ਗਰੀਬ ਦੇ ਘਰ ਹੋ ਗਈ ਚੋਰੀ, ਕਿਸ਼ਤਾਂ ਤੇ ਲਈ ਐੱਲ ਈ ਡੀ ਵੀ ਲੈ ਗਏ ਨਾਲ

ਚੋ ਰੀ ਦਾ ਧੰਦਾ ਕਰਨ ਵਾਲੇ ਕੋਈ ਅਮੀਰ ਗ਼ਰੀਬ ਨਹੀਂ ਦੇਖਦੇ। ਉਨ੍ਹਾਂ ਦੇ ਮਨ ਵਿੱਚ ਇਹ ਨਹੀਂ ਆਉਂਦਾ ਕਿ ਗ਼ਰੀਬ ਪਰਿਵਾਰ ਗੁਜ਼ਾਰਾ ਕਿਵੇਂ ਕਰੇਗਾ? ਉਹ ਤਾਂ ਹਰ ਘਰ ਵਿੱਚ ਹੱਥ ਸਾਫ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਲੋਕਾਂ ਨੇ ਹਰ ਕਿਸੇ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ। ਇਹ ਕਿਸੇ ਨੂੰ ਮਿਹਨਤ ਕਰਕੇ ਵੀ ਗੁਜ਼ਾਰਾ ਨਹੀਂ ਕਰਨ ਦਿੰਦੇ। ਤਰਨਤਾਰਨ ਦੇ ਪਿੰਡ ਠੱਠਾ ਵਿਚ ਅਮਰੀਕ ਸਿੰਘ ਨਾਮ ਦਾ ਵਿਅਕਤੀ ਰੋ ਰੋ ਕੇ ਇਨਸਾਫ ਦੀ ਮੰਗ ਕਰ ਰਿਹਾ ਹੈ। ਜਦੋਂ ਉਹ ਆਪਣੀ ਪਤਨੀ ਸਮੇਤ ਆਪਣੀ

ਭੈਣ ਦੇ ਘਰ ਗਿਆ ਹੋਇਆ ਸੀ ਤਾਂ ਕੋਈ ਨਾਮਲੂਮ ਵਿਅਕਤੀ ਪਿੱਛੇ ਤੋਂ ਉਸ ਦੇ ਘਰ ਦਾ ਸਾਰਾ ਸਾਮਾਨ ਚੁੱਕ ਕੇ ਲੈ ਗਏ ਹਨ। ਅਮਰੀਕ ਸਿੰਘ ਮਜ਼ਦੂਰੀ ਕਰਦਾ ਹੈ। ਉਸ ਦੇ ਘਰ ਦੀ ਮਾਲੀ ਹਾਲਤ ਬਹੁਤ ਕਮਜ਼ੋਰ ਹੈ। ਮਕਾਨ ਦੀ ਹਾਲਤ ਵੀ ਬਹੁਤ ਖਸਤਾ ਹੈ। ਅਮਰੀਕ ਸਿੰਘ ਨੇ ਰੋਂਦੇ ਹੋਏ ਦੱਸਿਆ ਕਿ ਉਹ ਆਪਣੀ ਭੈਣ ਦੇ ਪਿੰਡ ਗਏ ਹੋਏ ਸੀ। ਉਨ੍ਹਾਂ ਦੀ ਭੈਣ ਦੇ ਘਰ ਪੋਤੀ ਨੇ ਜਨਮ ਲਿਆ ਹੈ। ਜਦੋਂ ਉਹ ਵਾਪਸ ਆਏ ਤਾਂ ਘਰ ਵਿੱਚੋਂ ਸਾਮਾਨ ਲਾਪਤਾ ਹੋ ਚੁੱਕਾ ਸੀ। ਅਮਰੀਕ ਸਿੰਘ ਦੇ ਦੱਸਣ ਮੁਤਾਬਕ 2 ਛਾਪਾਂ,

ਟਾਪਸ, ਕੁਝ ਨਕਦੀ ਅਤੇ ਐੱਲ.ਸੀ.ਡੀ ਆਦਿ ਘਰ ਵਿੱਚੋਂ ਚੁੱਕ ਲਈ ਗਈ ਹੈ। ਉਹ ਮਜ਼ਦੂਰੀ ਕਰਦਾ ਹੈ। ਘਰ ਦੀ ਹਾਲਤ ਬਹੁਤ ਮੰਦੀ ਹੈ। ਮਕਾਨ ਦੀ ਛੱਤ ਡਿੱ ਗ ਣ ਵਾਲੀ ਹੈ। ਅਮਰੀਕ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਕਿਸ਼ਤਾਂ ਤੇ ਐੱਲ.ਸੀ.ਡੀ ਲਈ ਸੀ। ਅਜੇ ਤਾਂ ਕੋਈ ਕਿਸ਼ਤ ਵੀ ਨਹੀਂ ਭਰੀ ਗਈ। ਉਸ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੀ ਮੱਦਦ ਕੀਤੀ ਜਾਵੇ। ਅਮਰੀਕ ਸਿੰਘ ਦੀ ਪਤਨੀ ਹਰਜਿੰਦਰ ਕੌਰ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਆਪਣੀ ਰਿਸ਼ਤੇਦਾਰੀ ਵਿਚ ਗਏ ਸਨ।

ਪਿੱਛੋਂ ਕੋਈ ਉਨ੍ਹਾਂ ਦੇ ਘਰ ਦਾ ਸਾਮਾਨ ਚੁੱਕ ਕੇ ਲੈ ਗਿਆ ਹੈ। ਘਰ ਵਿੱਚ ਕੁਝ ਨਹੀਂ ਛੱਡਿਆ। ਉਸ ਦਾ ਪਤੀ ਮਜ਼ਦੂਰੀ ਕਰਦਾ ਹੈ। ਹਰਜਿੰਦਰ ਕੌਰ ਦੇ ਦੱਸਣ ਮੁਤਾਬਕ 2 ਛਾਪਾਂ, ਟਾਪਸ, ਐੱਲ.ਸੀ.ਡੀ, ਸਿਲੰਡਰ ਅਤੇ ਗੈਸ ਚੁੱਲ੍ਹਾ ਆਦਿ ਚੁੱਕ ਲਿਆ ਗਿਆ ਹੈ। ਜਦੋਂ ਉਹ ਘਰ ਵਾਪਸ ਆਏ ਤਾਂ ਤਾਕੀਆਂ ਟੁੱਟੀਆਂ ਪਈਆਂ ਸਨ। ਅਲਮਾਰੀ ਖੁੱਲ੍ਹੀ ਸੀ ਅਤੇ ਕੱਪੜੇ ਖਿੱਲਰੇ ਪਏ ਸਨ। ਹਰਜਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਰੋਟੀ ਖਾਣ ਦੇ ਵੀ ਯੋਗ ਨਹੀਂ ਰਹੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *