ਪੰਜਾਬੀਓ ਖਿੱਚ ਲਓ ਤਿਆਰੀਆਂ, ਮੀਂਹ ਨੂੰ ਲੈ ਕੇ ਆ ਗਈ ਵੱਡੀ ਅਪਡੇਟ

ਉੱਤਰੀ ਭਾਰਤ ਵਿਚ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਉਣ ਲੱਗੀ ਹੈ। ਹਾਲਾਂਕਿ ਦਿਨ ਸਮੇਂ ਗਰਮੀ ਮਹਿਸੂਸ ਹੁੰਦੀ ਹੈ। ਹੁਣ ਅਗਲੇ 2 ਦਿਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਉਮੀਦ ਕੀਤੀ ਜਾਂਦੀ ਹੈ ਕਿ ਅੱਜ ਰਾਤ ਤੋਂ ਹੀ ਲੁਧਿਆਣਾ, ਚੰਡੀਗੜ੍ਹ, ਬਰਨਾਲਾ, ਮਾਨਸਾ, ਸੰਗਰੂਰ, ਮਲੇਰਕੋਟਲਾ, ਫਤਹਿਗਡ਼੍ਹ ਸਾਹਿਬ, ਰੋਪੜ, ਪਟਿਆਲਾ ਅਤੇ ਮੁਹਾਲੀ ਵਿੱਚ ਮੀਂਹ ਪਵੇਗਾ। ਇਸ ਦੇ ਨਾਲ ਹੀ 9 ਤਰੀਕ ਨੂੰ ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ,

ਜਲੰਧਰ, ਲੁਧਿਆਣਾ, ਪਟਿਆਲਾ, ਮੁਹਾਲੀ ਅਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਮੌਸਮ ਮਾਹਿਰਾਂ ਦਾ ਵਿਚਾਰ ਹੈ ਕਿ ਦੋਆਬਾ ਖੇਤਰ ਅਤੇ ਮਾਲਵੇ ਦੇ ਪੂਰਬੀ ਖੇਤਰ ਵਿਚ ਮੀਂਹ ਪੈਣ ਦੇ ਆਸਾਰ ਹਨ। ਜੇਕਰ ਮੌਸਮ ਮਾਹਿਰਾਂ ਦੀ ਭਵਿੱਖ ਬਾਣੀ ਸੱਚੀ ਹੁੰਦੀ ਹੈ ਤਾਂ ਉਮੀਦ ਕੀਤੀ ਜਾਂਦੀ ਹੈ ਕਿ ਮੌਸਮ ਵਿਚ ਜਲਦੀ ਹੀ ਤਬਦੀਲੀ ਆਵੇਗੀ ਅਤੇ ਜਲਦੀ ਹੀ ਰਜਾਈਆਂ ਕਢਵਾ ਦੇਵੇਗੀ। ਮੌਸਮ ਵਿਗਿਆਨੀ ਮੰਨ ਰਹੇ ਹਨ ਕਿ ਬੰਗਾਲ ਦੀ ਖਾੜੀ ਉਤੇ ਘੱਟ ਦਬਾਅ ਦਾ ਖੇਤਰ ਬਣਿਆ ਹੋਇਆ ਹੈ।

ਜੋ ਅਗਲੇ ਦਿਨਾਂ ਵਿੱਚ ਪੱਛਮੀ ਬੰਗਾਲ ਦੇ ਨਾਲ ਨਾਲ ਮੱਧ ਪ੍ਰਦੇਸ਼, ਪੱਛਮੀ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਆਦਿ ਵਿੱਚ ਵੀ ਆਪਣਾ ਅਸਰ ਦਿਖਾਏਗਾ। ਮੌਸਮ ਮਾਹਿਰਾਂ ਨੇ ਸਾਡੇ ਗੁਆਂਢੀ ਸੂਬੇ ਹਰਿਆਣਾ ਦੇ ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਸੋਨੀਪਤ, ਪਾਣੀਪਤ, ਗੁਰੂਗ੍ਰਾਮ, ਪਲਵਲ, ਨੂੰਹ ਆਦਿ ਜ਼ਿਲ੍ਹਿਆਂ ਦੇ ਨਾਲ ਨਾਲ ਐੱਨ.ਸੀ.ਆਰ ਅਤੇ ਦਿੱਲੀ ਵਿੱਚ ਵੀ 11 ਤਾਰੀਖ਼ ਤੱਕ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਜੇਕਰ ਅਜਿਹੇ ਹਾਲਾਤ ਬਣਦੇ ਹਨ ਤਾਂ ਇਸ ਦਾ ਅਸਰ ਝੋਨੇ ਦੀ ਪੱਕੀ ਹੋਈ ਫਸਲ ਤੇ ਪਵੇਗਾ। ਝੋਨੇ ਦੀ ਕ ਟਾ ਈ ਹੋਰ ਲੇਟ ਹੋ ਸਕਦੀ ਹੈ। ਇਸਦੇ ਨਾਲ ਹੀ ਠੰਢ ਵਿੱਚ ਵਾਧਾ ਵੀ ਹੋਵੇਗਾ।

Leave a Reply

Your email address will not be published. Required fields are marked *