ਜਿਸ ਮੁੰਡੇ ਦੀ ਨਹਿਰ ਨੇੜੇ ਤੋਂ ਮਿਲੀ ਸੀ ਲਾਸ਼, ਅੱਜ ਉਸਦੇ ਬਾਰੇ ਹੋ ਗਿਆ ਵੱਡਾ ਖੁਲਾਸਾ

ਦੁਸਹਿਰੇ ਵਾਲੇ ਦਿਨ ਨਾਭਾ ਦੇ ਪਿੰਡ ਮਹਿਸ ਵਿੱਚ ਇਕ ਨੌਜਵਾਨ ਗੁਰਬਖਸ਼ੀਸ਼ ਸਿੰਘ ਦੀ ਜਾਨ ਜਾਣ ਦਾ ਮਾਮਲਾ ਨਾਭਾ ਦੇ ਥਾਣਾ ਸਦਰ ਦੀ ਪੁਲਿਸ ਨੇ ਸੁਲਝਾ ਲਿਆ ਹੈ। ਦੁਸਹਿਰੇ ਵਾਲੇ ਦਿਨ ਗੁਰਬਖ਼ਸ਼ੀਸ਼ ਸਿੰਘ ਆਪਣੀ ਮਾਂ ਤੋਂ 500 ਰੁਪਏ ਲੈ ਕੇ ਦੁਸਹਿਰਾ ਦੇਖਣ ਗਿਆ ਸੀ। ਉਸ ਨੇ ਆਪਣੀ ਮਾਂ ਤੋਂ ਇਹ 5 ਸੌ ਰੁਪਏ ਗੱਡੀ ਵਿੱਚ ਤੇਲ ਪਵਾਉਣ ਲਈ ਲਏ ਸਨ। ਬਾਅਦ ਵਿਚ ਉਹ ਬੇ ਹੋ ਸ਼ੀ ਦੀ ਹਾਲਤ ਵਿਚ ਗੱਡੀ ਦੀ ਡਰਾਈਵਰ ਸੀਟ ਤੇ ਬੈਠਾ ਦੇਖਿਆ ਗਿਆ ਸੀ। ਉਸ ਦੇ ਵਾਲ ਖੁੱਲ੍ਹੇ ਸਨ ਅਤੇ

ਟੀ ਸ਼ਰਟ ਭਿੱਜੀ ਹੋਈ ਸੀ, ਜਿਸ ਤੋਂ ਜਾਪਦਾ ਸੀ ਕਿ ਕਿਸੇ ਨੇ ਉਸ ਦੇ ਚਿਹਰੇ ਤੇ ਪਾਣੀ ਦੇ ਛਿੱਟੇ ਪਾਏ ਹੋਣ। ਗੁਰਬਖਸ਼ੀਸ਼ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਸੀ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਨਾਭਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਪਿੰਡ ਮਹਿਸ ਦੇ ਹੀ ਰਹਿਣ ਵਾਲੇ ਇਕ ਨੌਜਵਾਨ ਮੇਜਰ ਸਿੰਘ ਦੀ ਮ੍ਰਿਤਕ ਗੁਰਬਖਸ਼ੀਸ਼ ਸਿੰਘ ਨਾਲ ਦੋਸਤੀ ਸੀ। ਉਸ ਦਿਨ ਇਹ ਦੋਵੇਂ ਹੀ ਗਏ ਸਨ।

ਪਹਿਲਾਂ ਮੇਜਰ ਸਿੰਘ ਅਮਲ ਪਦਾਰਥ ਦੀ ਵਰਤੋਂ ਕਰਨ ਦਾ ਆਦੀ ਸੀ ਪਰ ਹੁਣ ਕੁਝ ਸਮੇਂ ਤੋਂ ਉਸ ਨੇ ਇਹ ਆਦਤ ਛੱਡ ਦਿੱਤੀ ਸੀ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਜਾਂਚ ਵਿਚ ਸਾਹਮਣੇ ਆਇਆ ਕਿ ਮੇਜਰ ਸਿੰਘ ਦੀ ਜ਼ਿਲ੍ਹਾ ਸੰਗਰੂਰ ਦੇ ਥਾਣਾ ਭਵਾਨੀਗੜ੍ਹ ਦੇ ਪਿੰਡ ਖੇੜੀ ਗਿੱਲਾਂ ਦੇ ਰਹਿਣ ਵਾਲੇ ਰਵੀ ਸਿੰਘ ਨਾਮ ਦੇ ਨੌਜਵਾਨ ਨਾਲ ਜਾਣ ਪਛਾਣ ਸੀ। ਇਹ ਦੋਵੇਂ ਨੌਜਵਾਨ ਗੁਰਬਖ਼ਸ਼ੀਸ਼ ਸਿੰਘ ਅਤੇ ਮੇਜਰ ਸਿੰਘ ਪਿੰਡ ਖੇੜੀ ਗਿੱਲਾਂ ਵਿਖੇ ਰਵੀ ਸਿੰਘ ਕੋਲ ਚਲੇ ਗਏ। ਉਥੋਂ ਇਨ੍ਹਾਂ ਨੇ ਅਮਲ ਪਦਾਰਥ ਖ਼ਰੀਦਿਆ।

 

ਜਿਸ ਦੀ ਇਨ੍ਹਾਂ ਨੇ ਵਰਤੋਂ ਕੀਤੀ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਗੁਰਬਖਸ਼ੀਸ਼ ਸਿੰਘ ਨੇ 2 ਵਾਰ ਅਮਲ ਪਦਾਰਥ ਦੀ ਵਰਤੋਂ ਕੀਤੀ। ਵੱਧ ਮਾਤਰਾ ਵਿੱਚ ਵਰਤੋਂ ਹੋਣ ਕਾਰਨ ਗੁਰਬਖਸ਼ੀਸ਼ ਸਿੰਘ ਦੀ ਜਾਨ ਚਲੀ ਗਈ। ਪੁਲਿਸ ਨੇ 304 ਆਈ.ਪੀ.ਸੀ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਰਵੀ ਸਿੰਘ ਤੇ ਪਹਿਲਾਂ ਵੀ ਐੱਨ.ਡੀ.ਪੀ.ਐੱਸ ਦੇ 2 ਮਾਮਲੇ ਦਰਜ ਹਨ। ਉਹ ਕੁਝ ਸਮਾਂ ਪਹਿਲਾਂ ਹੀ ਜੇ ਲ ਤੋਂ ਬਾਹਰ ਆਇਆ ਹੈ।

Leave a Reply

Your email address will not be published. Required fields are marked *