ਪੈਸੇ ਪਿੱਛੇ ਔਰਤ ਨੇ ਉਜਾੜ ਲਿਆ ਆਪਣਾ ਘਰ, ਪਤੀ ਨੂੰ ਆਪਣੇ ਹੱਥੀਂ ਕੀਤਾ ਖਤਮ

ਪੈਸੇ ਦੀ ਭੁੱਖ ਇਨਸਾਨ ਤੋਂ ਕੀ ਨਹੀਂ ਕਰਵਾਉਂਦੀ? ਜਿਹੜੀ ਪਤਨੀ ਆਪਣੇ ਪਤੀ ਦੀ ਲੰਮੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਦੀ ਹੈ ਉਹ ਹੀ ਪਤਨੀ ਪੈਸਿਆਂ ਲਈ ਆਪਣੇ ਪਤੀ ਦੀ ਜਾਨ ਵੀ ਲੈ ਸਕਦੀ ਹੈ। ਘਟਨਾ ਹੈ ਰਾਜਸਥਾਨ ਦੇ ਜ਼ਿਲ੍ਹਾ ਨਾਗੌਰ ਦੇ ਪਿੰਡ ਕਰਦੀਆ ਦੀ। ਜਿੱਥੇ 47 ਸਾਲਾ ਪਤਨੀ ਸ਼ਾਰਦਾ ਨੇ ਆਪਣੇ 57 ਸਾਲਾ ਪਤੀ ਨੇਮਾ ਰਾਮ ਮੱਕੜ ਦੀ ਖਿੱਚ ਧੂਹ ਕਰਕੇ ਅਤੇ ਗਲਾ ਦਬਾ ਕੇ ਜਾਨ ਲੈ ਲਈ ਕਿਉਂਕਿ ਉਹ 25 ਲੱਖ ਰੁਪਏ ਦਾ ਬੀਮਾ ਕਲੇਮ ਹੜੱਪਣਾ ਚਾਹੁੰਦੀ ਸੀ।

ਨੇਮਾ ਰਾਮ ਮੱਕੜ ਦਾ ਰੂ ਪੀਣ ਦਾ ਆਦੀ ਸੀ। ਇਨ੍ਹਾਂ ਦੇ ਇਕ ਪੁੱਤਰ ਅਤੇ ਇਕ ਧੀ ਹਨ। 3 ਸਾਲ ਪਹਿਲਾਂ ਸ਼ਾਰਦਾ ਨੇ ਆਪਣੇ ਪਤੀ ਦੀ 15 ਵਿਘੇ ਜ਼ਮੀਨ ਆਪਣੇ ਨਾਮ ਕਰਵਾ ਲਈ। ਜਿਸ ਦੀ ਕੀਮਤ ਲਗਭਗ 50 ਲੱਖ ਰੁਪਏ ਹੈ। ਇੱਥੇ ਹੀ ਬੱਸ ਨਹੀਂ ਉਸ ਨੇ ਆਪਣੇ ਪਤੀ ਦੇ ਨਾਮ ਤੇ ਕਰਜ਼ਾ ਲੈ ਕੇ ਟਰੈਕਟਰ ਅਤੇ ਪਿੱਕਾ ਆਪਣੇ ਪੁੱਤਰ ਨੂੰ ਲੈ ਕੇ ਦੇ ਦਿੱਤੇ। ਉਸ ਦੇ ਮਨ ਵਿੱਚ ਪੈਸੇ ਦੀ ਭੁੱਖ ਹੋਰ ਜਾਗਦੀ ਗਈ। ਇਸੇ ਸਕੀਮ ਤਹਿਤ ਸ਼ਾਰਦਾ ਨੇ 3 ਮਹੀਨੇ ਪਹਿਲਾਂ ਆਪਣੇ ਪਤੀ ਦੇ ਨਾਮ ਤੇ 25 ਲੱਖ ਰੁਪਏ ਦੀ ਬੀਮਾ ਪਾਲਿਸੀ ਖ਼ਰੀਦ ਲਈ।

ਹੁਣ ਉਹ ਦਿਨ ਰਾਤ ਇਹ ਬੀਮੇ ਦੀ ਰਕਮ ਹਾਸਲ ਕਰਨ ਲਈ ਸੋਚਦੀ ਰਹਿੰਦੀ ਸੀ। ਇਕ ਦਿਨ ਦੁਪਹਿਰ ਸਮੇਂ ਨੇਮ ਰਾਮ ਮੱਕੜ ਦਾ ਰੂ ਪੀ ਕੇ ਘਰ ਆ ਗਿਆ ਅਤੇ ਪਤੀ ਪਤਨੀ ਵਿਚਕਾਰ ਤੂੰ ਤੂੰ ਮੈਂ ਮੈਂ ਸ਼ੁਰੂ ਹੋ ਗਈ। ਨੇਮਾ ਰਾਮ ਨੇ ਸ਼ਾਰਦਾ ਤੇ ਹੱਥ ਚੁੱਕਿਆ। ਉਹ ਲੋਰ ਵਿੱਚ ਸੀ। ਜਿਸ ਕਰਕੇ ਸ਼ਾਰਦਾ ਨੇ ਉਸ ਦੀ ਚੰਗੀ ਭੁਗਤ ਸਵਾਰੀ ਅਤੇ ਫਿਰ ਗਲਾ ਦਬਾ ਦਿੱਤਾ। ਨੇਮਾ ਰਾਮ ਦੇ ਅੱਖਾਂ ਮੀਟ ਜਾਣ ਤੋਂ ਬਾਅਦ ਸ਼ਾਰਦਾ ਨੇ ਇਹ ਗੱਲ ਫੈਲਾ ਦਿੱਤੀ ਕਿ ਨੇਮਾ ਰਾਮ ਨੂੰ ਦਿਲ ਦਾ ਦੌ ਰਾ ਪਿਆ ਹੈ। ਪਰਿਵਾਰ ਨੇ ਉਸ ਦੀ ਗੱਲ ਮੰਨ ਲਈ ਅਤੇ ਜਦੋਂ ਉਸ ਦਾ ਸਸਕਾਰ ਕੀਤਾ ਜਾਣਾ ਸੀ

ਤਾਂ ਨੇਮਾ ਰਾਮ ਦੇ ਭਰਾਵਾਂ ਨੇ ਉਸ ਦੇ ਸਰੀਰ ਅਤੇ ਗਰਦਨ ਤੇ ਸੱ ਟਾਂ ਦੇ ਨਿਸ਼ਾਨ ਦੇਖੇ। ਪੁੱਛਣ ਤੇ ਸ਼ਾਰਦਾ ਕਹਿਣ ਲੱਗੀ ਕਿ ਕੁਝ ਦਿਨ ਪਹਿਲਾਂ ਉਸ ਦਾ ਪਤੀ ਬਾਈਕ ਤੋਂ ਡਿੱਗ ਪਿਆ ਸੀ ਪਰ ਗਰਦਨ ਦੇ ਨਿਸ਼ਾਨ ਬਾਰੇ ਕੋਈ ਤ ਸੱ ਲੀ ਬ ਖ਼ ਸ਼ ਜਵਾਬ ਨਹੀਂ ਸੀ। ਮ੍ਰਿਤਕ ਦੇ ਭਰਾ ਨੇ ਮ੍ਰਿਤਕ ਦੇ ਸਰੀਰ ਦੀਆਂ ਤਸਵੀਰਾਂ ਲੈ ਲਈਆਂ। ਮ੍ਰਿਤਕ ਦਾ ਸਸਕਾਰ ਕਰਨ ਤੋਂ ਬਾਅਦ ਮ੍ਰਿਤਕ ਦੇ ਭਰਾ ਨੇ ਗੱਲ ਪੁਲਿਸ ਤੱਕ ਪਹੁੰਚਾ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਜਦੋਂ ਪੁਲਿਸ ਨੇ ਸ਼ਾਰਦਾ ਤੋਂ ਪੁੱਛ ਗਿੱਛ ਕੀਤੀ ਤਾਂ ਉਹ ਸਭ ਮੰਨ ਗਈ। ਉਸ ਨੇ ਸਭ ਸੱਚ ਸੱਚ ਦੱਸ ਦਿੱਤਾ ਕਿ ਕਿਵੇਂ ਉਸ ਨੇ ਪੈਸੇ ਦੇ ਲਾਲਚ ਵਿੱਚ ਆਪਣੇ ਪਤੀ ਦੀ ਜਾਨ ਲਈ ਹੈ? ਪੈਸੇ ਦੇ ਸੁਪਨੇ ਦੇਖਦੀ ਸ਼ਾਰਦਾ ਜੇ ਲ ਪਹੁੰਚ ਗਈ।

Leave a Reply

Your email address will not be published. Required fields are marked *