ਵਿਦਿਆਰਥੀਆਂ ਨੇ ਸਕੂਲ ਚ ਲਗਾਇਆ ਅਧਿਆਪਕਾਂ ਨੂੰ ਤਾਲਾ, ਮੌਕੇ ਤੇ ਪਹੁੰਚੀ ਪੁਲਿਸ

ਅੱਜਕੱਲ੍ਹ ਸੰਗਰੂਰ ਚਰਚਾ ਵਿੱਚ ਹੈ। ਜਿੱਥੇ 2 ਦਿਨਾਂ ਤੋਂ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਵਿਆਹ ਦੀ ਖ਼ਬਰ ਚੱਲ ਰਹੀ ਹੈ, ਉਥੇ ਹੀ ਹੁਣ ਸੰਗਰੂਰ ਦੇ ਪਿੰਡ ਮੌੜਾਂ ਦਾ ਜ਼ਿਕਰ ਹੋਇਆ ਹੈ। ਜਾਣਕਾਰੀ ਮਿਲੀ ਹੈ ਕਿ ਇੱਥੋਂ ਦੇ ਸਰਕਾਰੀ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਮਿਲ ਕੇ ਸਕੂਲ ਦੇ ਸਾਰੇ ਸਟਾਫ ਨੂੰ ਸਕੂਲ ਦੇ ਅੰਦਰ ਹੀ ਬੰਦ ਕਰ ਦਿੱਤਾ ਹੈ ਅਤੇ ਸਕੂਲ ਨੂੰ ਤਾਲਾ ਲਗਾ ਦਿੱਤਾ ਹੈ। ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚ ਚੁੱਕੀ ਹੈ। ਜਿੱਥੇ ਵਿਦਿਆਰਥੀ ਨਾਅਰੇ ਲਗਾ ਰਹੇ ਹਨ,

ਉੱਥੇ ਹੀ ਕੁਝ ਵਿਦਿਆਰਥਣਾਂ ਰੋਂ ਦੀ ਆਂ ਹੋਈਆਂ ਵੀ ਦੇਖੀਆਂ ਗਈਆਂ। ਇਹ ਸਭ ਵਿਦਿਆਰਥੀ ਹਰਪ੍ਰੀਤ ਸਿੰਘ ਨਾਮ ਦੇ ਅਧਿਆਪਕ ਦੇ ਪੱਖ ਵਿਚ ਖੜ੍ਹੇ ਹਨ। ਇਨ੍ਹਾਂ ਵਿਦਿਆਰਥੀਆਂ ਦੀ ਮੰਗ ਹੈ ਕਿ ਹਰਪ੍ਰੀਤ ਸਿੰਘ ਤੋਂ ਬਿਨਾਂ ਸਕੂਲ ਦਾ ਬਾਕੀ ਸਾਰਾ ਸਟਾਫ ਬਦਲ ਦਿੱਤਾ ਜਾਵੇ। ਪਤਾ ਲੱਗਾ ਹੈ ਕਿ 12 ਅਗਸਤ ਨੂੰ 2 ਅਧਿਆਪਕਾਂ ਬਲਵੀਰ ਸਿੰਘ ਅਤੇ ਹਰਪ੍ਰੀਤ ਸਿੰਘ ਵਿਚਕਾਰ ਕਿਸੇ ਗੱਲੋਂ ਟਕਰਾਅ ਹੋ ਗਿਆ ਸੀ। ਮਾਮਲਾ ਥਾਣੇ ਪਹੁੰਚ ਗਿਆ ਸੀ ਅਤੇ ਫਿਰ ਦੋਵੇਂ ਧਿਰਾਂ ਦਾ ਸਮਝੌਤਾ ਵੀ ਹੋ ਗਿਆ ਸੀ।

ਇਸ ਦੇ ਬਾਵਜੂਦ ਵੀ ਅੰਦਰੋ ਅੰਦਰੀ ਮਾਮਲਾ ਧੁ ਖ ਦਾ ਵੀ ਰਿਹਾ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਸਟਾਫ ਵੱਲੋਂ ਉਨ੍ਹਾਂ ਨੂੰ ਧਮਕਾਇਆ ਜਾਂਦਾ ਹੈ। ਇਹ ਵਿਦਿਆਰਥੀ ਮੰਨਦੇ ਹਨ ਕਿ ਅਧਿਆਪਕ ਹਰਪ੍ਰੀਤ ਸਿੰਘ ਬਿਲਕੁਲ ਸਹੀ ਹਨ। ਬਲਵੀਰ ਸਿੰਘ ਨੇ ਹੀ ਦਾ ਰੂ ਦੀ ਲੋਰ ਵਿੱਚ ਹਰਪ੍ਰੀਤ ਸਿੰਘ ਤੇ ਹੱਥ ਚੁੱਕਿਆ ਹੈ। ਉਹ ਚਾਹੁੰਦੇ ਹਨ ਕਿ ਹਰਪ੍ਰੀਤ ਸਿੰਘ ਤੋਂ ਬਿਨਾਂ ਸਕੂਲ ਦਾ ਸਾਰਾ ਸਟਾਫ ਬਦਲ ਦਿੱਤਾ ਜਾਵੇ।

ਕਈ ਵਿਦਿਆਰਥਣਾਂ ਤਾਂ ਭਾ ਵੁ ਕ ਹੋ ਕੇ ਰੋ ਵੀ ਰਹੀਆਂ ਹਨ। ਪੁਲੀਸ ਅਧਿਕਾਰੀ ਮਾਮਲੇ ਨੂੰ ਸ਼ਾਂਤ ਕਰਵਾਉਂਦੇ ਦੇਖੇ ਗਏ। ਮਾਮਲੇ ਦੀ ਸੱਚਾਈ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗੀ ਪਰ ਵਿਦਿਆਰਥੀਆਂ ਦੇ ਸਾਹਮਣੇ ਇਸ ਤਰ੍ਹਾਂ 2 ਅਧਿਆਪਕਾਂ ਦੇ ਹ ਥੋ ਪਾ ਈ ਹੋਣ ਨਾਲ ਵਿਦਿਆਰਥੀਆਂ ਤੇ ਇਸ ਦਾ ਕੀ ਅਸਰ ਪਵੇਗਾ? ਇਹ ਵੀ ਇੱਕ ਵੱਡਾ ਸਵਾਲ ਹੈ।

Leave a Reply

Your email address will not be published. Required fields are marked *