ਪੰਜਾਬ ਪੁਲਿਸ ਨੇ ਘੇਰ ਲਈ ਬਾਦਲ ਦੀ ਬੱਸ, ਚਲਾਨ ਕੱਟਕੇ ਫੜਾਇਆ ਹੱਥ ਚ

ਤਾਜ਼ਾ ਖ਼ਬਰ ਬਠਿੰਡਾ ਤੋਂ ਆ ਰਹੀ ਹੈ। ਜੋ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਜੁੜੀ ਹੋਈ ਹੈ। ਜਾਣਕਾਰੀ ਮਿਲੀ ਹੈ ਕਿ ਬਠਿੰਡਾ ਪੁਲਿਸ ਵੱਲੋਂ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਘੂਰਾਜ ਕੰਪਨੀ ਦੀ ਇਕ ਬੱਸ ਦਾ ਚਲਾਨ ਕੀਤਾ ਗਿਆ ਹੈ। ਚਲਾਨ ਦਾ ਕਾਰਨ ਓਵਰਲੋਡ ਦੱਸਿਆ ਜਾ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਹਰ ਬੱਸ ਵਿਚ ਨਿਸ਼ਚਿਤ ਗਿਣਤੀ ਵਿਚ ਸਵਾਰੀਆਂ ਲਈ ਸੀਟਾਂ ਹੁੰਦੀਆਂ ਹਨ। ਆਮ ਤੌਰ ਤੇ ਬੱਸਾਂ ਵਿੱਚ 52 ਸੀਟਾਂ ਹੁੰਦੀਆਂ ਹਨ।

ਪਰ ਬੱਸਾਂ ਵਾਲੇ ਲਾ ਲ ਚ ਵੱਸ ਇਸ ਤੋਂ ਜ਼ਿਆਦਾ ਸਵਾਰੀਆਂ ਬੱਸਾਂ ਵਿੱਚ ਚੜ੍ਹਾ ਲੈਂਦੇ ਹਨ। ਕਈ ਵਾਰ ਦੇਖਣ ਵਿੱਚ ਆਉਂਦਾ ਹੈ ਕਿ ਸਵਾਰੀਆਂ ਤਾਕੀਆਂ ਨਾਲ ਲ ਮ ਕ ਦੀ ਆਂ ਹੁੰਦੀਆਂ ਹਨ। ਇਨ੍ਹਾਂ ਹਾਲਾਤਾਂ ਵਿੱਚ ਕਈ ਵਾਰ ਹਾਦਸਾ ਹੋ ਸਕਦਾ ਹੈ। ਡਿੱ ਗ ਣ ਨਾਲ ਕਿਸੇ ਦੀ ਜਾਨ ਜਾ ਸਕਦੀ ਹੈ ਪਰ ਬੱਸ ਕੰਪਨੀ ਵਾਲਿਆਂ ਨੂੰ ਇਨ੍ਹਾਂ ਗੱਲਾਂ ਨਾਲ ਕੋਈ ਮਤਲਬ ਨਹੀਂ। ਉਹ ਤਾਂ ਕਿਰਾਇਆ ਲੈਣ ਲਈ ਹੋਰ ਵੱਧ ਤੋਂ ਵੱਧ ਸਵਾਰੀਆਂ ਬੱਸਾਂ ਵਿਚ ਚੜ੍ਹਾਈ ਜਾਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਕੰਪਨੀ ਨੂੰ ਪਹਿਲਾਂ ਵੀ ਇਸ ਸੰਬੰਧ ਵਿਚ ਤਾੜਨਾ ਕੀਤੀ ਗਈ ਸੀ ਪਰ ਕੰਪਨੀ ਤੇ ਇਸ ਗੱਲ ਦਾ ਕੋਈ ਅਸਰ ਨਹੀਂ ਹੋਇਆ।

ਜਿਸ ਨੂੰ ਦੇਖਦੇ ਹੋਏ ਟ੍ਰੈਫਿਕ ਪੁਲਿਸ ਦੁਆਰਾ ਇਹ ਕਾਰਵਾਈ ਕੀਤੀ ਗਈ ਹੈ। ਮਨਪ੍ਰੀਤ ਸਿੰਘ ਬਾਦਲ ਦੀ ਰਘੂਰਾਜ ਕੰਪਨੀ ਦੀ ਬੱਸ ਦਾ ਚਲਾਨ ਕਰ ਦਿੱਤਾ ਗਿਆ ਹੈ। ਜਦੋਂ ਮਨਪ੍ਰੀਤ ਸਿੰਘ ਬਾਦਲ ਸੱਤਾਹ ਵਿੱਚ ਸਨ ਤਾਂ ਕੋਈ ਵੀ ਸਰਕਾਰੀ ਅਧਿਕਾਰੀ ਅਜਿਹਾ ਨਹੀਂ ਸੀ ਕਰਦਾ ਪਰ ਹੁਣ ਸਮਾਂ ਬਦਲ ਚੁੱਕਾ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਸ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਨ। ਹੁਣ ਸਰਕਾਰੀ ਅਧਿਕਾਰੀ ਮੌਜੂਦਾ ਸਰਕਾਰ ਦੇ ਆਦੇਸ਼ਾਂ ਤੇ ਕਾਰਵਾਈ ਕਰਦੇ ਹਨ।

Leave a Reply

Your email address will not be published. Required fields are marked *