟਨਾ ਲਈ ਜ਼ਿੰਮੇਵਾਰ ਬੰਦਾ ਮੌਕੇ ਤੋਂ ਦੌੜ ਗਿਆ ਹੈ।

ਇਹ ਮਾਮਲਾ ਇਕ ਪਾਸੜ ਪਿਆਰ ਨਾਲ ਜੁਡ਼ਿਆ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਰਾਜੇਸ਼ ਰਾਉਤ ਨਾਮ ਦਾ ਸ਼ਾਦੀਸ਼ੁਦਾ ਵਿਅਕਤੀ ਇਕ ਵਿਦਿਆਰਥਣ ਨਾਲ ਵਿਆਹ ਕਰਾਉਣ ਦਾ ਚਾਹਵਾਨ ਸੀ। ਉਸ ਨੇ ਵਿਦਿਆਰਥਣ ਅੱਗੇ ਇਹ ਪੇਸ਼ਕਸ਼ ਰੱਖੀ ਪਰ ਇਸ ਵਿਦਿਆਰਥਣ ਨੇ ਉਸ ਦੀ ਪੇਸ਼ਕਸ਼ ਠੁਕਰਾ ਦਿੱਤੀ ਹੈ। ਇਸ ਗੱਲ ਤੋਂ ਰਾਜੇਸ਼ ਰਾਉਤ ਆਪੇ ਤੋਂ ਬਾਹਰ ਹੋ ਗਿਆ। ਉਸ ਨੇ ਵਿਦਿਆਰਥਣ ਨੂੰ ਸਬਕ ਸਿਖਾਉਣ ਦੀ ਮਨ ਵਿੱਚ ਧਾਰ ਲਈ। ਮਾਮਲਾ ਦੁਮਕਾ ਦੇ ਬਲਾਕ ਜਰਮੁੰਡੀ ਸਥਿਤ ਪਿੰਡ ਭਲਕੀ ਦਾ ਹੈ।

ਘਟਨਾ ਸਮੇਂ ਲੜਕੀ ਆਪਣੇ ਘਰ ਸੌਂ ਰਹੀ ਸੀ। ਰਾਜੇਸ਼ ਰਾਉਤ ਨੇ ਲੜਕੀ ਦੇ ਘਰ ਪਹੁੰਚ ਕੇ ਉਸ ਦੇ ਉੱਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਲੜਕੀ ਦਾ ਰੋਣਾ ਸੁਣ ਕੇ ਨੇੜੇ ਦੇ ਲੋਕ ਇਕੱਠੇ ਹੋ ਗਏ। ਤਦ ਤਕ ਲੜਕੀ 70 ਫੀਸਦੀ ਸ ੜ ਚੁੱਕੀ ਸੀ। ਰਾਜੇਸ਼ ਰਾਉਤ ਮੌਕੇ ਤੋਂ ਦੌੜ ਗਿਆ। ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।

Leave a Reply

Your email address will not be published. Required fields are marked *