ਬੱਚਿਆਂ ਸਮੇਤ ਮਾਂ ਸ਼ਮਸ਼ਾਨਘਾਟ ਚ ਰਹਿਣ ਲਈ ਮਜਬੂਰ, ਪਰਿਵਾਰ ਦੇ ਹਾਲਾਤ ਦੇਖ ਪੱਤਰਕਾਰ ਵੀ ਰੋ ਪਿਆ

ਸਾਡੀਆਂ ਸਰਕਾਰਾਂ ਮੁਲਕ ਵਿਚ ਵਿਕਾਸ ਕਰਨ ਦੇ ਵੱਡੇ ਵੱਡੇ ਦਾਅਵੇ ਕਰਦੀਆਂ ਹਨ। ਗ਼ਰੀਬ ਜਨਤਾ ਨੂੰ ਵੱਡੀਆਂ ਵੱਡੀਆਂ ਸਹੂਲਤਾਂ ਦੇਣ ਦੀਆਂ ਗੱਲਾਂ ਕਰਦੀਆਂ ਹਨ। ਜਨਤਾ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਦੀਆਂ ਗੱਲਾਂ ਕਰਦੀਆਂ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ। ਤਰਨਤਾਰਨ ਦੇ ਪਿੰਡ ਘੜਕਾ ਦੀ ਇੱਕ ਔਰਤ ਆਪਣੇ 4 ਮਾਸੂਮ ਬੱਚਿਆਂ ਨਾਲ ਪਿੰਡ ਦੇ ਸ਼ ਮ ਸ਼ਾ ਨ ਘਾਟ ਵਿੱਚ ਰਹਿ ਰਹੀ ਹੈ। ਅਸੀਂ ਸਭ ਜਾਣਦੇ ਹਾਂ ਕਿ ਇਸ ਥਾਂ ਵਿੱਚ ਤਾਂ ਲੋਕ ਦਿਨ ਵਿੱਚ ਜਾਣ ਤੋਂ ਵੀ ਕੰਨੀ ਕਤਰਾਉਂਦੇ ਹਨ।

ਇੱਥੇ ਹੀ ਬਸ ਨਹੀਂ ਸ਼ ਮ ਸ਼ਾ ਨ ਘਾ ਟ ਵਿੱਚ ਬਣੇ ਇੱਕ ਛੱਪੜ ਵਿੱਚੋਂ ਹੀ ਪਾਣੀ ਲੈ ਕੇ ਇਹ ਔਰਤ ਕੱਪੜੇ ਧੋਂਦੀ ਹੈ ਅਤੇ ਇਹ ਪਾਣੀ ਹੀ ਪੀਣ ਲਈ ਵਰਤਦੀ ਹੈ। ਇਸ ਔਰਤ ਦੇ 2 ਪੁੱਤਰ ਅਤੇ 2 ਧੀਆਂ ਹਨ। ਪਰਿਵਾਰ ਦੇ ਕਿਸੇ ਜੀਅ ਦਾ ਆਧਾਰ ਕਾਰਡ ਨਹੀਂ ਬਣਿਆ। ਜਿਸ ਕਰਕੇ ਸਰਕਾਰ ਤੋਂ ਮਿਲਣ ਵਾਲੀ ਮੁਫਤ ਕਣਕ ਵੀ ਇਨ੍ਹਾਂ ਨੂੰ ਨਹੀਂ ਮਿਲਦੀ। ਜਿਨ੍ਹਾਂ ਨੂੰ 2 ਡੰਗ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ, ਉਨ੍ਹਾਂ ਕੋਲ ਆਧਾਰ ਕਾਰਡ ਬਣਵਾਉਣ ਦੀ ਫੁਰਸਤ ਕਿੱਥੇ ਹੈ। ਇਸ ਔਰਤ ਦਾ ਪਤੀ ਅਮਲ ਦਾ ਆਦੀ ਹੈ।

ਘਰ ਕਮਾ ਕੇ ਲਿਆਉਣਾ ਤਾਂ ਇੱਕ ਪਾਸੇ ਰਿਹਾ, ਉਹ ਪਤਨੀ ਤੋਂ ਅਮਲ ਪਦਾਰਥ ਲਈ ਪੈਸੇ ਦੀ ਮੰਗ ਕਰਦਾ ਹੈ। ਜਿਸ ਕਰਕੇ ਉਹ ਪਤਨੀ ਦੀ ਖਿੱਚ ਧੂਹ ਵੀ ਕਰਦਾ ਹੈ। ਇਸ ਔਰਤ ਸੁਮਨਪ੍ਰੀਤ ਦੇ ਚਾਰੇ ਬੱਚਿਆਂ ਵਿੱਚੋਂ ਕੋਈ ਵੀ ਸਕੂਲ ਨਹੀਂ ਜਾਂਦਾ। ਪੜ੍ਹਾਈ ਬਾਰੇ ਵੀ ਤਾਂ ਹੀ ਸੋਚਿਆ ਜਾ ਸਕਦਾ ਹੈ ਜੇਕਰ ਘਰ ਵਿੱਚ ਖਾਣ ਦਾ ਪ੍ਰਬੰਧ ਹੋਵੇ। ਇਹ ਔਰਤ ਪਿੰਡ ਵਿਚ ਲੋਕਾਂ ਦੇ ਪਸ਼ੂਆਂ ਦਾ ਗੋਹਾ ਚੁੱਕਣ ਦਾ ਕੰਮ ਕਰਦੀ ਹੈ। ਬਦਲੇ ਵਿੱਚ ਪਿੰਡ ਵਾਸੀਆਂ ਵੱਲੋਂ ਉਸ ਨੂੰ ਜੋ ਪੈਸੇ ਮਿਲਦੇ ਹਨ, ਉਸ ਨਾਲ ਉਹ ਪਰਿਵਾਰ ਲਈ ਖਾਣੇ ਦਾ ਪ੍ਰਬੰਧ ਕਰਦੀ ਹੈ।

ਇਨਸਾਨ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਇਨਸਾਨਾਂ ਵਾਲੀਆਂ ਸਹੂਲਤਾਂ ਨਹੀਂ ਮਿਲ ਰਹੀਆਂ। ਸਮੇਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜਿਹੇ ਗ਼ਰੀਬ ਲੋਕਾਂ ਦੀ ਸਾਰ ਲਈ ਜਾਵੇ। ਇਨ੍ਹਾਂ ਦੇ ਆਧਾਰ ਕਾਰਡ ਬਣਾਏ ਜਾਣ। ਇਨ੍ਹਾਂ ਦੇ ਰਹਿਣ ਲਈ ਕਈ ਪ੍ਰਬੰਧ ਹੋਵੇ। ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਨੂੰ ਜੋ ਸਹੂਲਤਾਂ ਮਿਲਦੀਆਂ ਹਨ, ਇਸ ਪਰਿਵਾਰ ਨੂੰ ਵੀ ਮਿਲਣੀਆਂ ਚਾਹੀਦੀਆਂ ਹਨ। ਇਨ੍ਹਾਂ ਬੱਚਿਆਂ ਨੂੰ ਸਕੂਲ ਭੇਜਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ।

Leave a Reply

Your email address will not be published. Required fields are marked *